More actions
ਫਰਮਾ:ਗਿਆਨਸੰਦੂਕ ਲੇਖਕ ਤਰਸਪਾਲ ਕੌਰ (ਡਾ.) ਇੱਕ ਪੰਜਾਬੀ ਕਵਿੱਤਰੀ, ਕਹਾਣੀਕਾਰ, ਨਾਟਕਕਾਰ, ਰੰਗਕਰਮੀ, ਅਤੇ ਆਲੋਚਕ ਹੈ।
ਜੀਵਨ
ਇਨ੍ਹਾਂ ਦਾ ਜਨਮ ਸ਼ਹਿਰ ਬਰਨਾਲਾ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਗੁਰਦਾਸ ਸਿੰਘ ਕਲੇਰ ਤੇ ਮਾਤਾ ਜੀ ਦਾ ਨਾਮ ਸ੍ਰੀਮਤੀ ਮਨਜੀਤ ਕੌਰ ਹੈ। ਇਨ੍ਹਾਂ ਨੇ ਐਮ.ਏ (ਪੰਜਾਬੀ, ਅੰਗਰੇਜ਼ੀ, ਐਜੂਕੇਸ਼ਨ), ਐਮ.ਫ਼ਿਲ (ਪੰਜਾਬੀ, ਅੰਗਰੇਜ਼ੀ), ਬੀ.ਐਡ ਅਤੇ ਪੀ-ਐਚ ਡੀ ਪੰਜਾਬੀ ਦੀ ਡਿਗਰੀ ਹਾਸਲ ਕੀਤੀ। ਅੱਜ ਕੱਲ ਇਹ ਐੱਸ.ਡੀ.ਕਾਲਜ ਬਰਨਾਲਾ ਵਿਖੇ ਪੰਜਾਬੀ ਦੇ ਅਧਿਆਪਕ ਹਨ। ਕਵਿੱਤਰੀ, ਕਹਾਣੀਕਾਰ, ਨਾਟਕਕਾਰ ਦੇ ਨਾਲ ਨਾਲ ਇਹ ਨਾਟਕ ਨਿਰਦੇਸ਼ਕ ਵੀ ਹਨ। ਇਨ੍ਹਾਂ ਨੇ ਆਪਣੇ ਲਿਖੇ ਹੋਏ ਸਾਰੇ ਨਾਟਕਾਂ ਨੂੰ ਮੁਕਾਬਲਿਆਂ ਅਤੇ ਨਾਟ ਮੇਲਿਆਂ ਵਿੱਚ ਖੇਡਿਆ। ਦੋ ਰੇਡੀਓ ਨਾਟਕ, ਦੋ ਕਲਾ ਫ਼ਿਲਮਾਂ ਅਤੇ ਪੰਜਾਬੀ ਰੇਡੀਓ ਕੈਨੇਡਾ ਲਈ ਅਦਾਕਾਰੀ ਵੀ ਕੀਤੀ।
ਰਚਨਾਵਾਂ
ਕਾਵਿ-ਸੰਗ੍ਰਹਿ
- ਬੇਨਾਮ ਸਿਰਨਾਵੇਂ (2012)
ਕਹਾਣੀ-ਸੰਗ੍ਰਹਿ
- ਲਸਰਾਂ ਵਾਲਾ ਪਰਦਾ (2014)
ਆਲੋਚਨਾ
- ਚਾਤ੍ਰਿਕ ਕਾਵਿ (2010)
ਨਾਟਕ
- ਮਾਨਸੁ ਮੇਰੀ ਜਾਤੁ
- ਧ੍ਰਿਗ ਤਿਨਾਂ ਦਾ ਜੀਵਣਾ ਤੇ ਹੋਰ ਨਾਟਕ (ਨਾਟ ਸੰਗ੍ਰਹਿ)
- ਤੇ ਮੱਲਾਹ ਚਲਦੇ ਰਹੇ
- ਕਲਿਆਣੀ
- ਉਰਵਸ਼ੀ ਨਹੀਂ ਜਾਵੇਗੀ
ਖੋਜ ਪੁਸਤਕ
- SHAKESPEARE - Deconstructive Study[English]
- ਪੰਜਾਬੀ ਨਾਟਕ ਤੇ ਅੰਗਰੇਜ਼ੀ ਨਾਟਕ: ਅੰਤਰ ਸਬੰਧ
- ਡਾ. ਜਗਜੀਤ ਸਿੰਘ ਕੋਮਲ ਦੇ ਛੇ ਨਾਟਕ
ਸਨਮਾਨ
- ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ
- ਅਦਾਰਾ ਲੋਹਮਣੀ ਮੋਗਾ ਵੱਲੋਂ
- ਸਾਹਿਤ ਸਭਾ ਸੰਗਰੂਰ ਵੱਲੋਂ
- ਮਾਲਵਾ ਸਾਹਿਤ ਸਭਾ, ਬਰਨਾਲਾ ਵੱਲੋਂ
- ਕਲਾਕਾਰ ਸੰਗਮ, ਪੰਜਾਬ ਵੱਲੋਂ
- ਜੇਲ੍ਹ ਵਿਭਾਗ, ਪੰਜਾਬ ਵੱਲੋਂ
- ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ