Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸੰਤ ਸੰਧੂ

ਭਾਰਤਪੀਡੀਆ ਤੋਂ
>Mulkh Singh (→‎ਕਾਵਿ ਨਮੂਨੇ: ਹਵਾਲਾ ਜੋੜਿਆ , ਲੇਖ ਵਿੱਚ ਵਾਧਾ ਕੀਤਾ।) ਦੁਆਰਾ ਕੀਤਾ ਗਿਆ 00:40, 25 ਮਾਰਚ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox writer ਸੰਤ ਸੰਧੂ ਇੱਕ ਨਵ-ਪ੍ਰਗਤੀਸ਼ੀਲ ਜਾਂ ਜੁਝਾਰਵਾਦੀ ਪੰਜਾਬੀ ਕਵੀ ਹੈ।[1] ਇਹ ਨਕਸਲਬਾੜੀ ਕਾਵਿ-ਧਾਰਾ ਦਾ ਕਵੀ ਹੈ ਜੋ ਅਣਗੋਲੇ ਕਵੀਆਂ ਵਿੱਚੋਂ ਆਉਂਦਾ ਹੈ। ਸੰਤ ਸੰਧੂ ਨੇ ਹੁਣ ਤੱਕ ਕੇਵਲ ਚਾਰ ਕਾਵਿ-ਸੰਗ੍ਰਹਿ ਰਚੇ ਹਨ ਜਿਨ੍ਹਾਂ ਵਿਚੋਂ ਦੋ ਸੰਗ੍ਰਹਿ ਨਕਸਲਬਾੜੀ ਲਹਿਰ ਨਾਲ ਸਬੰਧਿਤ ਹਨ ਅਤੇ ਦੋ ਸੰਗ੍ਰਿਹ ਨਕਸਲਬਾੜੀ ਤੋਂ ਵੱਖਰੀ ਕਿਸਮ ਦੇ ਹਨ।

ਜੀਵਨ

ਸੰਤ ਸੰਧੂ ਦੇ ਜੀਵਨ ਬਾਰੇ ਬਹੁਤਾਂ ਕੁਝ ਨਹੀਂ ਮਿਲਦਾ ਪਰ ਨਕਸਲਬਾੜੀ ਲਹਿਰ ਦੇ ਪ੍ਰਸਿੱਧ ਕਵੀ ਅਵਤਾਰ ਪਾਸ਼ ਦੇ ਬਚਪਨ ਦਾ ਸਾਥੀ ਹੋਣ ਕਾਰਣ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਸੰਤ ਸੰਧੂ ਦਾ ਜਨਮ ਜਿਲ੍ਹਾ ਜਲੰਧਰ ਵਿੱਚ ਹੋਇਆ ਕਿਉਂਕਿ ਉਹਨਾਂ ਦੋਨਾਂ ਦਾ ਪਰਿਵਾਰਿਕ ਪਛੋਕੜ ਇੱਕੋ ਸੀ। ਖਾਲਿਸਤਾਨੀਆਂ ਹਥੋਂ ਪਾਸ਼ ਦੀ ਮੋਤ ਹੋਣ ਤੇ ਸੰਧੂ ਨੇ ਨੋ ਮਣ ਰੇਤ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿੱਚ ਪਾਸ਼ ਨਾਲ ਬਿਤਾਏ ਪਲਾਂ ਦਾ ਜ਼ਿਕਰ ਕੀਤਾ ਸੀ।

ਕਾਵਿ-ਪੁਸਤਕਾਂ

  • ਸੀਸ ਤਲੀ ‘ਤੇ (1970)
  • ਬਾਂਸ ਦੀ ਅੱਗ (1988)
  • ਨੌਂ ਮਣ ਰੇਤ (2008)
  • ਨਹੀ ਖਲਕਦੀ ਬੰਦ ਜ਼ੁਬਾਨ ਹੁੰਦੀ (2009)

ਕਾਵਿ ਨਮੂਨੇ

ਨਕਸਲਬਾੜੀ ਲਹਿਰ ਬਾਰੇ ਲਿਖੇ ਦੋ ਕਾਵਿ-ਸੰਗ੍ਰਹਿਾਂ ਵਿਚੋਂ ਸੀਸ ਤਲੀ ਤੇ ਕਾਵਿ-ਸੰਗ੍ਰਹਿ 'ਚੋਂ ਲਈਆਂ ਕਾਵਿ ਸਤਰ੍ਹਾਂ ਹਨ;

ਘਰਾਂ ਤੋਂ ਬਾਹਰ ਆਓ।

ਦਰਾਂ ਤੋਂ ਬਾਹਰ ਆਓ।

ਬਿਸਤਰਿਆਂ ਨੂੰ ਝਾੜ ਆਓ।

ਧਰਤੀ ਦੇਖੋ

ਅਸਮਾਨ ਦੇਖੋ

ਲਾਲੀ ਦੇ ਭਾਅ ਗਗਨ ਹੈ

ਧਰਤੀ ਦੇ ਮੁਖ ਤੇ ਬਸੰਤੀ ਡਲ੍ਹਕ ਹੈ।

ਇਹ ਕੇਹਾ ਸ਼ਗਨ ਹੈ

ਰੰਗ ਬਸੰਤੀ ਤੇ ਲਾਲ ਰੰਗ!

ਬਾਕੀ ਦੋ ਕਾਵਿ-ਸੰਗ੍ਰਹਿ ਨਕਸਲਬਾੜੀ ਲਹਿਰ ਦੇ ਪ੍ਰਭਾਵ ਤੋਂ ਵੱਖਰੀ ਕਿਸਮ ਦੇ ਹਨ ਜੋ ਪੰਜਾਬ ਸਮਾਜਕ,ਸਭਿਆਚਾਰਕ ਅਤੇ ਰਾਜਨੀਤਿਕ ਹਾਲਤਾਂ ਨੂੰ ਬਿਆਨ ਕੀਤਾ ਹੈ। ਨੋ ਮਣ ਰੇਤ ਵਿਚੋ ਲਈਆਂ ਗਈਆਂ ਕਾਵਿ-ਸਤਰ੍ਹਾਂ;

ਚਹੁੰ ਕੁੰਟਾਂ ਦੀ ਹੋਵੇ ਸੈਰ,

ਨਾ ਦੁਸ਼ਮਣੀ ਨਾ ਕੋਈ ਵੈਰ,

ਕਿਦਰੇ ਕੋਈ ਨਾ ਹੋਵੇ ਗੈਰ,

ਮਰਦਾਨੇ ਦੀ ਸੁਣੋ ਰਬਾਬ,

ਮੁੜ ਜੀਵੇ ਮੇਰਾ ਪੰਜਾਬ।


ਨੌਂ ਮਣ ਰੇਤ ਭਿੱਜ ਗਈ ਕਵਿਤਾ ਵਿੱਚ ਪਾਸ਼ ਦੇ ਕਤਲ ਤੋਂ ਉਪਜੇ ਦਰਦ ਅਤੇ ਰੋਹ ਦੀ ਗੱਲ ਕੀਤੀ ਗਈ ਹੈ।


ਨੌਂ ਮਣ ਰੇਤ ਭਿੱਜ ਗਈ,

ਨਾਲੇ ਭਿੱਜੀਆਂ ਇਲਮ ਕਿਤਾਬਾਂ...

ਇੱਕ ਬੱਕੀ ਦੀ ਕਾਠੀ ਭਿੱਜ ਗਈ,

ਭਿੱਜ ਗਈ ਸਣੇ ਰਿਕਾਬਾਂ...

ਇੱਕ ਸਾਹਿਬਾਂ ਦਾ ਚੂੜਾ ਭਿੱਜਿਆ,

ਭਿੱਜਿਆ ਸਣੇ ਖੁਆਬਾਂ...

ਇਕ ਚਿੜੀਆਂ ਦਾ ਚੰਬਾ ਭਿੱਜਿਆ,

ਭਿੱਜਿਆ ਸਣੇ ਮੁਰਾਦਾਂ...

ਕੋਈ ਬਾਗਾਂ ਦੇ ਬੂਟੇ ਭਿੱਜ ਗਏ,

ਭਿੱਜ ਗਏ ਸਣੇ ਦਾਬਾਂ...

ਬਾਲਾ ਤੇ ਮਰਦਾਨਾ ਭਿੱਜ ਗਏ,

ਭਿੱਜ ਗਏ ਸਣੇ ਰਬਾਬਾਂ...…

ਨਾ ਹੋਣੀ ਨੇ ਦੁੱਲਾ ਮਾਰਿਆ,

ਸਾਜ਼ਿਸ਼ ਘੜੀ ਨਵਾਬਾਂ...

ਉੱਤੇ ਤਰੇਲੇ ਰੁੱਖ ਰੋਂਦੇ ਨੇ,

ਥੱਲੇ ਰੋਂਦੀਆਂ ਢਾਬਾਂ...

ਸੀਨੇ ਵਿਚੋਂ ਸੇਕ ਉੱਭਰਦਾ,

ਪੈਰਾਂ ਹੇਠ ਮਤਾਬਾਂ...

ਬਈ ਰੋਣਾ ਮਿੱਤਰਾਂ ਦਾ,

ਰੋਣਾ ਬੇ ਹਿਸਾਬਾ...[2]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Service, Tribune News. "Lyallpur Khalsa College holds kavi darbar on 'Kisan Andolan'". Tribuneindia News Service (in English). Retrieved 2021-03-24. 
  2. ਸੰਤ ਸਿੰਘ ਸੰਧੂ, Tribune News. "ਨੌਂ ਮਣ ਰੇਤ". Tribuneindia News Service. Retrieved 2021-03-24.