Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਕ੍ਰਿਪਾਲ ਸਿੰਘ

ਭਾਰਤਪੀਡੀਆ ਤੋਂ
>Stalinjeet Brar (added Category:ਪੰਜਾਬੀ ਸਿਆਸਤਦਾਨ using HotCat) ਦੁਆਰਾ ਕੀਤਾ ਗਿਆ 01:36, 6 ਅਗਸਤ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox theologianਕ੍ਰਿਪਾਲ ਸਿੰਘ ਚੀਫ਼ ਖਾਲਸਾ ਦੀਵਾਨ ਜੋ ਗਰੀਬਾਂ, ਨਿਆਸਰਿਆਂ ਅਤੇ ਲੋੜਵੰਦਾਂ ਪ੍ਰਤੀ ਆਪਾ ਵਾਰ ਕੇ ਸੇਵਾ ਦੇ ਖੇਤਰ ਵਿੱਚ ਨਿਤਰਨ ਵਾਲੇ ਇਨਸਾਨ ਸਨ। ਆਪ ਲਗਾਤਾਰ 17 ਸਾਲ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਰਹੇ। ਇਸ ਸਮੇਂ ਦੌਰਾਨ ਚੀਫ ਖਾਲਸਾ ਦੀਵਾਨ ਨੇ ਸਮਾਜ ਭਲਾਈ ਅਤੇ ਵਿੱਦਿਅਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ।

ਮੁੱਢਲਾ ਜੀਵਨ

ਕ੍ਰਿਪਾਲ ਸਿੰਘ (17 ਜਨਵਰੀ, 1917-20 ਅਗਸਤ, 2002) ਦਾ ਜਨਮ ਜ਼ਿਲ੍ਹਾ ਸਿਆਲਕੋਟ ਦੀ ਨਾਰੋਵਾਲ ਤਹਿਸੀਲ ਦੇ ਪਿੰਡ ਸਨਖਤਰਾ ਵਿੱਚ ਸ: ਉੱਤਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਪ੍ਰੀਤਮ ਕੌਰ ਦੀ ਕੁੱਖ ਤੋਂ ਹੋਇਆ। ਮਾਤਾ-ਪਿਤਾ ਬਚਪਨ ਵਿੱਚ ਹੀ ਸਦੀਵੀ ਵਿਛੋੜਾ ਦੇ ਗਏ। ਦਾਦੀ ਜੈ ਕੌਰ ਨੇ ਪਾਲਣਾ-ਪੋਸਣਾ ਕੀਤੀ।

ਸਿੱਖਿਆ ਅਤੇ ਸਿਆਸਤ

  • ਪੜ੍ਹਾਈ ਦੇ ਦੌਰਾਨ ਹੀ ਰੁਚੀ ਲੋਕ-ਸੇਵਾ ਵਿੱਚ ਰਹਿੰਦੀ ਸੀ। 18 ਵਰ੍ਹਿਆਂ ਦੀ ਉਮਰ ਵਿੱਚ ਕਾਂਗਰਸ ਪਾਰਟੀ ਮੈਂਬਰ ਬਣ ਗਏ। ਭਾਰਤ ਛੱਡੋ ਅੰਦੋਲਨ ਦੌਰਾਨ ਗ੍ਰਿਫਤਾਰੀ ਦਿੱਤੀ ਅਤੇ 6 ਮਹੀਨੇ ਦੀ ਕੈਦ ਕੱਟੀ।
  • 1947 ਈ: ਵਿੱਚ ਦੇਸ਼ ਦੇ ਬਟਵਾਰੇ ਸਮੇਂ ਅੰਮ੍ਰਿਤਸਰ ਨੂੰ ਆਪਣਾ ਕਰਮ-ਖੇਤਰ ਬਣਾਇਆ। ਬਟਵਾਰੇ ਦੇ ਲੁੱਟੇ-ਪੁੱਟੇ ਲੋਕਾਂ ਦੀ ਸੇਵਾ ਵਿੱਚ ਦਿਨ-ਰਾਤ ਇੱਕ ਕਰ ਦਿੱਤਾ। ਸ਼ਰਨਾਰਥੀ ਇਨ੍ਹਾਂ ਨੂੰ ਆਪਣਾ ਮਸੀਹਾ ਸਮਝਦੇ ਸਨ।
  • 1948 ਈ: ਤੋਂ ਲਗਾਤਾਰ ਬਿਨਾਂ ਮੁਕਾਬਲਾ ਅੰਮ੍ਰਿਤਸਰ ਸ਼ਹਿਰ ਦੀ ਮਿਉਂਸਪਲ ਕਮੇਟੀ ਵਿੱਚ ਲਗਾਤਾਰ ਬਿਨਾਂ ਮੁਕਾਬਲਾ ਮੈਂਬਰ ਬਣਦੇ ਰਹੇ।
  • 1972 ਤੋਂ 1974 ਈ: ਤੱਕ ਇਸ ਦੇ ਪ੍ਰਧਾਨ ਵੀ ਰਹੇ।
  • 1952 ਈ: ਵਿੱਚ ਜਦੋਂ ਇਨ੍ਹਾਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਵਿੱਚ ਕੁਝ ਫਰਕ ਮਹਿਸੂਸ ਕੀਤਾ ਤਾਂ ਪਾਰਟੀ ਛੱਡ ਕੇ ਸੋਸ਼ਲਿਸਟ ਪਾਰਟੀ ਵਿੱਚ ਚਲੇ ਗਏ।

1975 ਈ: ਵਿੱਚ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਸਮੇਂ ਸ੍ਰੀ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿੱਚ ਸਖਤ ਵਿਰੋਧ ਕੀਤਾ। ਬਾਕੀ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਵਿਸ਼ੇਸ਼ ਕਰ ਕੇ *ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਨਾਲ 19 ਮਹੀਨੇ ਦੀ ਕੈਦ ਕੱਟੀ।

  • ਆਮ ਲੋਕ ਇਨ੍ਹਾਂ ਨੂੰ ਚਿੱਟੀ ਦਸਤਾਰ ਵਾਲਾ ਅਕਾਲੀ ਹੀ ਕਹਿੰਦੇ ਸਨ।
  • 1969 ਈ: ਵਿੱਚ ਸੋਸ਼ਲਿਸਟ ਪਾਰਟੀ ਵੱਲੋਂ ਵਿਧਾਨਕਾਰ ਚੁਣੇ ਗਏ। ਇਸ ਤੋਂ ਬਾਅਦ ਦੋ ਵਾਰ 1977 ਅਤੇ 1985 ਈ: ਵਿੱਚ ਮੁੜ ਪੰਜਾਬ ਵਿਧਾਨ ਸਭਾ ਵਿੱਚ ਜਨਤਾ ਪਾਰਟੀ ਦੇ ਵਿਧਾਨਕਾਰ ਬਣੇ।
  • 1989 ਈ: ਵਿੱਚ ਖਾੜਕੂਵਾਦ ਦੇ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਦੇ ਮੈਂਬਰ ਬਣੇ। ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਦੇਸ਼ ਦੀਆਂ ਅਨੇਕਾਂ ਸਮੱਸਿਆਵਾਂ ਬਾਰੇ ਯਾਦਗਾਰੀ ਅਤੇ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਆਪਣੇ ਵਿਚਾਰ ਪੇਸ਼ ਕਰਦੇ ਰਹੇ।
  • ਉਰਦੂ, ਫਾਰਸੀ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਭਰਪੂਰ ਜਾਣਕਾਰੀ ਸੀ। ਜਦੋਂ ਭਾਸ਼ਨ ਦੌਰਾਨ ਉਰਦੂ ਦੀ ਸ਼ੇਅਰੋ-ਸ਼ਾਇਰੀ ਦੀ ਚਾਸ਼ਨੀ ਲਾਉਂਦੇ ਸਨ ਤਾਂ ਸਰੋਤਿਆਂ ਨੂੰ ਕੀਲ ਲੈਂਦੇ ਸਨ।

ਚੀਫ਼ ਖਾਲਸਾ ਦੀਵਾਨ

ਚੀਫ਼ ਖਾਲਸਾ ਦੀਵਾਨ[1] ਦੀ ਪ੍ਰਧਾਨਗੀ ਦੌਰਾਨ ਲਗਾਤਾਰ 17 ਸਾਲ ਦੀਵਾਨ ਲਈ ਨਿਸ਼ਠਾਵਾਨ ਸੇਵਾਦਾਰ ਵਾਂਗ ਜਿਹੜਾ ਸਮਾਜ ਸੇਵਾ ਅਤੇ ਵਿੱਦਿਅਕ ਖੇਤਰ ਵਿੱਚ ਕਾਰਜ ਕੀਤਾ, ਉਸ ਦੀ ਉਪਜ ਹੀ ਹਨ ਚੀਫ ਖਾਲਸਾ ਦੀਵਾਨ ਦੇ ਮੌਜੂਦਾ ਆਦਰਸ਼ ਸਿੱਖਿਆ ਦੇ ਰਹੇ ਸਾਰੇ ਵਿੱਦਿਅਕ ਅਦਾਰੇ। ਹਰ ਵਿੱਦਿਅਕ ਕਾਨਫਰੰਸ ਵਿੱਚ ਲੋਕ-ਮਨਾਂ ਵਿੱਚ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ।

ਮੌਤ

ਇਸ ਮਹਾਨ ਲੋਕ-ਸੇਵਕ ਨੇ 20 ਅਗਸਤ, 2002 ਈ: ਨੂੰ ਜਲੰਧਰ ਆਪਣੇ ਗ੍ਰਹਿ ਵਿਖੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੀ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. punjabitribuneonline.com/.../ਚੀਫ਼-ਖਾਲਸਾ-ਦੀਵਾਨ-ਸੁਸਾਇਟੀ-ਖ/‎Cached