More actions
ਸੂਬੇਦਰ ਜੋਗਿੰਦਰ ਸਿੰਘ (26 ਸਤੰਬਰ 1921 - 23 ਅਕਤੂਬਰ 1962) ਇੱਕ ਭਾਰਤੀ ਸੈਨਾ ਸਿਪਾਹੀ ਸੀ। ਜਿਸਨੂੰ ਸ਼ਹੀਦੀ ਉਪਰੰਤ ਭਾਰਤ ਦੇ ਸਭ ਤੋਂ ਉੱਚੇ ਫੌਜੀ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 1936 ਵਿੱਚ ਬਰਤਾਨਵੀ ਭਾਰਤੀ ਫੌਜ ਵਿੱਚ ਸ਼ਾਮਲ ਹੋੲੇ ਸਨ ਅਤੇ ਉਨ੍ਹਾਂ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਨੌਕਰੀ ਕੀਤੀ। 1962 ਦੀ ਭਾਰਤ-ਚੀਨ ਜੰਗ ਦੌਰਾਨ, ਉਨ੍ਹਾਂ ਨੇ ਨਾਰਥ-ਈਸਟ ਫ੍ਰੰਟੀਅਰ ਅਜੰਸੀ ਵਿੱਚ ਬਮ ਲਾ ਪਾਸ ਵਿੱਚ ਇੱਕ ਪਲਟਨ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਨੇ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ ਅਤੇ ਉਦੋਂ ਤੱਕ ਡਟੇ ਰਹੇ, ਜਦੋਂ ਤੱਕ ਜ਼ਖਮੀ ਹੋ ਕੇ ਸ਼ਹੀਦ ਨਹੀਂ ਹੋ ਗੲੇ।