More actions
ਹਰਵਿੰਦਰ ਭੰਡਾਲ ਪੰਜਾਬੀ ਭਾਸ਼ਾ ਵਿੱਚ ਲਿਖਣ ਵਾਲਾ ਕਵੀ, ਆਲੋਚਕ ਅਤੇ ਚਿੰਤਕ ਹੈ। ਜੱਦੀ ਪਿੰਡ ਭੰਡਾਲ ਬੇਟ ਜ਼ਿਲਾ ਕਪੂਰਥਲਾ ਵਿੱਚ 27 ਅਕਤੂਬਰ 1970 ਨੂੰ ਜਨਮਿਆ ਇਹ ਲੇਖਕ ਹੁਣ ਕਪੂਰਥਲਾ ਸ਼ਹਿਰ ਦਾ ਵਸਨੀਕ ਹੈ। ਉਹ ਇਸ ਸਮੇਂ ਜ਼ਿਲਾ੍ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿੱਚ ਬਤੌਰ ਲੈਕਚਰਾਰ ਅੰਗਰੇਜ਼ੀ ਪੜ੍ਹਾ ਰਿਹਾ ਹੈ। ਉਸ ਦੀ ਪਹਿਲੀ ਕਵਿਤਾ ਦੀ ਕਿਤਾਬ ਦਾ ਨਾਂ ਖ਼ੁਦਕੁਸ਼ੀ ਇੱਕ ਚੁੱਪ ਦੀ ਹੈ। ਬੁੱਧ ਬੇਹੋਸ਼ ਹੈ,ਬਾਰ੍ਹੀਂ ਕੋਹੀਂ ਦੀਵਾ, ਅਤੇ ਚਰਾਗਾਹਾਂ ਤੋਂ ਪਾਰ[1] ਉਸ ਦੀਆਂ ਹੋਰ ਕਾਵਿ-ਕਿਤਾਬਾਂ ਹਨ। ਉਸ ਨੂੰ ਸਮਾਜਕ ਸਰੋਕਾਰਾਂ ਨਾਲ ਜੁੜ੍ਹਿਆ ਕਵੀ ਤੇ ਆਲੋਚਕ ਸਮਝਿਆ ਜਾਂਦਾ ਹੈ। ਪੰਜਾਬੀ ਕਵਿਤਾ ਨੂੰ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਝਣ ਤੇ ਪਰਖਣ ਵਾਲੇ ਨਵੇਂ ਆਲੋਚਕਾਂ ਵਿੱਚ ਉਸ ਦਾ ਨਾਂ ਆਉਂਦਾ ਹੈ। ਸਮਕਾਲੀ ਪੰਜਾਬੀ ਕਵਿਤਾ: ਪ੍ਰਵਚਨ ਤੇ ਪ੍ਰਸ਼ਨ[2] ਉਸ ਦੀ ਆਲੋਚਨਾ ਪੁਸਤਕ ਹੈ। ਇਸ ਪੁਸਤਕ ਵਿੱਚ ਉਸ ਨੇ ਸਮਕਾਲੀ ਪੰਜਾਬੀ ਕਵਿਤਾ ਦਾ ਮਾਰਕਸਵਾਦੀ ਦ੍ਰਿਸ਼ਟੀ ਤੋਂ ਗਹਿਨ ਅਧਿਐਨ ਪੇਸ਼ ਕੀਤਾ ਹੈ।
ਹਰਵਿੰਦਰ ਭੰਡਾਲ ਨੇ ਇਤਿਹਾਸ ਦੇ ਖੇਤਰ ਵਿੱਚ ਵੀ ਕੰਮ ਕੀਤਾ ਹੈ। ਉਸ ਦੀਆਂ ਪੁਸਤਕਾਂ ਹਨ; ਭਾਰਤ ਵਿੱਚ ਕਮਿਉਨਿਸਟ ਲਹਿਰ ਦਾ ਅਰੰਭ ਅਤੇ ਮੇਰਠ ਸਾਜ਼ਿਸ਼ ਕੇਸ, ਨੌਜਵਾਨ ਭਾਰਤ ਸਭਾ ਤੇ ਭਾਰਤ ਦੀ ਕ੍ਰਾਂਤੀਕਾਰੀ ਲਹਿਰ, ਅਜ਼ਾਦੀ ਦੀਆਂ ਬਰੂਹਾਂ ਤੇ: ਅਜ਼ਾਦ ਹਿੰਦ ਫੌਜ ਤੇ ਸੁਭਾਸ਼ ਚੰਦਰ ਬੋਸ[3]। ਇਹ ਕਿਤਾਬਾਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। 2017 ਵਿੱਚ ਰੂਸੀ ਕ੍ਰਾਂਤੀ ਦੇ ਸ਼ਤਾਬਦੀ ਵਰ੍ਹੇ ਉਸ ਦੀ ਪ੍ਰਕਾਸ਼ਿਤ ਪੁਸਤਕ 'ਰੂਸੀ ਕ੍ਰਾਂਤੀ ਤੇ ਭਾਰਤ ਦਾ ਸੁਤੰਤਰਤਾ ਸੰਗਰਾਮ'[4] ਕਾਫ਼ੀ ਚਰਚਿਤ ਅਤੇ ਲੋਕਪ੍ਰਿਯ ਹੋਈ। ਇਸ ਵਰ੍ਹੇ ਇਹ ਸਭ ਤੋਂ ਵੱਧ ਵਿਕਣ ਵਾਲ਼ੀਆਂ ਪੰਜਾਬੀ ਕਿਤਾਬਾਂ ਵਿੱਚੋਂ ਇੱਕ ਸੀ। ਸਾਲ 2018 ਵਿੱਚ ਉਸ ਦੀ ਲਿਖੀ ਕਾਰਲ ਮਾਰਕਸ ਦੀ ਜੀਵਨੀ 'ਕਾਰਲ ਮਾਰਕਸ: ਵਿਅਕਤੀ ਯੁੱਗ ਤੇ ਸਿਧਾਂਤ' ਦੇਸ਼ ਭਗਤ ਯਾਦਗਾਰ ਕਮੇਟੀ ਨੇ ਪ੍ਰਕਾਸ਼ਤ ਕੀਤੀ।
ਹਰਵਿੰਦਰ ਭੰਡਾਲ ਦਾ ਨਾਵਲ 'ਮੈਲ਼ੀ ਮਿੱਟੀ' 2020 ਵਿੱਚ ਪ੍ਰਕਾਸ਼ਤ ਹੋਇਆ। ਇਸ ਨਾਵਲ ਵਿੱਚ ਚੇਤਨਾ-ਪ੍ਰਵਾਹ ਅਤੇ ਜਾਦੂਈ ਯਥਾਰਥਵਾਦ ਦੀ ਤਕਨੀਕ ਨਾਲ ਪੰਜਾਬ ਦੇ ਸਮਾਜ ਦੀ, ਪਿਛਲੇ ਚਾਰ ਦਹਾਕਿਆਂ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਇਸ ਨੂੰ ਨਾਵਲ ਦੀ ਟੈਗ ਲਾਈਨ ਵਿੱਚ ‘ਪਿਘਲਦੇ-ਜੰਮਦੇ ਵੇਲਿਆਂ ਦੀ ਬਾਤ’ ਕਿਹਾ ਗਿਆ ਹੈ।[5]
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ http://delhipubliclibrary.in/cgi-bin/koha/opac-ISBDdetail.pl?biblionumber=49844
- ↑ ਭੰਡਾਲ, ਹਰਵਿੰਦਰ. ਸਮਕਾਲੀ ਪੰਜਾਬੀ ਕਵਿਤਾ: ਪ੍ਰਵਚਨ ਤੇ ਪ੍ਰਸ਼ਨ. ਚੇਤਨਾ ਪ੍ਰਕਾਸ਼ਨ ਲੁਧਿਆਣਾ. ISBN 817883482-0.
- ↑ http://www.ghadarmemorial.net/publications_books.htm. Missing or empty
|title=
(help) - ↑ ਭੰਡਾਲ, ਹਰਵਿੰਦਰ (2017). ਰੂਸੀ ਕ੍ਰਾਂਤੀ ਤੇ ਭਾਰਤ ਦਾ ਸੁਤੰਤਰਤਾ ਸੰਗਰਾਮ. Jalandhar: 5ਆਬ ਪ੍ਰਕਾਸ਼ਨ ਜਲੰਧਰ. ISBN 978-93-86838-04-9.
- ↑ ਭੰਡਾਲ, ਹਰਵਿੰਦਰ (2020). ਮੈਲੀ ਮਿੱਟੀ. ਜਲੰਧਰ: 5ਆਬ ਪ੍ਰਕਾਸ਼ਨ, ਜਲੰਧਰ. pp. ਟਾੲੀਟਲ. ISBN 978-93-88817-78-3.
2.http://www.ghadarmemorial.net/publications_books.htmਫਰਮਾ:ਅੰਤਕਾ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ