Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਗ਼ੁਲਾਮ ਮੁਸਤੁਫ਼ਾ ਤਬੱਸੁਮ

ਭਾਰਤਪੀਡੀਆ ਤੋਂ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 20:22, 12 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox writer ਗ਼ੁਲਾਮ ਮੁਸਤੁਫ਼ਾ ਤਬੱਸੁਮ (4 ਅਗਸਤ 1899 – 7 ਫਰਵਰੀ 1978) ਉਰਦੂ, ਪੰਜਾਬੀ, ਅਤੇ ਫ਼ਾਰਸੀ ਕਵੀ ਸਨ। ਤਬੱਸਮ ਉਹਨਾਂ ਦਾ ਕਲਮੀ ਅਤੇ ਆਮ ਜਾਣਿਆ ਜਾਂਦਾ ਨਾਮ ਸੀ।[1] ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ਬੱਚਿਆਂ ਅਤੇ ਵੱਡਿਆਂ ਦੇ ਮਕਬੂਲ ਤਰੀਨ ਸ਼ਾਇਰ ਅਤੇ ਉਰਦੂ ਅਤੇ ਫ਼ਾਰਸੀ ਤੋਂ ਬਹੁਤ ਸਾਰੀਆਂ ਕਾਵਿ-ਰਚਨਾਵਾਂ ਦੇ ਪੰਜਾਬੀ ਵਿੱਚ ਅਨੁਵਾਦਕ ਸਨ। ਉਸਦੀ ਸ਼ੈਲੀ ਕਲਾਸੀਕਲ ਪਰੰਪਰਾ ਵਿੱਚ ਹੈ, ਜਿਸ ਵਿੱਚ ਆਧੁਨਿਕ ਜੀਵਨ ਦੇ ਦਿੱਤੇ ਦਰਦ ਅਤੇ ਦੁੱਖ ਦੀ ਡੂੰਘੀ ਚੇਤਨਾ ਸਮਾਈ ਹੋਈ ਹੈ।[2] ਉਹ ਲੀਲੋ ਨੁਹਾਰ ਮਾਸਕ ਦੇ ਸੰਪਾਦਕ ਅਤੇ ਬਰਾਡਕਾਸਟਰ ਵੀ ਰਹੇ। ਟੀ ਵੀ, ਰੇਡੀਓ ਤੋਂ ਪ੍ਰੋਗਰਾਮ "ਇਕਬਾਲ ਕਾ ਇੱਕ ਸ਼ਿਅਰ" ਕਰਦੇ ਸਨ।

ਸੂਫ਼ੀ ਤਬੱਸੁਮ ਹਰ ਮੈਦਾਨ ਦੇ ਸ਼ਾਹਸਵਾਰ ਸਨ। ਨਜ਼ਮ, ਨਸਰ, ਗ਼ਜ਼ਲ, ਗੀਤ, ਫ਼ਿਲਮੀ ਨਗ਼ਮੇ ਹੋਣ ਜਾਂ ਬੱਚਿਆਂ ਦੀਆਂ ਨਜ਼ਮਾਂ। ਅਦਾਰਾ ਫ਼ਿਰੋਜ਼ ਸੰਨਜ਼ ਤੋਂ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ। ਜਿਵੇਂ ਅੰਜਮਨ, ਸਦ ਸ਼ਿਅਰ ਇਕਬਾਲ ਅਤੇ ਦੋਗੁਣਾ। ਇਲਾਵਾ ਅਜ਼ੀਂ ਬੱਚਿਆਂ ਦੇ ਲਈ ਬੇਸ਼ੁਮਾਰ ਕੁਤਬ ਲਿਖੀਆਂ। ਜਿਹਨਾਂ ਵਿੱਚ ਸ਼ਹਿਰਾ ਆਫ਼ਾਕ ਕਿਤਾਬਾਂ ਝੂਲਣੇ, ਟੋਟ ਬਟੋਟ, ਕਹਾਵਤੇਂ ਔਰ ਪਹੇਲੀਆਂ, ਸੁਣੋ ਗੱਪ ਸ਼ਬ ਵਗ਼ੈਰਾ ਸ਼ਾਮਿਲ ਹਨ। "ਝੂਲਣੇ" ਤੋ ਨੰਨ੍ਹੇ ਮੁੰਨੇ ਬੱਚਿਆਂ ਲਈ ਐਸੀ ਕਿਤਾਬ ਹੈ ਜੋ ਹਰ ਬੱਚਾ ਆਪਣੇ ਆਪਣੇ ਬਚਪਨ ਵਿੱਚ ਪੜ੍ਹਦਾ ਰਿਹਾ ਹੈ।

ਤਬੱਸੁਮ ਦਾ ਜਨਮ ਕਸ਼ਮੀਰੀ ਪਿਛੋਕੜ ਦੇ ਮਾਪਿਆਂ ਦੇ ਘਰ, ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਉਸ ਨੇ ਲਾਹੌਰ ਵਿੱਚ ਫੋਰਮਨ ਕ੍ਰਿਸ਼ਚੀਅਨ ਕਾਲਜ (FCC) ਤੋਂ ਫ਼ਾਰਸੀ ਵਿੱਚ ਮਾਸਟਰ ਦੀ ਡਿਗਰੀ ਕੀਤੀ। ਉਹ ਆਪਣੇ ਪੂਰੇ ਕੈਰੀਅਰ ਲਈ ਸਰਕਾਰੀ ਕਾਲਜ ਲਾਹੌਰ ਦੇ ਨਾਲ ਹੀ ਰਹੇ ਫ਼ਾਰਸੀ ਸਟੱਡੀਜ਼ ਵਿਭਾਗ ਦੇ ਮੁਖੀ ਬਣਨ ਤੱਕ ਤਰੱਕੀ ਕੀਤੀ।[1]

ਸ਼ਾਇਰੀ ਦਾ ਨਮੂਨਾ

ਦੋਹੜੇ

<poem> ਇਕ ਦੁਨੀਆ ਕਹੇ ਇਹ ਦੀਵਾਨਾ, ਇੱਕ ਕਹੇ ਇਹ ਝੱਲਾ ਰੋਗ ਵਧਾਵਣ ਵਾਲੇ ਲੱਖਾਂ, ਰੋਗੀ ਕਲੱਮਕੱਲਾ

ਹਿਜਰ ਦੀ ਤਪਦੀ ਸ਼ਿਖਰ ਦੁਪਹਿਰ ਦਾ ਸੇਕ ਨਾ ਝੱਲਿਆ ਜਾਵੇ ਮੇਰਾ ਸਾਇਆ ਵੀ ਮੇਰੇ ਹੇਠਾਂ ਆਪ ਆਪ ਲੁਕਾਵੇ

ਇਕ ਦੁਖ ਮਗਰੋਂ ਲਾਹੁਣ ਦੀ ਖ਼ਾਤਰ ਹੋਰ ਕਈ ਦੁਖ ਵਾਲੇ ਪੈਰਾਂ ਦੇ ਕੰਡੇ ਕਢਕੇ ਕਢਕੇ ਹੱਥੀਂ ਪੈ ਗਏ ਛਾਲੇ

ਯਾਰੋ ਤੁਹਾਨੂੰ ਆਖ ਰਿਹਾ ਸਾਂ, ਐਵੇਂ ਖੋਜ ਨਾ ਲਾਓ ਹੁਣ ਤੇ ਕਿੱਸਾ ਛੇੜ ਦਿੱਤਾ ਜੇ, ਹੁਣ ਤੇ ਸੁਣ ਕੇ ਜਾਓ

ਆਉ ਮੇਰੇ ਗ਼ਮ ਖ੍ਵਾਰੋ ਆਉ, ਕੁਝ ਤੇ ਭਾਰ ਵੰਡਾਉ ਕੁਝ ਪਾਉ ਸਿਰ ਆਪਣੇ ਮਿੱਟੀ ਕੁਝ ਮੇਰੇ ਸਿਰ ਪਾਉ </poem>

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. 1.0 1.1 "Poets". Enyclopedia of Pakistan. Overseas Pakistanis Foundation. December 2006. Archived from the original on 22 ਸਤੰਬਰ 2008. Retrieved 22 July 2011.  Check date values in: |archive-date= (help)
  2. Leading Personalities of Pakistan, South Asian Media Net.