Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਪੰਜਾਬੀ ਨਾਟਕ ਦਾ ਪਹਿਲੀ ਪੀੜੀ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:13, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

{{#ifeq:{{{small}}}|left|}}

1913 ਵਿਚਲੇ ਆਈ.ਸੀ.ਨੰਦਾ ਦੇ ਨਾਟਕ (ਇਕਾਂਗੀ) ਸੁਹਾਗ (ਦੁਹਲਨ) ਤੋਂ ਆਧੁਨਿਕ ਪੰਜਾਬੀ ਨਾਟਕ ਦਾ ਜਨਮ ਮੰਨਿਆ ਜਾਂਦਾ ਹੈ।ਭਾਵੇਂ ਵੀਹਵੀਂ ਸਦੀ ਤੋਂ ਪਹਿਲਾਂ ਵੀ ਕੁੱਝ ਨਾਟਕੀ ਰਚਨਾਵਾਂ ਮਿਲਦੀਆਂ ਹਨ,ਜਿਵੇਂ-ਸਪੁਨ ਦਰਸ਼(1901)-ਗਿਆਨੀ ਦਿੱਤ ਸਿੰਘ, ‘ਉਥੈਲੋ`(1904) ਅਨੁਵਾਦ-ਧਨੀ ਰਾਮ ਚਾਤ੍ਰਿਕ, ‘ਚੰਦਰ ਹਰੀ` (1909) -ਮੌਲਿਕ -ਬਾਵਾ ਬੁੱਧ ਸਿੰਘ, ‘ਰਾਜਾ ਲਖਦਾਤਾ ਸਿੰਘ`(1910) -ਮੌਲਿਕ- ਭਾਈ ਵੀਰ ਸਿੰਘ, ‘ਸੁੱਕਾ ਸਮੰਦਰ`(1911) -ਮੌਲਿਕ-ਅਰੂੜ ਸਿੰਘ ਆਦਿ।ਵੀਹਵੀਂ ਸਦੀ ਤੋਂ ਫੋਰਨ ਪਹਿਲਾਂ ਦੇ ਰੰਗਮੰਚੀ ਹਾਲਤ ਜੋ ਸੀ ਉਮਾਨ ਨੇ 1889’ਚ ਲੰਡਨ ਵਿੱਚ ਛਪੀ ਪੁਸਤਕ ‘ਕਲਟਸ,ਕਸਟਮਜ਼ ਐਂਡ ਸਪਰਸਟੀਸ਼ਨਜ਼ ਆਫ਼ ਇੰਡੀਆ’ ਵਿੱਚ ਬਿਆਨ ਕੀਤੇ।ਉਸਨੇ 4 ਲਾਹੌਰ ਤੇ 1 ਅੰਮ੍ਰਿਤਸਰ ਵਿੱਚ ਅੱਖੀ ਦੇਖੇ ਨਾਟਕਾਂ ਦਾ ਜ਼ਿਕਰ ਕੀਤਾ ਹੈ,ਜੋ ਕ੍ਰਮਵਾਰ ਇਸ ਪ੍ਰਕਾਰ ਹਨ ਅਲਾਉਦੀਨ 2. ਇੰਦਰ ਸਭਾ 3.ਪ੍ਰਹਲਾਦ 4.ਪੂਰਨ ਭਗਤ ੳਪੇਰਾ 5.‘ਸ਼ਰਾਬ ਕੋਰ`-ੳਮਾਨ।ਪਰ ਡਾ:ਸਤੀਸ਼ ਕੁਮਾਰ ਵਰਮਾ ਆਪਣੀ ‘ਪੁਸਤਕ ਪੰਜਾਬੀ ਨਾਟਕ ਦਾ ਇਤਿਹਾਸ` ਵਿੱਚ ਇਨ੍ਹਾਂ ਸਾਰੀਆਂ ਰਚਨਾਵਾਂ ਨੂੰ ਪੂਰਨ ਤੌਰ 'ਤੇ ਨਾਟਕ ਨਹੀਂ ਮੰਨਦੇ।ਉਹਨਾਂ ਅਨੁਸਾਰ ਇਨ੍ਹਾਂ ਵਿੱਚ ਭਾਵੇਂ ਕੁੱਝ ਕੁ ਨਾਟਕੀ ਅੰਸ਼ ਜਰੂਰ ਮਿਲਦੇ ਹਨ ਪਰ ਇਨ੍ਹਾਂ ਵਿੱਚ ਕੁੱਝ ਬਿਰਤਾਂਤਿਕ ਰਚਨਾਵਾਂ ਹਨ ਤੇ ਕੁੱਝ ਰਚਨਾਵਾਂ ਦੇ ਸਿਰਫ਼ ਨਾਂ ਪਿੱਛੇ ਹੀ ‘ਨਾਟਕ’ ਸ਼ਬਦ ਵਰਤਿਆ ਗਿਆ ਹੈ, ਜਿਵੇਂ- ‘ਬਚਿੱਤਰ ਨਾਟਕ’,ਸਪੁਨ ਨਾਟਕ’ ਆਦਿ। ਇਨ੍ਹਾਂ ਵਿੱਚ ਕਈ ਰਚਨਾਵਾਂ ਲਿਖਤੀ ਰੂਪ ਵਿੱਚ ਸਾਡੇ ਤੱਕ ਨਹੀਂ ਪਹੁੰਚੀਆਂ। ਲਿਹਾਜ਼ਾ ਕਿਹਾ ਜਾ ਸਕਦਾ ਹੈ �ਿਕ ਪੰਜਾਬੀ ਵਿੱਚ ਸਾਹਿਤਕ ਧਰਤੀ ਪਹਿਲੇ ਹੀ ਤਿਆਰ ਸੀ।ਪੰਜਾਬੀ ਵਿੱਚ ਸਾਹਿਤਕ ਵਾਰਤਕ ਦਾ ਆਰੰਭ ਹੋ ਚੱਕਾ ਸੀ, ਜਿਵੇਂ ‘ਸ਼ਰਧਾ ਰਾਮ ਫਿਲੌਰੀ’ ਦੀ ਪੁਸਤਕ ‘ਪੰਜਾਬੀ ਬਾਤਚੀਤ’ ਵਿੱਚ ਆਧੁਨਿਕ ਢੰਗ ਦੀ ਨਾਟਕੀ ਵਾਰਤਾਲਾਪ ਦੇ ਅਨੇਕਾਂ ਉਦਾਹਰਨ ਮਿਲਦੇ ਹਨ।ਉਨੀਵੀਂ ਸਦੀ ਦੇ ਪਿਛਲੇ ਅੱਧ ਵਿੱਚ ਪੰਜਾਬ ਅੰਦਰ ਆਧੁਨਿਕ ਨਾਟਕ ਤੇ ਰੰਚਮੰਚ ਨੂੰ ਹੋਂਦ ਵਿੱਚ ਲਿਆਉਣ ਤੇ ਉਤਸ਼ਾਹਿਤ ਕਰਨ ਵਿੱਚ ਕੁੱਝ ਇੱਕ ਪੰਰਪਰਾਵਾ ਜਾ ਸੰਸਥਾਵਾ ਦਾ ਹੱਥ ਸੀ। ਜਿਹਨਾਂ ਨੂੰ ਸਹਿਯੋਗੀ ਕਾਰਨ ਮੰਨ ਸਕਦੇ ਹਾਂ- 1. ਟੈਂਪਰੈਂਸ ਐਸੋਸੀਏਸ਼ਨ ਜੋ ਆਪਣੇ ਮਨੋਰਥਾਂ ਦੇ ਪ੍ਰਚਾਰ ਲਈ ਨਾਟਕ ਤੇ ਰੰਚ ਤਮਾਸੇ ਨੂੰ ਮਾਧਿਅਮ ਬਣਾਉਦੇ ਸੀ। 2. ਪਾਰਸੀ ਥਿਏਟਰ ਦਾ ਪ੍ਰਭਾਵ ਰਾਮ ਲੀਲਾ ਤੇ ਕ੍ਰਿਸ਼ਨ ਲੀਲਾ ਦੀ ਪੇਸ਼ਕਾਰੀ ਤੇ ਪੈਣ ਲੱਗਾ। 3.ਪੱਛਮੀ ਵਿੱਦਿਆ ਪ੍ਰਣਾਲੀ ਲਾਹੌਰ ਯੂਨੀਵਰਸਿਟੀ ’ਚ ਵਧੇਰੇ ਕਰ ਕੇ ਅੰਗਰੇਜ਼ ਪ੍ਰੋਰਫੈਸਰ ਹੀ ਲੱਗੇ ਹੋਏ ਸਨ। ਉਹਨਾਂ ਨੇ ਵਿਦਿਆਰਥੀਆਂ ਨਾਲ ਰਲ ਅੰਗਰਜ਼ੀ ਨਾਟਕ ਖੇਡਣ ਦੀ ਪ੍ਰੰਪਰਾ ਚਾਲੂ ਕੀਤੀ। 4. ਈਸਾਈ ਮਿਸ਼ਨਰੀਆਂ ਦੇ ਯਤਨ- ਈਸਾਈ ਧਰਮ ਦੇ ਪ੍ਰਚਾਰ ਲਈ ਮਿਸ਼ਨਰੀਆਂ ਨੇ ਨਾਟਕ ਲਿਖਵਾਏ ਤੇ ਖਿਡਵਾਏ। ਅਜਿਹੀਆ ਰੰਗਮੰਚੀ ਗਤੀਵਿਧੀਆਂ ਹੀ 19ਵੀਂ ਸਦੀ ਦੇ ਸਿਖ਼ਰ ਤੇ ਜਾ ਕੇ 20ਵੀਂ ਸਦੀ ਵਿੱਚ ਘੁਲਣ ਮਿਲਣ ਦੇ ਸਮਰੱਥ ਸਿੱਧ ਹੋਈਆਂ। ਅਜਿਹੇ ਪਿਛੋਕੜ ਵਿੱਚ ਹੀ ਪੰਜਾਬੀ ਨਾਟਕ ਤੇ ਰੰਚਮੰਚ ਦੀ ਉਤਪਤੀ ਸੰਭਵ ਹੋਈ ਜਿਸ ਨੂੰ ਨਵੀਆਂ ਤੇ ਨਰੋਈਆਂ ਲੀਆਂ ਤੇ ਪਾਉਣ ਵਿੱਚ ਸਭ ਤੋਂ ਵੱਧ ਹੱਥ ਨੋਰ੍ਹਾਂ ਰਿਚਰਡਜ਼ ਦਾ ਹੈ, ਜੋ ਦਿਆਲ ਸਿੰਘ ਕਾਲਜ, ਲਾਹੌਰ ਦੇ ਇੱਕ ਅੰਗ੍ਰੇਜ਼ ਪ੍ਰੋਫ਼ੈਸਰ ਦੀ ਸੁਪਤਨੀ ਸੀ। ਉਸਨੇ ਪੰਜਾਬ ਅੰਦਰ 1911 ਵਿੱਚ, ਸਭ ਤੋਂ ਪਹਿਲੀ ਰੰਗਮੰਚ ਸਭਾ ‘ਸਰਸਵਤੀ ਸਟੇਜ ਸੁਸਾਇਟੀ’ ਸਥਾਪਿਤ ਕੀਤੀ। ਜਿਸਦਾ ਮੁੱਖ ਮਨੋਰਥ ਭਾਰਤੀ ਬੋਲੀਆਂ ਵਿੱਚ ਸਾਹਿਤਕ ਨਾਟਕ ਲਿਖਵਾਉਣ ਤੇ ਬੜੇ ਸਾਦੇ ਢੰਗ ਨਾਲ ਖੁੱਲੇ ਮੰਚ ਉੱਤੇ ਖਿਡਵਾਉਣਾ ਸੀ 1911-12 ਵਿੱਚ ਉਸ ਨੇ ਸ਼ੈਕਸਪੀਅਰ ਦੇ ‘ਮਿਡ ਸਮਰ ਨਾਈਟਸ ਡਰੀਮ’,‘ਐਜ਼ ਯੂ ਲਾਈਕ ਇਟ’ ਤੇ ਲੇਡੀ ਗ੍ਰੇੇੇੇੈਗਰੀ ਦਾ ‘ਸਪ੍ਰੈਡਿੰਗਦਾ ਨਿਊਜ ਖਿਡਗਾਏ 1913 ਵਿੱਚ ਨੋਰ੍ਹਾ ਨੇ ਦੇਸੀ ਭਾਸ਼ਾਗਾਂ ਵਿੱਚੋਂ ਨਾਟਕ ਕਰਨ ਲਈ ਇੱਕ ਪ੍ਰਤੀਯੋਗਤਾ ਦਾ ਐਲਾਨ ਕੀਤਾ। ਆਈ.ਸੀ.ਨੰਦਾ ਵੀ ਦਿਆਲ ਕਾਲਜ `ਚ ਵਿਦਿਆਰਥੀ ਸੀ ਤੇ ਨੌਰਾਂ ਦੇ ਦੋ ਅੰਗਰੇਜੀ ਨਾਟਕਾਂ `ਚ ਭਾਗ ਲੈ ਚੁੱਕਾ ਸੀ। ਇਸ ਅਮਲੀ ਸਿੱਖਿਆ ਉਪੰਰਤ ਉਸਨੇ ‘ਦੁਲਹਨ` ਨਾਂ ਦਾ ਪੰਜਾਬੀਨਾਟਕ ਮੁਕਾਬਲੇ ਲਈ ਲਿਖਿਆ ਜੋ 1913 ਦੇ ਮੁਕਾਬਲੇ `ਚ ਐਸ.ਐਸ ਭਟਨਾਗਰ ਦਾ ‘ਕਰਾਮਤ` ਤੇ 1914 ਦੇ ਮੁਕਾਬਲੇ `ਚ ਰਾਜਿੰਦਰ ਲਾਲ ਸਾਹਨੀ ਦਾ ਨਾਟਕ ‘ਦੀਨੇ ਦੀ ਜੰਝ` ਅਵੱਖ ਰਿਹਾ।ਇਹ ਤਿੰਨੇ ਨਾਟਕ ਪੰਜਾਬ ਅੰਦਰ ਆਧੁਨਿਕ ਤੇ ਪੱਛਮੀ ਭਾਂਤ ਦੀ ਨਾਟਕ ਪਰੰਪਰਾ ਦੇ ਪੂਰਵ ਅਧਿਕਾਰੀ ਕਹੇ ਜਾ ਸਕਦੇ ਹਨ।ਪਰ ਐਸ.ਐਸ ਭਟਨਾਗਰ ਤੇ ਰਾਜਿੰਦਰ ਲਾਲ ਸਾਹਨੀ ਦੇ ਮੁਕਾਬਲੇ ਆਈ.ਸੀ.ਨੰਦਾ ਨੇ ਪੰਜਾਬੀ ਨਾਟਕਕਾਰੀ ਵਿੱਚ ਆਪਣੀ ਨਿਰੰਤਰਤਾ ਬਰਕਰਾਰ ਰੱਖੀ। ਇਸ ਲਈ ਆਈ.ਸੀ.ਨੰਦਾ ਨੂੰ ਇਤਿਹਾਸ ਵਿੱਚ ਪੰਜਾਬੀ ਨਾਟਕ ਦਾ ਜਨਮਦਾਤਾ ਤੇ ‘ਦੁਲਹਨ`(ਸੁਹਾਗ) ਨੂੰ ਮਹਿਲਾ ਆਧੁਨਿਕ ਪੰਜਾਬੀ ਨਾਟਕ ਦਾ ਸਨਮਾਨ ਪ੍ਰਪਾਤ ਹੋਇਆ।ਉਸ ਨੇ ਨਾਰਵੇ ਦੇ ਨਾਟਕਕਾਰ ਹੈਨਰਿਕ ਇਬਸਨ ਵਾਂਗ ਆਪਣੇ ਸਮਾਜ ਦੀ ਨਕਾਬਕੁਸ਼ਾਈ ਕੀਤੀ ਤੇ ਪੇਂਡੂ,ਸ਼ਹਿਰੀ ਮੱਧ ਸ੍ਰੇਣੀ ਦੀਆਂ ਦੋਗਲੀਆ ਕਦਰਾਂ-ਕੀਮਤਾਂ `ਤੇ ਵਾਰ ਕਰਦਿਆ ਅੰਧ ਵਿਸਵਾਸ,ਗਰੀਬੀ,ਭ੍ਰਿਸ਼ਟਾਚਾਰ ਦਾ ਚਿਹਰਾ ਨੰਗਾ ਕੀਤਾ।ਉਸਨੇ ਆਪਣੀ ਸੁਧਾਰਵਾਦੀ ਪ੍ਰਵਿਰਤੀ ਅਧੀਨ ਔਰਤ ਦੀ ਆਵਾਜ਼ ਬੁਲੰਦ ਕੀਤੀ।ਵਿਸ਼ਿਆ ਦੀ ਮੌਲਿਕਤਾ ਤੌਂ ਬਿਨ੍ਹਾਂ ਉਸ ਦੀ ਜੀਵੰਤ ਵਾਰਤਾਲਾਪ ਉਸ ਦੇ ਨਾਟਕਦੀ ਤਾਕਤ ਹਨ। ਭਾਵੈਂ ਉਸਨੂੰ ਪ੍ਰਰੇਨਾ ਦੇਣ ਵਾਲੀ ਨੋਰ੍ਹਾ ਰਿਚਰਡਜ ਹੀ ਸੀ। ਪਰ ਨੰਦਾ ਵਿੱਚ ਜਮਾਂਦਰੂ ਅਨੁਕਰਣ ਬ੍ਰਿਤੀ ਵਿਦਮਾਨ ਸੀ। ਨੰਦਾ ਨੇ ਆਧੁਨਿਕ ਪੰਜਾਬੀ ਵਿੱਚ ਇੱਕ ਨਹੀਂ ਨਾਟਕ ਪ੍ਰੰਪਰਾ ਨੂੰ ਜਨਮ ਦਿੱਤਾ। ਉਸ ਨੇ ਲੌਕਿਕ ਦ੍ਰਿਸ਼ਟੀਕੋਣ ਅਪਣਾਇਆ।ਉਸਨੇ ਨਿਰੋਲ ਸੱਭਿਆਚਾਰ ਨੂੰ ਚਿਤਰਲ ਦਾ ਜਤਨ ਕੀਤਾ ਹੈ।ਪੰਜਾਬੀ ਸਾਹਿਤ ਵਿੱਚ ਉਸਨੇ ਆਪਣੇ ਹਰ ਨਾਟਕ ਵਿੱਚ ਸਮਾਜ ਦੀ ਕਿਸੇ ਨਾ ਕਿਸੇ ਬੁਰਾਈ ਨੂੰ ਕਲਾਮਈ ਢੰਗ ਨਾਲ ਨੰਗਾ ਕਰਨ ਦਾ ਯਤਨ ਕੀਤਾ ਹੇ। ਉਸ ਦੇ ਪ੍ਰਸਿੱਧ ਨਾਟਕ ਹਨ-‘ਦੁਲਹਨ`,‘ਸੁਭੱਦਰਾ`, ‘ਸਾਮੂ ਸ਼ਾਹ`,‘ਵਰ ਘਰ`,‘ਬੇਬੇ ਰਾਮ ਭਜਨੀ`ਆਦਿ। ਇਉਂ ਪੰਜਾਬੀ ਨਹਟਕ ਦੇ ਜਨਮ ਤੇ ਵਿਕਾਸ ਵਿੱਚ ਨੋਰ੍ਹਾ ਤੇ ਨੰਦਾ ਦੋ ਸ਼ਖ਼ਸ਼ੀਅਤਾਂ ਦਾ ਮੁੱਢਲਾ ਯੋਗਦਾਨ ਹੈ।ਜਿਹਨਾਂ ਦੇ ਇਤਿਹਾਸਿਕ ਮਹੱਤਵ ਨੂੰ ਸਵੀਕਾਰਨਾ ਬਣਦਾ ਹੈ।ਇਹ ਹੀ ਉਹ ਪੜਾਅ (1913-47) ਹੈਤੇ ਆਪਣੀਆਂ ਦਿਸ਼ਾਵਾਂ ਸਪਸ਼ਟ ਕਰਦਾ ਹੈ।1913-47 ਦੇ ਦਰਮਿਆਨ ਨਾਟਕ ਖੇਤਰ ਵਿੱਖ ਮਹੱਤਵਪੂਰਨ ਪਰਿਵਰਤਨ ਆਇਆ।ਨੰਦਾ ਤੋਂ ਇਲਾਵਾ ਕਈ ਹੋਰ ਨਾਟਕਾਰਾਂ ਨੇ ਨਾਟਕ ਦੀ ਰਚਨਾ ਕਰਨੀ ਆਰੰਭ ਕੀਤੀ ਤੇ ਪੰਜਾਬੀ ਨਾਟਕ ਦੀ ਪਹਿਲੀ ਪੀੜ੍ਹੀ ਉੱਭਰੀ ਜਿਸ ਨੇ ਪੱਛਮੀ ਨਾਟਕ ਲਿਖੇ।ਨੰਦਾ ਦੋਂ ਮਗਰੋਂ ਹਰਚਰਨ ਸਿੰਘ ਨੇ 1937 ਵਿੱਚ ਪੂਰਾ ਨਾਟਕ ‘ਕਮਲਾ ਕੁਮਾਰੀ`ਰਚ ਕੇ ਪੰਜਾਬੀ ਨਾਟਕਕਾਰੀ `ਚ ਪ੍ਰਵੇਸ਼ ਕੀਤਾ।ਇਸੇ ਤਰ੍ਹਾਂ ਕਰਤਾਰ ਸਿੰਘ ਦੁੱਗਲ ਨੇ 1941 ਵਿੱਚ ਇਕਾਂਗੀ-ਸੰਗ੍ਰਹਿ ‘ਇਕ ਸਿਫ਼ਰ ਸਿਫ਼ਰ` ਰਾਹੀਂ,ਬਲਵੰਤ ਗਾਰਗੀ ਨੇ 1944 `ਚ ਪੂਰੇ ਨਾਟਕ ‘ਲੋਹਾ ਕੁੱਟ`,ਗੁਰਦਿਆਲ ਖੋਸਲਾ 1944 `ਚ ਪੂਰੇ ਨਾਟਕ ‘ਬੂਹੇ ਬੈਠੀ ਧੀ`,ਗਰਅਿਾਲ ਸਿੰਘ ਫੁੱਲ 1945 `ਚ ਪੂਰੇ ਨਾਟਕ ‘ਜੋੜੀ`ਤੇ ਸੰਤ ਸਿੰਘ ਸੇਖੌਂ 1946 `ਚ ਆਪਣੇ ਪੂਰੇ ਨਾਟਕ ‘ਕਲਾਕਾਰ` ਰਾਹੀ ਪੰਜਾਬੀ ਨਾਟਕ-ਖੇਤਰ ਵਿੱਚ ਪ੍ਰਵੇਸ਼ ਕਰਦੇ ਹਨ।ਇਸ ਪ੍ਰਕਾਰ 1947 ਤੋਂ ਪਹਿਲਾਂ ਪ੍ਰਕਾਸਿਤ ਰਚਨਾਵਾਂ ਰਾਹੀ ਪੰਜਾਬੀ ਨਾਟਕਕਾਰੀ ਵਿੱਚ ਪ੍ਰਵੇਸ਼ ਕਰਨ ਵਾਲੇ ਨਾਟਕਕਾਰਾਂ ਨੂੰ ਪਹਿਲੀ ਪੀੜ੍ਹੀ ਦੇ ਅੰਤਰਵਤ ਵਿਚਾਰੀਆ ਜਾਂਦਾ ਹੈ। ਡਾ:ਸਤੀਸ਼ ਕੁਮਾਰ ਵਰਮਾ ਪੰਜਾਬੀ ਨਾਟਕ ਦੇ ਮੂਲ ਰੂਪ ਵਿੱਚ ਇਸ ਦੌਰ ਨੂੰ ਦੂਜਾ ਦੌਰ ਦੱਸਦੇ ਹਨ ਜੋ ਕਿ ਇਨ੍ਹਾਂ ਨਾਟਕਕਾਰਾਂ ਰਾਹੀ ਪ੍ਰਵਾਨ ਚੜ੍ਹਦਾ ਹੈ।।‘ਪੰਜਾਬੀ ਨਾਟਕ ਦਾ ਇਤਿਹਾਸ` ਪੁਸਤਕ ਵਿੱਚ ਡਾ:ਸਤੀਸ਼ ਕੁਮਾਰ ਵਰਮਾ ਇਸ ਦੌਰ ਵਿੱਚ ਚੱਲਣ ਵਾਲੀਆ 2 ਧਾਰਾਵਾਂ ਦਾ ਜ਼ਿਕਰ ਕਰਦੇ ਹਨ। ਇੱਕ ਧਾਰਾ ਨੰਦਾ,ਹਰਚਰਨ ਸਿੰਘ,ਦੁੱਗਲ, ਗਾਰਗੀ,ਖੋਸਲਾ,ਫੁੱਲ,ਸੇਖੋਂ ਦੀ ਹੈ ਜੋ ਪੱਛਮੀਂ ਤਰਜ਼ ਦੇ ਯਥਾਰਥਵਾਦੀ ਸ਼ੈਲੀ ਦੇ ਰੰਗਮੰਚੀ ਨਾਟਕ ਲਿਖ ਰਹੇ ਹਨ।ਦੂਜੀ ਧਾਰਾ ਉਹਨਾਂ ਨਾਟਕਕਾਰਾਂ ਦੀ ਹੈ ਜੋ ਇਸ ਮੁੱਖ ਧਾਰਾ ਦਾ ਹਿੱਸਾ ਨਹੀਂ ਬਣਦੇ ਹਨ ਪਰੰਤੂ ਇਨ੍ਹਾਂ ਨਾਟਕਕਾਰਾਂ ਦੇ ਸਮਾਨਾਂਤਰ ਨਾਟ-ਰਚਨਾ ਕਰਦੇ ਹਨ।ਜਿਸ ਵਿੱਚ ਬਾਬਾ ਬੁੱਧ ਸਿੰਘ, ਬ੍ਰਿਜ ਲਾਲ ਸਾਸ਼ਤਰੀ,ਲਾਲਾ ਕਿਰਪਾ ਸਾਗਰ,ਜੋਸ਼ੂਆ ਫਜ਼ਲਦੀਨ ਆਦਿ ਨਾਂ ਜ਼ਿਕਰਯੋਗ ਹਨ।ਇਸ ਦੌਰ ਦੇ ਬਹੁਤੇ ਨਾਟਕ ਆਦਰਸ਼ ਮੁਖੀ ਦੇ ਰੋਮਾਨੀ ਪਹੁੰਖ ਵਾਲੇ ਸਨ।ਇਹ ਮੱਧਵਰਗੀ ਵਿਸ਼ੇ ਤੇ ਵਿਚਾਰਾਂ ਦੇ ਨਾਟਕ ਹਨ। 1940-47 ਤੱਕ ਦਾ ਸਮਾਂ ਨਾਟਕੀ ਖੇਤਰ ਵਿੱਚ ਮਹੱਤਵਹੂਰਨ ਰਾਜਨੀਤਿਕ ਪਰਿਵਰਤਨ ਲੈ ਕੇ ਆਇਆ।1940 ਤੋਂ ਪਹਿਲਾ ਬਹੁਤੇ ਨਾਟਕ ਯਥਾਰਥਕ ਘੱਟ ਤੇ ਰੋਸਨੀ ਪਹੰੁਚ ਵਾਲੇ ਵਧੇਰੇ ਸਨ। ਪਰ ਇਸ ਸਮੇਂ ਦੇ ਨਾਟਕ ਯਥਾਰਥਮੁਖੀ ਤੇ ਪੁਰਾਣੀ ਮਾਨਸਿਕਤਾ ਨੂੰ ਭੈੜਾ ਦਰਸਾ ਕੇ ਮੁਕਤੀ ਦੀ ਵਿਅਕਤੀਗਤ ਇੱਛਾ ਨੂੰ ਬਿਆਨ ਕਰਦੇ ਹਨ।1940-42 ਦੇ ਬਹੁਤੇ ਨਾਟਕਾਂ ਦਾ ਵਿਸ਼ਾ ਵਿਆਹ ਸਮੱਸਿਆ ਹੈ।ਹਰਚਰਨ ਸਿੰਘ ਦਾ ‘ਅਨਜੋੜੇ`,ਗੋਪਾਲ ਸਿੰਘ ਦਰਦੀ ਦਾ ‘ਲਾਲੀ`,ਤਾਰਾ ਸਿੰਘ ਪ੍ਰਦੇਸੀ ਦਾ ‘ਦਰਸਨ ਅਭਿਲਾਖੀ`,ਸੰਤ ਸਿੰਘ ਸੇਖੋਂ ਦਾ ਇਕਾਂਗੀ ‘ਇੱਕ ਐਤਵਾਰ` ਇਸੇ ਸਮੱਸਿਆ ਨਾਲ ਸੰਬੰਧਿਤ ਹੈ।1940`ਚ ਦੂਜੀ ਸੰਸਾਰ ਜੰਗ ਸ਼ੁਰੂ ਹੋਈ ਇਸ ਸਮੇਂ ਦੇ ਨਾਟਕਕਾਰਾਂ `ਚ ਵਿਚਾਰਾਂ ਦੀ ਚੜ੍ਰਤ ਸੀ ਨਾ ਕਿ ਸਮਾਜਿਕ ਤੇ ਰਾਜਨੀਤਿਕ ਸੂਝ।ਸੁਖਰਾਜ ਸਿੰਘ ਦਾ ਲਿਖਿਆ ਇਤਿਹਾਸਕ ਨਾਟਕ ‘ਚੰਦਰਗੁਪਤ ਮੌਰਯ`(1941) ਇਸ ਦੀ ਮਿਸਾਲ ਹੈ। ਇਸ ਦੋਰ `ਚ ਰਚੇ ਕੁੱਝ ਹੋਰ ਮਹੱਤਵਪੂਰਨ ਨਾਟਕ ਹਨ-1941`ਚ ਕਰਤਾਰ ਸਿੰਘ ਦੁੱਚਲ ਦਾ ਇਕਾਂਗੀ ਸੰਗ੍ਰਹਿ ‘ਇੱਕ ਸਿਫ਼ਰ ਸਿਫ਼ਰ`,1949 `ਪ੍ਰਕਾਸ਼ਿਤ ਗੁਰਦਿਆਲ ਸਿੰਘ ਖੋਸਲਾ ਦਾ ਨਾਟਕ ‘ਬੂਹੇ ਬੈਠੀ ਧੀ`, ਗਾਰਗੀ ਦੇ 1944`ਚ ਰਚੇ ਨਾਟਕ ‘ਲੋਹਾ ਕੁੱਟ` ਨਾਲ ਪੋਜਾਬੀ ਨਾਟਕ ਵਿੱਚ ਮਨੋਵਿਗਿਆਨਿਕ ਚੇਤਨਾ ਦੇ ਨਾਟਕ ਦਾ ਆਰੰਭ ਵੀ ਹੋਇਆ।ਸੰਤ ਸਿੰਘ ਸੇਖੋਂ ਦਾ ਨਾਟਕ ‘ਕਲਾਕਾਰ`(1946) ਵਿੱਚ ਕਲਾ ਦੇ ਪ੍ਰਯੋਜਨ ਤੇ ਮਨੁੱਖੀ ਰਿਸ਼ਤਿਆਂ ਦੇ ਪ੍ਰਸੰਗ ਵਿੱਚ ਮਨੋਵਿਗਿਆਨਿਕ ਦੇ ਨਾਲ ਨਾਲ ਰਾਜਸੀ ਚਿੰਤਨ ਦਾ ਪੰਜਾਬੀ ਨਾਟਕ `ਚ ਪ੍ਰਵੇਸ਼ ਹੋਇਆ।ਇਸ ਦੌਰ ਵਿੱਚ ਬਾਲ ਨਾਟਕ ਵੀ ਲਿਖੇ ਗਏ,ਡਾ:ਪਰਮਜੀਤ ਵਰਮਾ ਅਨੁਸਾਰ ਪਹਿਲਾ ਪੰਜਾਬੀ ਬਾਲ ਨਾਟਕ ‘ਦਲੇਰੀ ਦੀ ਹੋਂਦ`(1934) ਹੈ, ਜਿਸ ਦਾ ਲੇਖਕ ਖੁਸ਼ਵੰਤ ਸਿੰਘ ਗਿੱਲ ਹੈ। 1936 ਵਿੱਚ ਲਖਨਊ ਵਿਖੇ ਹੋਏ ਸਰਬ ਭਾਰਤੀ ਸੰਮੇਲਨ ਤੋਂ ਮਗਰੌ ਵਿਸ਼ੇਸ਼ ਪ੍ਰਕਾਰ ਦੀ ਸੂਝ ਦੇ ਤਹਿਤ ਪੰਜਾਬੀ ਨਾਟਕ ਨੇ ਵਿਕਾਸ ਕਰਨਾ ਸ਼ੁਰੁ ਕੀਤਾ।ਸੰਤ ਸਿੰਘ ਸੇਖੋਂ ਦਾ ਨਾਟਕ ਇਸ ਪੱਖੋਂ ਮਹੱਤਵਪੂਰਨ ਹਨ।ਜਿਹਨਾਂ ਵਿੱਚ ਘਟਨਾਵਾਂ ਨੂੰ ਵਰਗ ਸੰਘਰਸ਼ ਦੇ ਨਜ਼ਰੀਏ ਤੋਂ ਪੁਨਰ ਪਰਿਭਾਸ਼ਿਤ ਕੀਤਾ ਗਿਆ।ਪਰ ਇਸ ਸੰਬੰਧ `ਜ ਬੱਝਵੇਂ ਜਤਨ 1942 `ਚ ਸ਼ੁਰੁ ਹੋਈ ‘ਇਪਟਾ` ਲਹਿਰ ਅਧੀਨ ਹੋਏ।ਇਹ ਲਹਿਰ ਵਿਸ਼ਵ ਪੱਧਰ `ਤੇ ਪ੍ਰਚੱਲਿਤ ‘ਅਮਨ ਲਹਿਰ` ਨਾਲ ਸੰਬੰਧਿਤ ਸੀ ਪਰ ਇਸਨੇ ਭਾਰਤੀ ਪਰਿਸਥਿਤੀਆਂ ਮੁਤਾਬਕ ਭਾਰਤ `ਚ ਅੰਗਰੇਜ਼ ਸਾਮਰਾਜਵਾਦ ਦੇ ਤਸ਼ੱਦਦ ਨੂੰ ਮੁੱਖ ਤੌਰ 'ਤੇ ਆਪਣੀ ਵਸਤੂ `ਚ ਸ਼ਾਮਿਲ ਕੀਤਾ।ਜੋਗਿੰਦਰ ਬਾਹਰਲਾ,ਜਗਦੀਸ਼ ਫਰਿਆਦੀ,ਸ਼ੀਲਾ ਭਾਟੀਆ,ਤੇਗ ਸਿੰਘ ਚੰਨ,ਆਦਿ ਸਿਰਮੌਰ ਇਪਟਾ ਰੰਗਕਰਮੀਆਂ ਦੀਆਂ ਕ੍ਰਿਤਾਂ ਦੀ ਉਦਾਹਰਨ ਸਪਸ਼ਟ ਹੈ।ਇਸ ਦੌਰ ਦੇ ਕੁੱਝ ਹੋਰ ਨਾਟਕਕਾਰ ਹਨ- ਬਾਵਾ ਬੁੱਧ ਸਿੰਘ, ਬ੍ਰਿਜ ਲਾਲ ਸ਼ਾਸਤਰੀ, ਡਾ:ਮੋਹਨ ਸਿੰਘ, ਜੋਸ਼ਆ ਫ਼ਜਲਦੀਨ, ਕਿਰਪਾ ਸਾਗਰ, ਗਿਆਨੀ ਸੁਜਾਨ ਸਿੰਘ, ਗਿਆਨੀ ਤਾਰਾ ਸਿੰਘ, ਗੁਪਾਲ ਸਿੰਘ ਦਰਦੀ ਆਦਿ। ਇਸ ਪੁਕਾਰ 1913-47 ਤੱਕ ਦਾ ਇਹ ਦੌਰ ਨਾਟ-ਰਚਨਾ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੈ।ਜਿਸ ਵਿੱਚ ਨਾ ਕੇਵਲ ਗਿਣਾਤਮਕ ਸਗੋਂ ਗੁਣਾਤਮਕ ਪੱਖੋਂ ਨਾਟਕ ਵਧਿਆ ਫੁੱਲਿਆ ਤੇ ਇਸ ਦੌਰ ਦੇ ਨਾਟਕ ਨੇ ਭਵਿੱਖ ਦੇ ਪੰਜਾਬੀ ਨਾਟਕ ਦੀਆ ਦਿਸ਼ਾਵਾਂ ਸਪਸ਼ਟ ਕਰ ਦਿੱਤੀਆਂ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ