Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਫ਼ਰੀਦ ਸਾਨੀ

ਭਾਰਤਪੀਡੀਆ ਤੋਂ
>Gurbakhshish chand (added Category:ਪੰਜਾਬੀ ਕਵੀ using HotCat) ਦੁਆਰਾ ਕੀਤਾ ਗਿਆ 22:20, 22 ਫ਼ਰਵਰੀ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫ਼ਰੀਦ ਸਾਨੀ ਇੱਕ ਸੂਫ਼ੀ ਕਵੀ ਹੈ ਜਿਸਨੇ ਪੰਜਾਬੀ ਸਾਹਿਤ ਵਿੱਚ ਕਬੀਰ ਵਾਂਗ ਆਪਣਾ ਮਹਤਵਪੂਰਣ ਸਥਾਨ ਬਣਾਇਆ। ਫ਼ਰੀਦ ਸਾਨੀ ਨੇ ਫ਼ਰੀਦ ਸ਼ਕਰਗੰਜ ਵਾਂਗੂ ਲਹਿੰਦੀ ਵਰਤੀ ਹੈ ਜਿਸ ਉਪਰ ਫ਼ਾਰਸੀ ਦਾ ਪ੍ਰਭਾਵ ਹੈ। ਪੰਜਾਬੀ ਉਹਦੀ ਕਵਿਤਾ ਦਾ ਇੱਕ ਵੱਡਾ ਅੰਗ ਹੈ ਅਤੇ ਲਹਿੰਦੀ ਜਾਂ ਮੁਲਤਾਨੀ ਪੰਜਾਬੀ ਦਾ ਇੱਕ ਭਾਗ ਹੈ। ਇਸ ਲਈ ਫ਼ਰੀਦ ਸਾਨੀ ਨੂੰ ਪੰਜਾਬੀ ਦਾ ਪਹਿਲਾ ਕਵੀ ਕਿਹਾ ਜਾਂਦਾ ਹੈ। ਉਹਦੀ ਸੰਤ-ਭਾਸ਼ਾ ਗੁਰੂ ਨਾਨਕ ਦੇਵ ਜੀ ਦੀ ਸੰਤ ਭਾਸ਼ਾ ਜਿੰਨੀ ਸਾਹਿਤਿਕ ਨਹੀਂ ਹੈ।[1]

ਕਬੀਰ ਤੇ ਫ਼ਰੀਦ ਸਾਨੀ ਅਨੁਸਾਰ ਧਰਮ ਦੇ ਦੋ ਥੰਮ ਹਨ। ਦੋਹਾਂ ਦੀ ਕਵਿਤਾ ਪ੍ਰਭਾਵਸ਼ਾਲੀ ਤੇ ਵੈਰਾਗ ਪੂਰਤ ਹੈ। ਇਹ ਦੋਵੇਂ ਛਾਯਾਵਾਦੀ ਹਨ ਤੇ ਦੋਵੇਂ ਹੀ ਮੁਸਲਮਾਨ ਹਨ, ਪਰ ਜਿੱਥੇ ਇੱਕ ਸੂਫ਼ੀ ਕਵੀ ਹੈ ਉੱਥੇ ਦੂਜਾ ਛਾਯਾਵਾਦੀ ਕਵੀ ਤਿਥਾ ਭਗਤ ਕਵੀ ਹੈ। ਦੋਹਾਂ ਨੇ ਸ਼ਲੋਕ ਤੇ ਸ਼ਬਦ ਲਿਖੇ ਹਨ। ਦੋਹਾਂ ਦੀ ਲਿਖਤ ਰਸ-ਭਰੀ ਤੇ ਖਿੱਚ ਭਰੀ ਹੈ। ਦੋਹਾਂ ਨੇ ਹੀ ਤੱਪਸਿਆ ਤੇ ਭਗਤੀ ਕਰਕੇ ਬਹੁਤ ਉੱਚੀ ਪਦਵੀਂ ਪ੍ਰਾਪਤ ਕੀਤੀ ਹੈ। ਦੋਹਾਂ ਦੀ ਕਵਿਤਾ ਦਿਲ ਦੀ ਹੈ। ਕਬੀਰ ਵਾਂਗ ਆਸ਼ਾਵਾਦਉਹਦੇ ਵਿੱਚ ਨਹੀਂ ਹੈ। ਉਹ ਦੁਨਿਆ ਤੋਂ ਨਿਰਾਮ ਹੈ ਅਤੇ ਮੌਤ ਨੂੰ ਸਦਾ ਸਾਹਮਣੇ ਰੱਖਦਾ ਹੋਇਆ ਜੀਵ ਨੂੰ ਮੌਤ ਦੇ ਸਚ ਨੂੰ ਯਾਦ ਰੱਖਣ ਲਈ ਕਹਿੰਦਾ ਹੈ। ਨਿਕੀਆਂ ਲੱਤਾਂ ਨਾਲ ਉਹ 'ਥਲ ਡੂਗਰ' ਫਿਰਦਾ ਹੈ, ਪਰ ਬੁਢਾ ਹੋ ਜਾਂ ਨਾਲ ਕੋਲ ਪਿਆ ਕੂਜਾ ਉਹਨੂੰ ਸਵੈ ਕੋਹਾਂ ਦੀ ਵਿਥ ਤੇ ਹੈ। ਕਬਰਿਸਤਾਨ ਵਿੱਚ ਖੋਪਰੀਆਂ ਤੇ ਪਿੰਜਰ ਵੇਖ ਕੇ ਫਰੀਦ ਨੂੰ ਵਧੇਰੇ ਵੈਰਾਗ ਉਪਜਦਾ ਹੈ। ਇੱਕ ਸੁੰਦਰੀ ਜਿਹਦੇ ਨੈਣ ਕੱਜਲ ਦੀ ਰੇਖ ਨਹੀਂ ਸਹਿੰਦੇ, ਉਹਨਾਂ ਵਿੱਚ ਪੰਛੀ ਸੂ ਪਏ ਹਨ, ਜਿਵੇਂ; <poem> ਫ਼ਰੀਦ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮ੍ਰਿ। ਆਜੁ ਫ਼ਰੀਦੈ ਕੂਜੜਾ ਸੈ ਕੋਹਾਂ ਥਿਓਮ੍ਰਿ। ਫ਼ਰੀਦਾ ਜਿਨੁ ਲੋਇਟ ਜਗੁ ਮੋਹਿਆ ਸੇ ਲੋਇਣ ਮੈ ਡਿਠੁ। ਕਜਲ ਰੇਖ ਨ ਸਹਦਿਆਂ ਸੇ ਪੰਖੀ ਸੂਇ ਬਹਿਠੁ। </poem> ਬੁਢੇਪੇ ਵਿੱਚ ਤਨ ਸੁਕ ਕੇ ਪਿੰਜਰ ਬਣ ਜਾਂਦਾ ਹੈ। ਕਾਲ ਸਿਰ ਤੇ ਚੱਕਰ ਲਾਉਂਦਾ ਹੈ, ਪਰ ਰੱਬ ਹਾਲੀ ਵੀ ਨਹੀਂ।[2]

ਹਵਾਲੇ

  1. ਪ੍ਰੋ. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ.ਪੰਨਾ ਨੰ.- 65- 69
  2. ਪ੍ਰੋ. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ.ਪੰਨਾ ਨੰ.- 65- 69