Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸਿੰਘ ਸਭਾ ਲਹਿਰ

ਭਾਰਤਪੀਡੀਆ ਤੋਂ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 06:20, 12 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:ਸਿੱਖ ਧਰਮ ਸੰਦੂਕ ਸਿੰਘ ਸਭਾ ਲਹਿਰ[1] ਬਣਾਉਣ ਲਈ 1 ਅਕਤੂਬਰ 1873 ਨੂੰ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ. ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਇਕੱਤਰਤਾ ਬੁਲਾਈ ਗਈ। ਵਿਚਾਰ-ਵਟਾਂਦਰੇ ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਕਾਇਮ ਕੀਤੀ ਗਈ। ਗਿਆਨੀ ਗਿਆਨ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ।

ਕਿਉਂ ਹੋਂਦ ਵਿੱਚ ਆਈ?

ਸਿੱਖ ਧਰਮ ਅਧਿਆਤਮਿਕਤਾ ਅਤੇ ਸਚਿਆਰਤਾ ਦੇ ਨਾਲ ਸੰਗਤ ਤੇ ਪੰਗਤ ਦੀ ਅਜਿਹੀ ਜੀਵਨ ਜਾਚ ਹੈ ਜੋ ਬਰਾਬਰੀ ਤੇ ਭਰਾਤਰੀ ਭਾਵ ਉਪਰ ਆਧਾਰਿਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਨਿੱਜੀ ਸੁਆਰਥ ਨੂੰ ਮੁੱਖ ਰੱਖਦਿਆਂ ਬਹੁਤੇ ਪੰਜਾਬੀ, ਸਿੱਖ ਬਣ ਗਏ ਸਨ। ਅਚਾਨਕ ਇਸ ਵਾਧੇ ਕਾਰਨ ਸਿੱਖੀ ਦਾ ਮੂਲ ਸਰੂਪ ਕਾਫ਼ੀ ਧੁੰਦਲਾ ਹੋ ਗਿਆ ਸੀ। ਸਿੱਖ ਆਪਣੀ ਨਿਆਰੀ ਵਿਰਾਸਤ ਨੂੰ ਭੁੱਲ ਕੇ ਮੁੜ ਅਗਿਆਨਤਾ ਅਤੇ ਅੰਧਕਾਰ ਵਿੱਚ ਫਸ ਕੇ ਜੀਵਨ ਜਿਉਣ ਲੱਗ ਗਏ ਸਨ। ਸ੍ਰੀ ਹਰਿਮੰਦਰ ਸਾਹਿਬ[2] ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਵੱਖ-ਵੱਖ ਧਰਮਾਂ/ਮਤਾਂ ਦੇ ਪ੍ਰਚਾਰਕ ਮਨਮਰਜ਼ੀ ਨਾਲ ਪ੍ਰਚਾਰ ਕਰ ਰਹੇ ਸਨ। ਮਹਾਰਾਜਾ ਰਣਜੀਤ ਸਿੰਘ[3] ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦਾ ਕੋਈ ਵੀ ਉਤਰਾਧਿਕਾਰੀ ਰਾਜ ਦੀ ਵਾਗਡੋਰ ਸੰਭਾਲਣ ਵਿੱਚ ਸਫ਼ਲ ਨਹੀਂ ਹੋ ਸਕਿਆ। ਦਸ ਸਾਲਾਂ ਵਿੱਚ ਖ਼ਾਲਸਾ ਰਾਜ ਦੀ ਥਾਂ ਅੰਗਰੇਜ਼ੀ ਰਾਜ ਸਥਾਪਤ ਹੋ ਗਿਆ। ਇਸ ਰਾਜਸੀ ਤਬਦੀਲੀ ਕਾਰਨ ਸਮਾਜਿਕ ਅਤੇ ਧਾਰਮਿਕ ਕੀਮਤਾਂ ਦਾ ਬੜੀ ਤੇਜ਼ੀ ਨਾਲ ਪਤਨ ਹੋਇਆ। ਇਸ ਸਮੇਂ ਦੌਰਾਨ ਮੁੜ ਆਪਣੇ ਮੂਲ ਧਰਮ ’ਚ ਪ੍ਰਵੇਸ਼ ਕਰ ਗਈਆਂ ਕੁਝ ਸਿੱਖ ਸੰਸਥਾਵਾਂ ਦੇ ਯਤਨ ਪ੍ਰਸ਼ੰਸਾਯੋਗ ਪਰ ਬੜੇ ਸੀਮਤ ਸਨ। ਧਰਮੀ ਸਿੰਘਾਂ ਨੇ ਇਸ ਲਲਕਾਰ ਨਾਲ ਟੱਕਰ ਲੈਣ ਲਈ ਤਿਆਰੀ ਆਰੰਭੀ ਜਿਸਦੇ ਫਲਸਰੂਪ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ। ਅਜਿਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਤਵੰਤੇ ਸਿੱਖ ਸਰਦਾਰਾਂ ਨੇ ਇਕੱਠੇ ਹੋ ਕੇ ਵਿਚਾਰ ਕੀਤਾ ਅਤੇ ਸ੍ਰੀ ਗੁਰੂ ਸਿੰਘ ਸਭਾ ਨਾਮੀਂ ਇੱਕ ਸੰਸਥਾ ਕਾਇਮ ਕਰਨ ਦਾ ਨਿਰਣਾ ਕੀਤਾ।

ਉਦੇਸ਼

  • ਸਿੰਘ ਸਭਾ ਨੇ ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰ ਕੇ ਸਿੱਖ ਧਰਮ ਦੀ ਮਰਿਆਦਾ ਕਾਇਮ ਕਰਨਾ ਅਤੇ ਸਿੱਖਾਂ ਦੇ ਧਾਰਮਿਕ ਅਤੇ ਇਤਿਹਾਸਕ ਗ੍ਰੰਥ ਸੋਧ ਕੇ ਪ੍ਰਕਾਸ਼ਿਤ ਕਰਨ ਨੂੰ ਆਪਣਾ ਮੁੱਖ ਉਦੇਸ਼ ਮਿੱਥਿਆ।
  • ਆਧੁਨਿਕ ਗਿਆਨ ਦਾ ਪੰਜਾਬੀ ਮਾਧਿਅਮ ਰਾਹੀਂ ਪ੍ਰਚਾਰ ਕਰਨ, ਪੰਜਾਬੀ ਵਿੱਚ ਅਖ਼ਬਾਰ, ਰਸਾਲੇ ਤੇ ਪੁਸਤਕਾਂ ਪ੍ਰਕਾਸ਼ਿਤ ਕਰਨ ਦੇ ਨਾਲ ਹੀ ਪਤਿਤਾਂ ਦਾ ਸੁਧਾਰ ਕਰ ਕੇ ਉਨ੍ਹਾਂ ਨੂੰ ਮੁੜ ਸਿੰਘ ਸਜਾਉਣ ਸੀ।

ਮੈਂਬਰ ਦੀ ਯੋਗਤਾ

ਸਿੰਘ ਸਭਾ ਦਾ ਮੈਂਬਰ ਕੇਵਲ ਉਹ ਹੀ ਬਣ ਸਕਦਾ ਸੀ ਜੋ ਸਿੱਖ ਹੋਵੇ ਅਤੇ ਗੁਰੂ ਸਾਹਿਬਾਨ ਵਿੱਚ ਉਸ ਦਾ ਵਿਸ਼ਵਾਸ ਹੋਵੇ। ਸਿੰਘ ਸਭ ਨੇ ਇਹ ਵੀ ਫ਼ੈਸਲਾ ਕੀਤਾ ਸੀ ਕਿ ਇਸ ਦੀਆਂ ਇਕੱਤਰਤਾਵਾਂ ਵਿੱਚ ਅੰਗਰੇਜ਼ੀ ਸਰਕਾਰ ਸਬੰਧੀ ਕੋਈ ਵੀ ਰਾਜਨੀਤਕ ਚਰਚਾ ਨਹੀਂ ਕੀਤੀ ਜਾਵੇਗੀ।

ਯੋਗਦਾਨ

  • ਸਿੰਘ ਸਭਾ ਲਹਿਰ[4] ਨੇ ਗੁਰਮਤਿ ਪ੍ਰਚਾਰ ਅਤੇ ਵਿੱਦਿਆ ਦੇ ਪਸਾਰ ਲਈ ਜੋ ਯਤਨ ਕੀਤੇ।
  • ਉਨ੍ਹਾਂ ਨੇ ਸਿੱਖ ਕੌਮ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ।
  • ਸਿੱਖ ਧਰਮ ਵਿੱਚ ਜੋ ਕੁਰੀਤੀਆਂ ਅਤੇ ਕਮਜ਼ੋਰੀਆਂ ਆ ਗਈਆਂ ਸਨ, ਉਨ੍ਹਾਂ ਨੂੰ ਦੂਰ ਕਰਨ ਲਈ ਅੰਮ੍ਰਿਤਧਾਰੀ ਸਿੰਘਾਂ ਨੇ ਗੁਰਮਤਿ ਮਰਿਆਦਾ ਦੇ ਪ੍ਰਚਾਰ ਲਈ ਉਪਰਾਲੇ ਕੀਤੇ।
  • ਸਿੱਖ ਆਪਣੀ ਨਿਆਰੀ ਵਿਸ਼ੇਸ਼ਤਾ ਅਤੇ ਗੌਰਵ ਨੂੰ ਸਥਾਪਤ ਕਰ ਸਕੇ ਹਨ।

ਹੋਰ ਦੇਖੋ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">