ਹਰਦਿਆਲ ਸਾਗਰ

ਭਾਰਤਪੀਡੀਆ ਤੋਂ
>Charan Gill (+ ਹਵਾਲਾ) ਦੁਆਰਾ ਕੀਤਾ ਗਿਆ 16:09, 7 ਮਾਰਚ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਹਰਦਿਆਲ ਸਾਗਰ (ਜਨਮ 7 ਮਾਰਚ 1954) ਪੰਜਾਬੀ ਗ਼ਜ਼ਲਕਾਰ ਹੈ।[1]

ਜ਼ਿੰਦਗੀ

ਹਰਦਿਆਲ ਦਾ ਜਨਮ 7 ਮਾਰਚ 1954 ਨੂੰ ਕਪੂਰਥਲੇ ਵਿਖੇ ਪਿਤਾ ਸ਼੍ਰੀ ਇੰਦਰ ਲਾਲ ਅਤੇ ਮਾਤਾ ਇੱਛਰਾਂ ਦੇਵੀ ਦੇ ਘਰ ਹੋਇਆ। ਪੰਜਾਂ ਵਰ੍ਹਿਆਂ ਦੀ ਛੋਟੀ ਉਮਰੇ ਹੀ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਉਸ ਨੇ ਕਪੂਰਥਲੇ ਤੋਂ ਹੀ ਸਕੂਲੀ ਅਤੇ ਕਾਲਿਜ ਦੀ ਪੜ੍ਹਾਈ ਕੀਤੀ। 1978 ਵਿੱਚ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ. ਫਿਲ. ਕੀਤੀ। ਫਿਰ ਉਸ ਨੇ 1978 ਤੋਂ 1982 ਤੱਕ ਡੀ.ਏ. ਵੀ. ਕਾਲਿਜ ਬਟਾਲਾ, ਬੀ.ਯੂ.ਸੀ. ਕਾਲਿਜ ਬਟਾਲਾ, ਡੀ. ਏ. ਵੀ. ਕਾਲਿਜ ਜਲੰਧਰ ਅਤੇ ਸਰਕਾਰੀ ਕਾਲਿਜ ਢੁੱਡੀਕੇ ਵਿੱਚ ਕੰਮ ਕੀਤਾ। ਇਕ ਵਰ੍ਹਾ ਉਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਸਾਹਿਤ ਦੇ ਇਤਿਹਾਸ “ ਦੇ ਖੋਜ ਪ੍ਰਾਜੈਕਟ ਵਿੱਚ ਕੰਮ ਕੀਤਾ। 1985 ਵਿੱਚ ਉਸ ਨੂੰ ਕੇ . ਆਰ. ਐਮ. ਡੀ. ਏ. ਕਾਲਿਜ ਨਕੋਦਰ ਵਿੱਚ ਅਧਿਆਪਨ ਦੀ ਪੱਕੀ ਨੌਕਰੀ ਮਿਲ਼ ਗਈ ਅਤੇ ਉਥੇ ਹੀ ਉਹ 2014 ਵਿੱਚ ਸੇਵਾ ਮੁਕਤ ਹੋਇਆ।

ਗ਼ਜ਼ਲ ਸੰਗ੍ਰਹਿ

  • ਬਿਨ ਸਿਰਨਾਵੇਂ ਪੈਰ (1985)
  • ਜੰਗਲ ਦਾ ਕੁਹਰਾਮ (2004)
  • ਅਰਜ਼ ਤੋਂ ਐਲਾਨ ਤੱਕ[2]

ਹਵਾਲੇ