Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਔਰੰਗਜ਼ੇਬ

ਭਾਰਤਪੀਡੀਆ ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 16:18, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox royalty

ਕੁਰਾਨ ਪੜ੍ਹ ਰਿਹਾ ਔਰੰਗਜ਼ੇਬ

ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਔਰੰਗਜ਼ੇਬ (4 ਨਵੰਬਰ, 1618 -3 ਮਾਰਚ, 1707) ਜਿਸ ਨੂੰ ਆਮ ਤੌਰ ਤੇ ਔਰੰਗਜ਼ੇਬ ਕਿਹਾ ਜਾਂਦਾ ਹੈ ਉਸ ਨੇ 49 ਸਾਲ (ਮਤਲਬ 1707 ਆਪਣੀ ਮੌਤ ਤੱਕ) ਰਾਜ ਕੀਤਾ। ਉਹ ਛੇਵੇਂ ਮੁਗਲ ਸ਼ਾਸਕ ਸਨ। ਉਹਨਾਂ ਨੇ ਲਗਭਰ ਸਾਰੇ ਭਾਰਤ ਦੇ ਹਿਸਿਆਂ ਤੇ ਰਾਜ ਕੀਤਾ। ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਤੱਕ ਹਕੂਮਤ ਕਰਨ ਵਾਲਾ ਮੁਗ਼ਲ ਸ਼ਾਸਕ ਸੀ। ਆਪਣੇ ਜੀਵਨਕਾਲ ਵਿੱਚ ਉਸਨੇ ਦੱਖਣ ਭਾਰਤ ਵਿੱਚ ਮੁਗ਼ਲ ਸਾਮਰਾਜ ਦਾ ਵਿਸਥਾਰ ਕਰਨ ਦੀ ਲਗਦੀ ਵਾਹ ਕੋਸ਼ਿਸ਼ ਕੀਤੀ ਪਰ ਉਸਦੀ ਮੌਤ ਦੇ ਬਾਦ ਮੁਗ਼ਲ ਸਾਮਰਾਜ ਖਿੰਡਣ ਲੱਗ ਪਿਆ।

ਔਰੰਗਜੇਬ ਆਪਣੇ ਸਮੇਂ ਦਾ ਸ਼ਾਇਦ ਸਭ ਤੋਂ ਧਨੀ ਅਤੇ ਸ਼ਕਤੀਸ਼ਾਲੀ ਵਿਅਕਤੀ ਸੀ ਜਿਸਨੇ ਆਪਣੇ ਜੀਵਨਕਾਲ ਵਿੱਚ ਦੱਖਣ ਭਾਰਤ ਵਿੱਚ ਪ੍ਰਾਪਤ ਜਿੱਤਾਂ ਦੇ ਜਰੀਏ ਮੁਗ਼ਲ ਸਾਮਰਾਜ ਨੂੰ ਸਾਢੇ ਬਾਰਾਂ ਲੱਖ ਵਰਗ ਮੀਲ ਵਿੱਚ ਫੈਲਾਇਆ ਅਤੇ 15 ਕਰੋੜ ਲੋਕਾਂ ਉੱਤੇ ਹਕੂਮਤ ਕੀਤੀ ਜੋ ਉਦੋਂ ਦੁਨੀਆ ਦੀ ਆਬਾਦੀ ਦਾ ਚੁਥਾਈ ਭਾਗ ਸੀ।

ਔਰੰਗਜੇਬ ਨੇ ਪੂਰੇ ਸਾਮਰਾਜ ਉੱਤੇ (ਇਸਲਾਮੀ ਕਨੂੰਨ ਉੱਤੇ ਆਧਾਰਿਤ) ਫਤਵਾ-ਏ-ਆਲਮਗੀਰੀ ਲਾਗੂ ਕੀਤਾ ਅਤੇ ਕੁੱਝ ਸਮਾਂ ਲਈ ਗੈਰ-ਮੁਸਲਿਮਾਂ ਉੱਤੇ ਇਲਾਵਾ ਕਰ ਵੀ ਲਗਾਇਆ। ਗੈਰ-ਮੁਸਲਮਾਨ ਜਨਤਾ ਉੱਤੇ ਸ਼ਰੀਅਤ ਲਾਗੂ ਕਰਨ ਵਾਲਾ ਉਹ ਪਹਿਲਾ ਮੁਸਲਮਾਨ ਸ਼ਾਸਕ ਸੀ।

ਮੁੱਢਲਾ ਜੀਵਨ

ਔਰੰਗਜੇਬ ਦਾ ਜਨਮ 4 ਨਵੰਬਰ, 1618 ਨੂੰ ਦਾਹੋਦ, ਗੁਜਰਾਤ ਵਿੱਚ ਹੋਇਆ ਸੀ। ਉਹ ਸ਼ਾਹਜਹਾਂ ਅਤੇ ਮੁਮਤਾਜ ਦੀ ਛੇਵੀਂ ਔਲਾਦ ਅਤੇ ਤੀਜਾ ਪੁੱਤਰ ਸੀ। ਉਸਦੇ ਪਿਤਾ ਉਸ ਸਮੇਂ ਗੁਜਰਾਤ ਦੇ ਸੂਬੇਦਾਰ ਸਨ। ਜੂਨ 1626 ਵਿੱਚ ਜਦੋਂ ਉਸਦੇ ਪਿਤਾ ਦੀ ਕੀਤੀ ਬਗ਼ਾਵਤ ਅਸਫਲ ਹੋ ਗਈ ਤਾਂ ਔਰੰਗਜੇਬ ਅਤੇ ਉਸਦੇ ਭਰਾ ਦਾਰਾ ਸ਼ਿਕੋਹ ਨੂੰ ਉਨ੍ਹਾਂ ਦੇ ਦਾਦਾ ਜਹਾਂਗੀਰ ਦੇ ਲਾਹੌਰ ਵਾਲੇ ਦਰਬਾਰ ਵਿੱਚ ਨੂਰ ਜਹਾਂ ਨੇ ਬੰਧਕ ਬਣਾ ਕੇ ਰੱਖਿਆ। 26 ਫਰਵਰੀ 1628 ਨੂੰ ਜਦੋਂ ਸ਼ਾਹਜਹਾਂ ਨੂੰ ਮੁਗ਼ਲ ਸਮਰਾਟ ਘੋਸ਼ਿਤ ਕੀਤਾ ਗਿਆ ਤਦ ਔਰੰਗਜੇਬ ਆਗਰਾ ਕਿਲ੍ਹੇ ਵਿੱਚ ਆਪਣੇ ਮਾਤਾ-ਪਿਤਾ ਦੇ ਨਾਲ ਰਹਿਣ ਲਈ ਵਾਪਸ ਪਰਤਿਆ। ਇੱਥੇ ਆ ਕੇ ਔਰੰਗਜੇਬ ਨੇ ਅਰਬੀ ਅਤੇ ਫ਼ਾਰਸੀ ਦੀ ਰਸਮੀ ਸਿੱਖਿਆ ਪ੍ਰਾਪਤ ਕੀਤੀ।

ਹਮਲਾ

{{#if:

|
{{{title}}}

}}

19 ਤਾਰੀਖ਼ ਰਜਬ (ਵੀਰਵਾਰ 27 ਅਕਤੂਬਰ, 1676) ਨੂੰ ਸ਼ਹਿਨਸ਼ਾਹ, ਕਿਸ਼ਤੀ ਤੋਂ ਉਤਰ ਕੇ ਤਖ਼ਤ-ਇ-ਰਵਾਂ 'ਤੇ ਸਵਾਰ ਹੋ ਰਹੇ ਸਨ ਤਾਂ ਇੱਕ ਸਿੱਖ, ਜੋ ਗੁਰੂ ਤੇਗ਼ ਸਿੰਘ ਦਾ ਚੇਲਾ ਸੀ, ਦੋ ਇੱਟਾਂ ਸੁਟੀਆਂ ਜਿਨ੍ਹਾਂ ਵਿਚੋਂ ਇੱਕ ਤਖ਼ਤ ਉਤੇ ਡਿੱਗੀ। ਜਲੌ ਦੇ ਪਿਆਦਿਆਂ ਨੇ ਉਸ ਮੰਦਭਾਗੇ ਨੂੰ ਕੁਤਵਾਲ ਦੇ ਹਵਾਲੇ ਕਰ ਦਿਤਾ।

{{#if:

|
}}
{{#if:— ਮਆਸਿਰਿ-ਇ-ਆਲਮਗੀਰੀ[1]|

{{#if:|{{#if:— ਮਆਸਿਰਿ-ਇ-ਆਲਮਗੀਰੀ[1]|, }}}}— ਮਆਸਿਰਿ-ਇ-ਆਲਮਗੀਰੀ[1]}}

ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਨਾਲ ਸਿੱਖਾਂ ਵਿੱਚ ਬੜਾ ਰੋਸ ਅਤੇ ਰੋਹ ਪੈਦਾ ਹੋਇਆ। ਸਿੱਖ, ਔਰੰਗਜ਼ੇਬ ਨੂੰ ਸਜ਼ਾ ਦੇਣੀ ਚਾਹੁੰਦੇ ਸਨ। ਪਰ ਔਰੰਗਜ਼ੇਬ ਬੜੀ ਹਿਫ਼ਾਜ਼ਤ ਵਿੱਚ ਰਹਿੰਦਾ ਸੀ। 27 ਅਕਤੂਬਰ, 1676 ਦੇ ਦਿਨ, ਬੇੜੀ 'ਚੋਂ ਉਤਰਦੇ ਬਾਦਸ਼ਾਹ ਉਤੇ, ਇੱਕ ਸਿੱਖ ਨੇ, ਇੱਟਾਂ ਨਾਲ ਹਮਲਾ ਕੀਤਾ।

ਫਰਮਾ:ਮੁਗਲ ਸਲਤਨਤ

  1. ਪੰਜਾਬੀ ਯੂਨੀਵਰਸਟੀ ਦੀ ਪੰਜਾਬੀ ਵਿੱਚ ਤਰਜਮਾ ਹੋਈ ਐਡੀਸ਼ਨ ਦੇ ਸਫ਼ਾ 135 'ਤੇ