ਲੱਕੀ ਧਾਲੀਵਾਲ
| ਲੱਕੀ ਧਾਲੀਵਾਲ | |
|---|---|
| ਜਨਮ | ਤੇਜਿੰਦਰ ਸਿੰਘ 3 ਜੂਨ 1983 ਸੰਗਰੂਰ, ਪੰਜਾਬ, ਭਾਰਤ |
| ਰਾਸ਼ਟਰੀਅਤਾ | ਭਾਰਤੀ |
| ਪੇਸ਼ਾ | ਅਦਾਕਾਰ |
| ਸਰਗਰਮੀ ਦੇ ਸਾਲ | 2015–ਹੁਣ ਤੱਕ |
ਲੱਕੀ ਧਾਲੀਵਾਲ (ਤੇਜਿੰਦਰ ਸਿੰਘ, ਜਨਮ 3 ਜੂਨ 1983) ਇੱਕ ਭਾਰਤੀ ਫ਼ਿਲਮ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ, ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਦਾ ਹੈ। ਉਸ ਨੇ ਆਪਣਾ ਫਿਲਮੀ ਕਰੀਅਰ ਰੁਪਿੰਦਰ ਗਾਂਧੀ - ਦਾ ਗੈਂਗਸਟਰ ..? (2015) ਨਾਲ ਸ਼ੁਰੂ ਕੀਤਾ। ਲੱਕੀ ਨੂੰ ਰੁਪਿੰਦਰ ਗਾਂਧੀ ਦੀ ਫਿਲਮ ਲੜੀ ਵਿੱਚ "ਜੀਤਾ" ਅਤੇ ਡਾਕੂਆ ਦਾ ਮੁੰਡਾ ਵਿੱਚ ਜੰਗਲੀ ਦੀ ਭੂਮਿਕਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।
ਮੁੱਢਲਾ ਜੀਵਨ
ਲੱਕੀ ਧਾਲੀਵਾਲ ਦਾ ਜਨਮ ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚ ਹੋਇਆ ਸੀ। ਉਸਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ, ਖੇੜੀ ਤੋਂ ਕੀਤੀ। ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਐਮ ਏ ਥੀਏਟਰ ਕੀਤੀ।
ਕਰੀਅਰ
ਲੱਕੀ ਧਾਲੀਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਗੀਤਾਂ ਵਿੱਚ ਮਾਡਲ ਦੇ ਤੌਰ 'ਤੇ ਕੀਤੀ ਪਰ ਉਸਨੂੰ ਪਹਿਚਾਨ ਫਿਲਮ ਰੁਪਿੰਦਰ ਗਾਂਧੀ - ਦਾ ਗੈਂਗਸਟਰ ..? (2015) ਨਾਲ ਮਿਲੀ।[1]
ਫ਼ਿਲਮੋਗਰਾਫੀ
| ਸਾਲ | ਫਿਲਮ | ਰੋਲ |
|---|---|---|
| 2015 | ਰੁਪਿੰਦਰ ਗਾਂਧੀ - ਦਾ ਗੈਂਗਸਟਰ ..? | ਜੀਤਾ |
| 2017 | ਰੁਪਿੰਦਰ ਗਾਂਧੀ 2: ਦਾ ਰੋਬਿਨਹੁੱਡ | ਜੀਤਾ |
| 2018 | ਡਾਕੂਆਂ ਦਾ ਮੁੰਡਾ | ਜੰਗਲੀ |
| 2019 | ਕਾਕਾ ਜੀ | ਜੀਤਾ |
| ਮੁੰਡਾ ਫਰੀਦਕੋਟੀਆ | ਦਿਲਸ਼ਾਨ | |
| ਮਿੱਟੀ:ਵਰਾਸਤ ਬੱਬਰਾਂ ਦੀ | ਜੰਗੀ | |
| ਬਲੈਕੀਆ | ਸਵਰਨ ਭਾਉ | |
| ਮਿੰਦੋ ਤਹਿਸੀਲਦਾਰਨੀ | ਰਾਮਵੀਰ | |
| ਉੱਨੀ ਇੱਕੀ | ਸਰਪੰਚ |
ਹਵਾਲੇ
- ↑ "LUCKY DHALIWAL BIOGRAPHY". E TIMES.