ਰੌਬਿਨਸਨ ਕਰੂਸੋ

ਭਾਰਤਪੀਡੀਆ ਤੋਂ
.>Charan Gill ਦੁਆਰਾ ਕੀਤਾ ਗਿਆ 13:33, 28 ਮਈ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox book ਰੌਬਿਨਸਨ ਕਰੂਸੋਫਰਮਾ:Ref label /ˌrɒbɪnsən ˈkrs/ ਡੈਨੀਅਲ ਡੈਫੋ ਦਾ ਇੱਕ ਨਾਵਲ ਹੈ ਜੋ ਪਹਿਲੀ ਵਾਰ 25 ਅਪ੍ਰੈਲ 1719 ਨੂੰ ਪ੍ਰਕਾਸ਼ਿਤ ਹੋਇਆ ਸੀ। ਪਹਿਲੇ ਐਡੀਸ਼ਨ ਵਿੱਚ ਬਿਰਤਾਂਤਕਾਰ ਰੌਬਿਨਸਨ ਕਰੂਸੋ ਦਾ ਇਸ ਦੇ ਲੇਖਕ ਵਜੋਂ ਨਾਮ ਦਿੱਤਾ ਗਿਆ, ਬਹੁਤ ਸਾਰੇ ਪਾਠਕਾਂ ਨੇ ਇਸ ਤੇ ਵਿਸ਼ਵਾਸ ਕਰ ਲਿਆ ਕਿ ਉਹ ਅਸਲੀ ਵਿਅਕਤੀ ਸੀ ਅਤੇ ਕਿਤਾਬ ਵਿੱਚ ਸੱਚੀਆਂ ਘਟਨਾਵਾਂ ਤੇ ਅਧਾਰਿਤ ਸਫਰਨਾਮਾ ਸੀ। [1]

ਚਿੱਠੀਆਂ ਦੇ ਰੂਪ ਵਿੱਚ, ਇਕਬਾਲੀਆ, ਅਤੇ ਉਪਦੇਸ਼ਾਤਮਕ ਰੂਪ ਵਿਚ ਇਸ ਕਿਤਾਬ ਨੂੰ ਟਾਈਟਲ ਪਾਤਰ (ਜਿਸਦਾ ਜਨਮ ਦਾ ਨਾਮ ਰੌਬਿਨਸਨ ਕਰੁਟਜਨੇਰ ਹੈ) ਦੀ ਆਤਮਕਥਾ ਵਜੋਂ ਪੇਸ਼ ਕੀਤਾ ਜਾਂਦਾ ਹੈ—ਨੌਜਵਾਨ ਰੌਬਿਨਸਨ ਕਰੂਸੋ ਦਾ ਜਹਾਜ਼ ਤਬਾਹ ਹੋ ਗਿਆ ਸੀ, ਉਸਦਾ ਆਦਮਖ਼ੋਰਾਂ, ਬੰਦੀਆਂ ਅਤੇ ਵਿਦਰੋਹੀਆਂ ਨਾਲ ਵਾਹ ਪਿਆ ਆਖਰ ਉਹ ਬਚ ਜਾਂਦਾ ਹੈ ਅਤੇ 28 ਸਾਲ ਇੱਕ ਦੂਰ ਦੁਰਾਡੇ ਤਪਤ-ਖੰਡੀ ਟਾਪੂ ਉੱਤੇ ਬਿਤਾਉਂਦਾ ਹੈ। ਇਸ ਕਹਾਣੀ ਨੂੰ ਸਕਾਟਲੈਂਡ ਦੇ ਇੱਕ ਨਾਗਰਿਕ ਅਲੈਗਜੈਂਡਰ ਸੇਲਕਿਰਕ ਦੇ ਜੀਵਨ ਤੇ ਆਧਾਰਿਤ ਸਮਝਿਆ ਜਾਂਦਾ ਹੈ, ਜੋ ਕਿ ਜਹਾਜ਼ ਡੁੱਬਣ ਤੋਂ ਬਚ ਕੇ ਚਾਰ ਸਾਲ ਤਕ "ਮੇਸ ਅ ਤਾਇਰੇ" ਨਾਮਕ ਇੱਕ ਸ਼ਾਂਤ ਮਹਾਂਸਾਗਰੀ ਵਿੱਚ ਟਾਪੂ, ਜੋ ਹੁਣ ਚਿਲੀ ਦਾ ਹਿੱਸਾ ਹੈ, ਤੇ ਰਿਹਾ ਸੀ। ਇਸ ਟਾਪੂ ਨੂੰ 1966 ਵਿੱਚ ਰੌਬਿਨਸਨ ਕ੍ਰੂਸਯ ਆਈਲੈਂਡ ਦਾ ਨਾਂ ਦਿੱਤਾ ਗਿਆ ਸੀ,[2] ਪਰ ਕਈ ਸਾਹਿਤਕ ਸਰੋਤਾਂ ਦਾ ਵੀ ਸੁਝਾਅ ਦਿੱਤਾ ਜਾਂਦਾ ਹੈ।

ਇਸਦੀ ਸਰਲ ਬਿਰਤਾਂਤ ਸ਼ੈਲੀ ਦੇ ਬਾਵਜੂਦ, ਰੌਬਿਨਸਨ ਕਰੂਸੋ ਨੂੰ ਸਾਹਿਤਕ ਸੰਸਾਰ ਵਿੱਚ ਬੜਾ ਸੁਹਣਾ ਹੁੰਗਾਰਾ ਮਿਲਿਆ ਸੀ ਅਤੇ ਅਕਸਰ ਸਾਹਿਤਕ ਵਿਧਾ ਦੇ ਰੂਪ ਵਿੱਚ ਯਥਾਰਥਵਾਦੀ ਗਲਪ ਦੀ ਸ਼ੁਰੂਆਤ ਦਾ ਲਖਾਇਕ ਮੰਨਿਆ ਜਾਂਦਾ ਹੈ। ਇਸ ਨੂੰ ਆਮ ਤੌਰ ਤੇ ਪਹਿਲਾ ਅੰਗਰੇਜ਼ੀ ਨਾਵਲ ਲਈ ਇੱਕ ਦਾਅਵੇਦਾਰ ਵਜੋਂ ਵੇਖਿਆ ਜਾਂਦਾ ਹੈ।[3]  1719 ਦੇ ਅੰਤ ਤੋਂ ਪਹਿਲਾਂ, ਇਹ ਕਿਤਾਬ ਪਹਿਲਾਂ ਹੀ ਚਾਰ ਐਡੀਸ਼ਨਾਂ ਤੱਕ ਚੱਲ ਚੁੱਕੀ ਸੀ ਅਤੇ ਇਹ ਇਤਿਹਾਸ ਦੀਆਂ ਸਭ ਤੋਂ ਵੱਧ ਪ੍ਰਕਾਸ਼ਿਤ ਹੋਈਆਂ ਕਿਤਾਬਾਂ ਵਿੱਚੋਂ ਇੱਕ ਬਣ ਗਈ ਹੈ, ਜਿਸ ਦੀਆਂ ਨਕਲਾਂ ਨਾ ਸਿਰਫ ਸਾਹਿਤ ਵਿੱਚ ਬਲਕਿ ਫਿਲਮ, ਟੈਲੀਵਿਜਨ ਅਤੇ ਰੇਡੀਓ ਤੇ ਵੀ ਵਰਤੀਆਂ ਗਈਆਂ ਹਨ ਅਰਥਾਤ ਇਸਦਾ ਨਾਮ ਇੱਕ ਵਿਧਾ, ਰਾਬਿਨਸਨੇਡ ਨੂੰ ਦਾ ਪਰਿਭਾਸ਼ਕ ਅੰਗ ਬਣ ਗਿਆ।

ਪਲਾਟ ਸੰਖੇਪ

ਕਰੂਸੇ ਦੇ ਟਾਪੂ, ਉਰਫ਼ "ਨਿਰਾਸ਼ਾ ਦੇ ਟਾਪੂ", ਦਾ ਤਸਵੀਰੀ ਨਕਸ਼ਾ ਕਿਤਾਬ ਦੀਆਂ ਘਟਨਾਵਾਂ ਨੂੰ ਦਰਸਾਉਂਦਾ ਹੈ। 

ਕਰੂਸੋ (ਜਰਮਨ ਨਾਮ "ਕਰੁਤਜਨੇਰ" ਤੋਂ ਬਿਗੜ ਕੇ ਬਣਿਆ ਪਰਿਵਾਰ ਦਾ ਨਾਂ) ਅਗਸਤ 1651 ਵਿਚ ਕਿੰਗਸਟਨ ਤੋਂ ਆਪਣੇ ਮਾਪਿਆਂ ਦੀ ਇੱਛਾ ਦੇ ਵਿਰੁੱਧ ਸਮੁੰਦਰੀ ਸਫ਼ਰ ਤੇ ਜਾ ਰਿਹਾ ਸੀ। ਉਸ ਦੇ ਮਾਪੇ ਉਸਨੂੰ ਵਕੀਲ ਜਾਂ ਕਾਨੂੰਨਦਾਨੀ ਬਣਾਉਣਾ ਚਾਹੁੰਦੇ ਸੀ। ਉਸ ਦਾ ਜਹਾਜ਼ ਤੂਫ਼ਾਨ ਵਿਚ ਤਬਾਹ ਹੋ ਜਾਂਦਾ ਹੈ। ਪਰ ਸਮੁੰਦਰ ਦੇ ਲਈ ਉਸਦੀ ਤਾਂਘ ਇੰਨੀ ਮਜ਼ਬੂਤ ਰਹਿੰਦੀ ਹੈ ਕਿ ਉਹ ਦੁਬਾਰਾ ਫਿਰ ਸਮੁੰਦਰ ਵਿੱਚ ਠਿੱਲ੍ਹ ਪੈਂਦਾ ਹੈ। ਇਹ ਯਾਤਰਾ ਵੀ ਤਬਾਹੀ ਵਿਚ ਖ਼ਤਮ ਹੁੰਦੀ ਹੈ, ਕਿਉਂਕਿ ਜਹਾਜ਼ ਨੂੰ ਸਮੁੰਦਰੀ ਡਾਕੂਆਂ ਫੜ ਲਿਆ ਹੈ ਅਤੇ ਕਰੂਸੋ ਨੂੰ ਇਕ ਮੂਰ ਗ਼ੁਲਾਮ ਬਣਾ ਲੈਂਦਾ ਹੈ। ਦੋ ਸਾਲ ਬਾਅਦ ਉਹ ਇਕ ਕਿਸ਼ਤੀ ਵਿਚ ਜ਼ੂਰੀ ਨਾਂ ਦੇ ਲੜਕੇ ਨੂੰ ਨਾਲ ਲੈ ਕੇ ਬਚ ਨਿਕਲਦਾ ਹੈ; ਅਫ਼ਰੀਕਾ ਦੇ ਪੱਛਮੀ ਕੰਢੇ ਤੋਂ ਇਕ ਪੁਰਤਗਾਲੀ ਜਹਾਜ਼ ਦਾ ਕਪਤਾਨ ਉਸ ਨੂੰ ਬਚਾ ਲੈਂਦਾ ਹੈ। ਇਹ ਜਹਾਜ਼ ਬ੍ਰਾਜ਼ੀਲ ਨੂੰ ਜਾ ਰਿਹਾ ਹੈ। ਕਰੂਸੇ ਜ਼ੂਰੀ ਨੂੰ ਕਪਤਾਨ ਕੋਲ ਵੇਚ ਦਿੰਦਾ ਹੈ। ਕਪਤਾਨ ਦੀ ਮਦਦ ਨਾਲ, ਕਰੂਸੋ ਇੱਕ ਤਬਾਕੂ ਦਾ ਬਾਗ ਲੈ ਲੈਂਦਾ ਹੈ। 

ਕਈ ਸਾਲ ਬਾਅਦ, ਕਰੂਸੋ ਅਟਲਾਂਟਿਕ ਸਲੇਵ ਵਪਾਰ ਦੀ ਇਕ ਮੁਹਿੰਮ ਵਿਚ ਹਿੱਸਾ ਲੈਂਦਾ ਹੈ, ਅਫ਼ਰੀਕਾ ਤੋਂ ਗ਼ੁਲਾਮ ਲਿਆਉਂਣਾ ਚਾਹੁੰਦਾ ਹੈ। ਪਰ ਉਸਦਾ ਜਹਾਜ਼ ਇਕ ਸਮੁੰਦਰੀ ਤੂਫ਼ਾਨ ਵਿਚ 30 ਸਤੰਬਰ 1659 ਨੂੰ ਓਰਿਨੋਕੋ ਦਰਿਆ ਦੇ ਮੁਹਾਨੇ ਤੇ ਤਬਾਹ ਹੋ ਜਾਂਦਾ ਹੈ। ਇਸ ਟਾਪੂ ਤੇ ਜਿਸ ਨੂੰ ਉਹ ਨਿਰਾਸ਼ਾ ਦੇ ਟਾਪੂ ਕਹਿੰਦਾ ਹੈ ਉਹ ਇੱਕਲਾ ਬਚ ਜਾਂਦਾ ਹੈ।[4]ਉਸ ਨੇ ਅਕਸ਼ਾਂਸ਼ ਰੇਖਾ 9 ਡਿਗਰੀ ਅਤੇ 22 ਮਿੰਟ ਉੱਤਰ ਵੇਖਦਾ ਹੈ। ਉਹ ਆਪਣੇ ਟਾਪੂ ਉੱਤੇ ਪੈਨਗੁਇਨ ਅਤੇ ਸੀਲ ਮੱਛੀਆਂ ਵੇਖਦਾ ਹੈ। ਯਾਤਰੀਆਂ ਵਿੱਚੋਂ ਉਸ ਦੇ ਨਾਲ ਤਿੰਨ ਜਾਨਵਰ ਹੋਰ ਸਨ, ਇੱਕ ਕਪਤਾਨ ਦੇ ਕੁੱਤਾ ਅਤੇ ਦੋ ਬਿੱਲੀਆਂ, ਜੋ ਬਚ ਗਏ ਸਨ।

ਹਵਾਲੇ

  1. Fiction as Authentic as Fact
  2. Severin, Tim - In search of Robinson Crusoe - New York, Basic Books, 2002 ਫਰਮਾ:ISBN - pp. 23–24
  3. "Defoe", The Oxford Companion to English Literature, ed. Margaret Drabble. (Oxford: Oxforsd University Press,1996), p. 265.
  4. Robinson Crusoe, Chapter 23.