More actions
ਪੰਜਾਬੀ ਸਾਹਿਤ ਵਿੱਚ ਪੈਦਾ ਹੋਈ ਜੁਝਾਰਵਾਦੀ ਕਾਵਿ-ਧਾਰਾ ਦੇ ਕਵੀਆਂ ਵਿੱਚ ਫ਼ਤਿਹਜੀਤ ਦਾ ਨਾਂ ਮੋਹਰੀ ਕਵੀਆਂ ਵਿੱਚ ਲਿਆ ਜਾਂਦਾ ਹੈ। ਉਸ ਦੇ ਤਿੰਨ ਕਾਵਿ ਸੰਗ੍ਰਹਿ ਏਕਮ 1967, ਕੱਚੀ ਮਿੱਟੀ ਦੇ ਬੌਣੇ 1973 ਅਤੇ ਨਿੱਕੀ ਜਿਹੀ ਚਾਨਣੀ 1982ਪ੍ਰਕਾਸ਼ਿਤ ਹੋਏ। ਉਸਦੀਆਂ ਕਾਵਿ-ਪੁਸਤਕਾਂ ਦੇ ਆਧਾਰ ਤੇ ਜੇਕਰ ਅਸੀਂ ਜੁਝਾਰਵਾਦੀ ਕਾਵਿ-ਧਾਰਾ ਵਿੱਚ ਫ਼ਤਿਹਜੀਤ ਦਾ ਸਥਾਨ ਨਿਰਧਾਰਿਤ ਕਰਨਾ ਹੋਵੇ ਤਾਂ ਇਹ ਕਾਫੀ ਗੁੰਝਲਦਾਰ ਮਸਲਾ ਹੈ।[1] ਫ਼ਤਿਹਜੀਤ ਨੇ ਆਪਣੇ ਕਾਵਿ ਸਫਰ ਦੋਰਾਨ ਨਕਸਲਬਾੜੀ ਲਹਿਰ ਦਾ ਪ੍ਰਭਾਵ ਜਰੂਰ ਕਬੂਲਿਆ ਹੈ ਪਰ ਉਸਦੀਆਂ ਸਮੁੱਚੀਆਂ ਕਵਿਤਾਵਾਂ ਵਿੱਚ ਦੂਜੇ ਨਕਸਲੀ ਕਵੀਆਂ ਵਾਂਗ ਵਿਚਾਰਧਾਰਾ ਦੀ ਸਪਸ਼ਟਤਾ ਅਤੇ ਸੁਰ ਧੀਮੀ ਹੈ। ਫ਼ਤਿਹਜੀਤ ਆਪਣੀ ਕਵਿਤਾ ਬਾਰੇ ਕਹਿੰਦਾ ਹੈ ਮੈਂ ਕਦੀ ਵੀ ਕਵਿਤਾ ਕਿਸੇ ਵਕਤੀ-ਆਵੇਸ਼ ਅਧੀਨ ਲਿਖੀ। ਮੇਰੀ ਕਵਿਤਾ ਚ ਜਜ਼ਬਾਤਾਂ ਨਾਲੋਂ ਤਰਕਸ਼ੀਲ ਦੀ ਵਧੇਰੇ ਪ੍ਰਧਾਨਤਾ ਰਹੀ ਹੈ। ਸਮਾਜ ਵਿੱਚ ਉਠਦੀਆਂ ਲਹਿਰਾਂ ਦਾ ਕਵੀ ਦੁਆਰਾ ਪ੍ਰਬਾਵ ਕਬੂਲਣਾਂ ਕੁਦਰਤੀ ਗੱਲ ਹੈ,ਪਰ ਮੈਂ ਇਸ ਪ੍ਰਭਾਵ ਨੂੰ ਕਵਿਤਾ ਵਿੱਚ ਸਿੱਧੇ ਰੂਪ ਚ ਪ੍ਰਗਟ ਨਹੀਂ ਕੀਤਾ. ਫ਼ਤਿਹਜੀਤ ਆਪਣੇ ਆਪ ਨੂੰ ਨਕਸਲੀ ਕਾਵਿ-ਧਾਰਾ ਦਾ ਕਵੀ ਨਹੀਂ ਮੰਨਦਾ ਉਸਦਾ ਮੰਨਣਾ ਹੈ ਕੇ ਉਹ ਇੱਕ ਮਾਨਵਵਾਦੀ ਕਵੀ ਹੈ, ਜੋ ਸਮਾਜ ਵਿੱਚ ਦਿਸਦਾ ਯਥਾਰਥ ਹੈ ਉਸਨੂੰ ਬਿਆਨਣ ਦੀ ਕੋਸ਼ਿਸ ਉਸ ਨੇ ਆਪਣੀ ਕਵਿਤਾ ਵਿੱਚ ਕੀਤੀ ਹੈ।।[2]
ਫ਼ਤਿਹਜੀਤ ਅੱਜ ਦੇ ਭਾਈਚਾਰਕ ਅਤੇ ਪਰਿਵਾਰਕ ਜੀਵਨ ਦੀਆਂ ਇੰਨ੍ਹਾਂ ਵਿਸ਼ੇਗਤੀਆਂ ਨੂੰ ਸਮਝਦਾ ਹੈ। ਉਸ ਨੂੰ ਇਸ ਦਾ ਵੀ ਗਿਆਨ ਹੈ ਕਿ ਜਿਵੇਂ ਅਸੀਂ ਰਹਿੰਦੇ ਹਾਂ ਉਹ ਸਾਡੀ ਅਸਲੀਅਤ ਨਹੀਂ ਸਾਡੀ ਨਜ਼ਰ ਨੂੰ ਜੋ ਦਿਖਾਈ ਦਿੰਦਾ ਹੈ, ਉਹ ਜੀਵਤ ਦਾ ਯਥਾਰਥ ਨਹੀਂ।[3]
<poem> ਮੇਰੇ ਮਹਿਬੂਬ ਜ਼ਿੰਦਗੀ ਦੀ ਗੱਲ ਹੀ ਕੁਝ ਇਸ ਤਰ੍ਹਾਂ ਹੈ ਕਿ ਜਦ ਵੀ ਖੁਸ਼ੀ ਦੀ ਗੱਲ ਛੇਰੀ ਮੇਰੇ ਵਿਹੜੇ ਚ ਸੱਪਾ ਦੀਆਂ ਸਿਰੀਆਂ ਖੜਕੇ ਮੁਸਕਰਾਈਆਂ ਬੜਾ ਚਿਰ ਨਾਚ ਨੱਚਿਆ ਮੁਸ਼ਕਲਾਂ ਨੇ </poem>
ਫ਼ਤਿਹਜੀਤ ਦੀ ਕਵਿਤਾ ਦੇ ਮੁੱਖ ਪਛਾਣ ਚਿੰਨ੍ਹਾਂ ਵਿਚੋਂ ਇ ਚਿੰਨ੍ਹ ਖੋਖਲੇ ਮਨੁੱਖੀ ਰਿਸ਼ਤਿਆ ਦਾ ਹੈ। ਕਵੀ ਸਮਕਾਲੀ ਸਮਾਜ ਵਵਿਚ ਦਿਸ਼ਾਹੀਣ ਅਤੇ ਸੋਚਹੀਣ ਰਿਸ਼ਤਿਆਂ ਪ੍ਰਤੀ ਚੇਤਨ ਨਜ਼ਰ ਆਉਂਦਾ ਹੈ।[4] <poem> ਉਹ ਵੀ ਸਮਾਂ ਸੀ ਮਾਂ ਜਦ ਤੂੰ ਮਾਂ ਸੈਂ ਤੇ ਮੈਂ ਪੁੱਤਰ ਸਾਂ ਤੂੰ ਕੁੱਟਣ ਲੱਗਿਆ ਵੀ ਪਿਆਰ ਦੇ ਰਹੀ ਹੁੰਦੀ ਸੈਂ ਮੈਂ ਰੋਦਾਂ ਰੋਦਾ ਵੀ ਹੱਸਦਾ ਸਾਂ ਜਦ ਤੂੰ ਲੋੜਾਂ ਦੀ ਖਾਤਰ ਪੁੱਤਰ ਪੁੱਤਰ ਆਖ ਰਹੀ ਹੁੰਦੀ ਏ ਤੇ ਮੈਂ ਬੇਬਸੀਆਂ ਤੋਂ ਖਿਝਿਆ ਖਿਝਿਆ ਤੈਨੂੰ ਘੂਰ ਰਿਹਾ ਹੁੰਦਾ ਹਾਂ </poem> ਫ਼ਤਹਿਜੀਤ ਪੂੰਜੀਵਾਦੀ ਪ੍ਰਬੰਧ ਦੀਆਂ ਕਦਰਾਂ-ਕੀਮਤਾਂ ਅਨੁਸਾਰ ਨਿੱਜੀ ਸਵਾਰਥਾਂ ਲਈ ਜੀਵਨ ਬਤੀਤ ਕਰ ਰਹੇ ਵਿਅਕਤੀ ਨੂੰ ਸੰਬੋਧੀਤ ਹੁੰਦਿਆ ਕਹਿੰਦਾ ਹੈ[5]
<poem> ਮੇਰੇ ਮਿੱਤਰ ਜਿੰਨਾਂ ਦੀ ਸੋਚ ਆਪਣੇ ਆਪ ਕਾਤਲ ਹੈ ਦੁਵੱਲੀ ਤੋਰ ਤੁਰਦੇ ਨੇ ਖੁਦਗਰਜ਼ ਲੋਕਾਂ ਤੇ ਗਿਲਾ ਕਰਦੇ ਸਦਾ ਖੁਦਗਰਜ਼ ਜੀਂਦੇ ਨੇ </poem>
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ