ਹੇਮੂ
ਫਰਮਾ:Infobox monarch ਸਮਰਾਟ ਹੇਮ ਚੰਦਰ ਵਿਕਰਮਾਦਿੱਤ (1501 – 5 ਨਵੰਬਰ 1556) ਸੋਲਵੀਂ ਸਦੀ ਦੇ ਦੋਰਾਨ ਉਤਰੀ ਭਾਰਤ ਦਾ ਇੱਕ ਹਿੰਦੂ ਰਾਜਾ ਸੀ। ਹੇਮੂ ਦਾ ਜਨਮ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ। ਪਹਿਲਾਂ ਓਹ ਸੇਨਾਪਤੀ ਸੀ ਫਿਰ ਓਹ ਤਰਕੀ ਕਰਕੇ ਆਦਿਲ ਸ਼ਾਹ ਸੂਰੀ ਦਾ ਪ੍ਰਧਾਨਮੰਤਰੀ ਬਣਿਆ।
ਓਹ ਅਫਗਾਨ ਵਿਦਰੋਹਾਂ ਵਿਰੁਧ ਪੂਰੇ ਉਤਰੀ ਭਾਰਤ ਵਿੱਚ ਪੰਜਾਬ ਤੋਂ ਬੰਗਾਲ[1] ਤਕ ਲੜਿਆ। ਉਸਨੇ ਹੁਮਾਯੂੰ ਅਤੇ ਅਕਬਰ ਨਾਲ ਵੀ ਦਿਲੀ ਅਤੇ ਆਗਰਾ[2] ਵਿੱਚ ਯੁਧ ਕੀਤੇ। ਉਸਨੇ ਆਪਣੇ ਜੀਵਨ ਵਿੱਚ 22 ਲੜਾਇਆ ਵਿੱਚ ਜਿੱਤ ਪ੍ਰਾਪਤ ਕੀਤੀ। ਓਹ 7 ਅਕਤੂਬਰ 1556 ਨੂੰ ਦਿਲੀ ਦੇ ਸਿੰਘਾਸਣ ਤੇ ਬੈਠਇਆ ਅਤੇ ਵਿਕਰਮਾਦਿਤ ਦੀ ਉਪਾਧੀ ਧਾਰਣ ਕੀਤੀ।