Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਕਬੂਤਰਾਂ ਦੀ ਉਡਾਰੀ

ਭਾਰਤਪੀਡੀਆ ਤੋਂ
.>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 16:25, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox book

ਕਬੂਤਰਾਂ ਦੀ ਉਡਾਰੀ   [A Flight of Pigeons]  ਭਾਰਤੀ ਲੇਖਕ, ਰਸਕਿਨ ਬਾਂਡ. ਦਾ ਇੱਕ ਛੋਟਾ ਨਾਵਲ ਹੈ। ਇਸ ਦੀ ਕਹਾਣੀ 1857 ਵਿੱਚ ਵਾਪਰਦੀ ਹੈ। ਇਹ ਰੂਥ ਲੈਬਾਡੂਰ ਅਤੇ ਉਸ ਦੇ ਪਰਿਵਾਰ (ਜੋ ਬ੍ਰਿਟਿਸ਼ ਹਨ) ਦੇ ਬਾਰੇ ਹੈ ਜੋ ਹਿੰਦੂ ਅਤੇ ਮੁਸਲਮਾਨਾਂ ਦੀ ਮਦਦ ਲੈ ਕੇ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਦੇ ਹਨ ਜਦੋਂ ਪਰਿਵਾਰ ਦੇ ਮੁੱਖੀ ਨੂੰ ਭਾਰਤੀ ਬਾਗੀਆਂ ਦੁਆਰਾ ਇੱਕ ਚਰਚ ਵਿੱਚ ਮਾਰ ਦਿੱਤਾ ਜਾਂਦਾ ਹੈ। ਨਾਵਲ ਗਲਪ ਅਤੇ ਗੈਰ-ਗਲਪ ਦਾ ਇੱਕ ਮਿਸ਼ਰਣ ਹੈ ਅਤੇ ਇਸਨੂੰ 1978 ਵਿੱਚ ਸ਼ਿਆਮ ਬੇਨੇਗਲ ਦੁਆਰਾ ਜੂੂਨੂੰਨ ਨਾਂ ਦੀ ਇੱਕ ਫ਼ਿਲਮ ਵਿੱਚ ਫਿਲਮਾਇਆ ਗਿਆ,[1] ਜਿਸ ਵਿੱਚ ਸ਼ਸ਼ੀ ਕਪੂਰ, ਉਸਦੀ ਪਤਨੀ ਜੈਨੀਫ਼ਰ ਕੇਂਡਲ ਅਤੇ ਨਫੀਸਾ ਅਲੀ ਨੇ ਭੂਮਿਕਾ ਨਿਭਾਈ ਸੀ। 

ਪਲਾਟ

ਇਕ ਚਰਚ ਵਿੱਚ ਰੂਥ ਲੈਬਾਡੂਰ ਦੇ ਪਿਤਾ ਦੀ ਉਸਦੀਆਂ ਅੱਖਾਂ ਦੇ ਸਾਹਮਣੇ ਮੌਤ ਦੇ ਨਾਲ ਨਾਵਲ ਸ਼ੁਰੂ ਹੁੰਦਾ ਹੈ। ਇਹ ਹੱਤਿਆ ਭਾਰਤੀ ਬਾਗੀਆਂ ਦੁਆਰਾ ਕੀਤੀ ਗਈ ਹੈ ਜੋ 1857 ਦੀ ਭਾਰਤੀ ਬਗ਼ਾਵਤ ਦਾ ਹਿੱਸਾ ਹਨ ਅਤੇ ਜਿਹਨਾਂ ਨੇ ਛੋਟੇ ਸ਼ਹਿਰ ਸ਼ਾਹਜਹਾਂਪੁਰ ਦੇ ਸਾਰੇ ਅੰਗਰੇਜ਼ਾਂ ਨੂੰ ਮਾਰਨ ਦਾ ਫ਼ੈਸਲਾ ਕੀਤਾ ਹੈ। ਇਸ ਸਮੇਂ ਮਰੀਅਮ ਲੈਬਾਡੂਰ, ਜੋ ਕਿ ਨੈਰੇਟਰ, ਰੂਥ ਦੀ ਮਾਂ ਹੈ, ਸਰਗਰਮ ਹੁੰਦੀ ਹੈ। ਉਹ ਆਪਣੇ ਛੇ ਜਣਿਆਂ ਦੇ ਪੂਰੇ ਪਰਿਵਾਰ ਨੂੰ ਆਪਣੇ ਭਰੋਸੇਮੰਦ ਦੋਸਤ ਲਾਲਾ ਰਾਮਜੀਮਲ ਦੇ ਘਰ ਲੈ ਜਾਂਦੀ ਹੈ ਅਤੇ ਉਹ ਉਹਨਾਂ ਨੂੰ ਸੁਰੱਖਿਆ ਅਤੇ ਪਨਾਹ ਪ੍ਰਦਾਨ ਕਰਦਾ ਹੈ। ਪਠਾਨ ਨੇਤਾ ਜਾਵੇਦ ਖ਼ਾਨ ਨੂੰ ਇਹ ਪਤਾ ਚੱਲਦਾ ਹੈ ਕਿ ਲਾਲਾ ਦੇ ਘਰ ਰਹਿਣ ਵਾਲੇ ਕੁਝ ਵਿਦੇਸ਼ੀ ਵੀ ਹਨ ਤਾਂ ਉਹ ਬਿਨ ਦੱਸੇ ਉਸਦੇ ਘਰ ਆ ਜਾਂਦਾ ਹੈ ਅਤੇ ਜ਼ਬਰਦਸਤੀ ਰੂਥ ਅਤੇ ਮਰੀਅਮ ਨੂੰ ਆਪਣੇ ਘਰ ਲੈ ਜਾਂਦਾ ਹੈ। ਕਿਤਾਬ ਦੇ ਬਾਕੀ ਹਿੱਸੇ ਵਿੱਚ ਲੈਬਾਡੂਰ ਪਰਿਵਾਰ ਨਾਲ ਬੀਤੀਆਂ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਹੈ, ਜਿਹਨਾਂ ਦਾ ਜਾਵੇਦ ਖ਼ਾਨ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਹੈ। ਜਾਵੇਦ ਖਾਨ ਖੁਦ ਇੱਕ ਚਤੁਰ ਆਦਮੀ ਹੈ ਅਤੇ ਉਹ ਮਰੀਅਮ ਅੱਗੇ ਰੂਥ ਨਾਲ ਵਿਆਹ ਕਰਾਉਣ ਲਈ ਬੇਨਤੀ ਕਰਦਾ ਹੈ। ਮਰੀਅਮ ਇਸ ਪ੍ਰਸਤਾਵ ਦਾ ਕਈ ਵਾਰ ਵਿਰੋਧ ਕਰਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਰੂਥ ਜਾਵੇਦ ਖ਼ਾਨ ਨਾਲ ਵਿਆਹ ਕਰੇ।[2] ਉਹ ਇਹ ਸ਼ਰਤ ਰੱਖਦੀ ਹੈ ਕਿ ਜੇਕਰ ਬ੍ਰਿਟਿਸ਼ ਭਾਰਤੀ ਬਾਗ਼ੀਆਂ ਨੂੰ ਹਰਾਉਣ ਦੇ ਯੋਗ ਹੋ ਜਾਂਦੇ ਹਨ, ਤਾਂ ਜਾਵੇਦ ਖ਼ਾਨ ਉਸਦੀ ਧੀ ਨਾਲ ਵਿਆਹ ਨਹੀਂ ਕਰੇਗਾ. ਪਰ ਜੇ ਉਹ ਬਾਗ਼ੀਆਂ ਕੋਲੋਂ ਹਾਰ ਗਏ, ਤਾਂ ਉਹ ਆਪਣੀ ਧੀ ਉਸਨੂੰ ਦੇ ਦੇਵੇਗੀ। ਬ੍ਰਿਟਿਸ਼ ਮੁੜ ਦੇਸ਼ ਦਾ ਕਬਜ਼ਾ ਲੈ ਲੈਂਦੇ ਹਨ ਅਤੇ ਜਾਵੇਦ ਖ਼ਾਨ ਅੰਗਰੇਜ਼ਾਂ ਨਾਲ ਲੜਾਈ ਵਿੱਚ ਮਾਰਿਆ ਜਾਂਦਾ ਹੈ। ਬਹੁਤ ਸਾਰੀ ਸਹਾਇਤਾ ਅਤੇ ਸਹਿਯੋਗ ਦੇ ਨਾਲ, ਲੈਬਾਡੂਰ ਪਰਿਵਾਰ ਅੰਤ ਨੂੰ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚ ਜਾਂਦਾ ਹੈ।

ਹਵਾਲੇ