More actions
ਦੱਖਣੀ ਭਾਰਤ ਭਾਰਤ ਦੇ ਦੱਖਣ ਵਿੱਚ ਸਥਿਤ 4 ਸੂਬਿਆਂ ਦੇ ਸਮੂਹ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਤਮਿਲਨਾਡੂ, ਆਂਧਰਾ ਪ੍ਰਦੇਸ, ਕਰਨਾਟਕ ਅਤੇ ਕੇਰਲਾ ਦੇ ਸੂਬੇ ਸ਼ਾਮਲ ਹਨ। ਦੱਖਣੀ ਭਾਰਤ ਵਿੱਚ ਦ੍ਰਵਿੜਅਨ ਬੋਲੀਆਂ ਜਿਵੇਂ- ਤਮਿਲ, ਤੇਲੁਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਦੱਖਣੀ ਭਾਰਤ ਦੀ ਕੁੱਲ ਅਬਾਦੀ 25 ਕਰੋੜ ਦੇ ਲਗਭਗ ਹੈ।
ਇਤਿਹਾਸ
ਕਾਰਬਨ ਡੇਟਿੰਗ ਪੱਧਤੀ ਨਾਲ ਇਹ ਪਤਾ ਚਲਾ ਹੈ ਕਿ ਇਸ ਖੇਤਰ ਵਿੱਚ ਈਸਾ ਪੂਰਵ 8000 ਤੋਂ ਮਨੁੱਖ ਵੱਸਦਾ ਆ ਰਿਹਾ ਹੈ। ਲਗਪਗ 1000 ਈਸਾ ਪੂਰਵ ਤੋਂ ਲੋਹਾ ਯੁੱਗ ਦਾ ਅਰੰਭ ਹੋਇਆ, ਪਰ, ਦੱਖਣੀ ਭਾਰਤ ਵਿੱਚ ਲੋਹਾ ਯੁਗ ਤੋਂ ਪਹਿਲਾਂ ਪੂਰੀ ਤਰ੍ਹਾਂ ਵਿਕਸਤ ਕਾਂਸੀ ਯੁਗ ਵਿਖਾਈ ਨਹੀਂ ਦਿੰਦਾ।[1] ਮਾਲਾਬਾਰ ਅਤੇ ਤਮਿਲ ਲੋਕ ਸੰਗਮ ਪ੍ਰਾਚੀਨ ਕਾਲ ਵਿੱਚ ਯੂਨਾਨ ਅਤੇ ਰੋਮ ਨਾਲ ਵਪਾਰ ਕੀਤਾ ਕਰਦੇ ਸਨ। ਉਹ ਰੋਮ, ਯੂਨਾਨ, ਚੀਨ, ਅਰਬ, ਯਹੂਦੀ ਆਦਿ ਲੋਕਾਂ ਦੇ ਸੰਪਰਕ ਵਿੱਚ ਸਨ। ਪ੍ਰਾਚੀਨ ਦੱਖਣ ਭਾਰਤ ਵਿੱਚ ਵੱਖ ਵੱਖ ਸਮਿਆਂ ਅਤੇ ਖੇਤਰਾਂ ਵਿੱਚ ਵੱਖ ਵੱਖ ਸ਼ਾਸਕਾਂ ਅਤੇ ਰਾਜਘਰਾਣਿਆਂ ਨੇ ਰਾਜ ਕੀਤਾ। ਸਾਤਵਾਹਨ, ਗੁਲਾਮ, ਚੋਲ, ਪਾਂਡੀਅਨ, ਚਾਲੁਕਿਅ, ਪੱਲਵ, ਹੋਇਸਲ, ਰਾਸ਼ਟਰਕੂਟ ਆਦਿ ਅਜਿਹੇ ਹੀ ਕੁੱਝ ਰਾਜਘਰਾਣੇ ਹਨ। ਮੱਧਕਾਲੀਨ ਯੁੱਗ ਦੇ ਪਹਿਲੇ ਅੱਧ ਵਿੱਚ ਇਹ ਖੇਤਰ ਮੁਸਲਮਾਨ ਹਕੂਮਤ ਅਤੇ ਪ੍ਰਭਾਵ ਦੇ ਅਧੀਨ ਰਿਹਾ। ਸਭ ਤੋਂ ਪਹਿਲਾਂ ਤੁਗਲਕਾਂ ਨੇ ਦੱਖਣ ਵਿੱਚ ਆਪਣਾ ਪ੍ਰਭਾਵ ਵਧਾਇਆ। ਅਲਾਉਦੀਨ ਖਿਲਜੀ ਨੇ ਇਵੇਂ ਤਾਂ ਮਦੁਰਾਏ ਤੱਕ ਆਪਣਾ ਫੌਜੀ ਅਭਿਆਨ ਚਲਾਇਆ ਸੀ ਪਰ ਉਸ ਦੀ ਮੌਤ ਦੇ ਬਾਅਦ ਉਸ ਦਾ ਸਾਮਰਾਜ ਟਿਕ ਨਹੀਂ ਸਕਿਆ। 1323 ਵਿੱਚ ਇੱਥੇ ਤੁਰਕਾਂ ਦੁਆਰਾ ਮੁਸਲਮਾਨ ਬਹਮਨੀ ਸਲਤਨਤ ਦੀ ਸਥਾਪਨਾ ਹੋਈ। ਇਸ ਦੇ ਕੁੱਝ ਸਾਲਾਂ ਬਾਅਦ ਹਿੰਦੂ ਵਿਜੈਨਗਰ ਸਾਮਰਾਜ ਦੀ ਸਥਾਪਨਾ ਹੋਈ। ਇਨ੍ਹਾਂ ਦੋਨਾਂ ਵਿੱਚ ਸੱਤਾ ਲਈ ਸੰਘਰਸ਼ ਹੁੰਦਾ ਰਿਹਾ। 1565 ਵਿੱਚ ਵਿਜੈਨਗਰ ਦਾ ਪਤਨ ਹੋ ਗਿਆ। ਬਹਮਨੀ ਸਲਤਨਤ ਦੇ ਪਤਨ ਦੇ ਕਾਰਨ 5 ਨਵੇਂ ਸਾਮਰਾਜ ਬਣੇ - ਬੀਜਾਪੁਰ ਅਤੇ ਗੋਲਕੋਂਡਾ ਸਭ ਤੋਂ ਸ਼ਕਤੀਸ਼ਾਲੀ ਸਨ। ਔਰੰਗਜੇਬ ਨੇ ਸਤਾਰਹਵੀਂ ਸਦੀ ਦੇ ਅਖੀਰ ਵਿੱਚ ਦੱਕਨ ਵਿੱਚ ਆਪਣਾ ਪ੍ਰਭੁਤਵ ਜਮਾ ਲਿਆ ਪਰ ਇਸ ਸਮੇਂ ਸ਼ਿਵਾਜੀ ਦੀ ਅਗਵਾਈ ਵਿੱਚ ਮਰਾਠਿਆਂ ਦਾ ਉਭਾਰ ਹੋ ਰਿਹਾ ਸੀ। ਮਰਾਠਿਆਂ ਦਾ ਸ਼ਾਸਨ ਅੱਠਾਰਹਵੀਂ ਸਦੀ ਦੇ ਪਿਛਲੇ ਅੱਧ ਤੱਕ ਰਿਹਾ ਜਿਸਦੇ ਬਾਅਦ ਮੈਸੂਰ ਅਤੇ ਹੋਰ ਮਕਾਮੀ ਸ਼ਾਸਕਾਂ ਦਾ ਉਦੇ ਹੋਇਆ। ਪਰ ਇਸ ਦੇ 50 ਸਾਲਾਂ ਦੇ ਅੰਦਰ ਪੂਰੇ ਦੱਖਣ ਭਾਰਤ ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ।
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Agarwal, D.P. "Urban Origins in India", 2006. Archaeology and Ancient History, Uppsala University