Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮਲੌਦ

ਭਾਰਤਪੀਡੀਆ ਤੋਂ
2401:4900:421b:7c99:1c09:d27c:c95:fb6c (ਗੱਲ-ਬਾਤ) (ਜਸਕੀਰਤ ਸਿੰਘ) ਦੁਆਰਾ ਕੀਤਾ ਗਿਆ 20:18, 11 ਮਾਰਚ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਮਲੌਦ,  ਲੁਧਿਆਣਾ-ਮਲੇਰਕੋਟਲਾ ਰੋਡ ਤੇ ਲੁਧਿਆਣਾ ਤੋਂ ਲੱਗਪੱਗ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ਮਲੇਰਕੋਟਲਾ ਨੇੜੇ ਕੁੱਪ ਰੋੜੀਆਂ ਤੋਂ ਇਹ ਪਹੁੰਚ ਸੜਕ ਨਾਲ ਜੋੜਿਆ ਗਿਆ ਹੈ। ਇਹ 75°- 56’ ਲੰਬਕਾਰ ਅਤੇ 30° – 38’ ਵਿਥਕਾਰ ਤੇ ਪੈਂਦਾ ਹੈ। ਮਲੌਦ ਇੱਕ ਬਹੁਤ ਹੀ ਪ੍ਰਾਚੀਨ ਸਥਾਨ ਹੈ ਜਿਸਨੂੰ ਮੱਲਾ ਉਦੇ ਕਹਿੰਦੇ ਹੁੰਦੇ ਸਨ ਅਤੇ ਜਿਸ ਨਾਲ ਮੁਲਤਾਨ ਜਾਂ ਮੱਲਸਤਾਨ ਸੰਬੰਧਿਤ ਹੈ ਅਤੇ ਬਾਅਦ ਵਿੱਚ ਇਹ ਬਿਗੜ ਕੇ ਮਲੌਦ ਬਣ ਗਿਆ। ਇਸਦੇ ਦੱਖਣੀ ਪਾਸੇ ਲੱਗਪੱਗ 1 ਕਿਲੋਮੀਟਰ ਦੂਰੀ ਤੇ  ਥੇਹ ਲਹੌਰਾਂ ਹੋਇਆ ਕਰਦਾ ਸੀ ਜੋ  ਹੁਣ ਗਾਇਬ ਹੋ ਗਿਆ ਹੈ। ਇਹ ਇਲਾਕਾ ਮੁਗਲਾਂ ਵੇਲੇ ਮਲੇਰਕੋਟਲਾ ਰਾਜ ਦੇ ਅਧੀਨ ਸੀ | ਜਦੋਂ ਸਿੱਖਾਂ ਨੇ ਸਰਹਿੰਦ ਨੂੰ ਫਤਿਹ ਕੀਤਾ | ਇਸ ਇਲਾਕੇ ਨੂੰ ਸਰਦਾਰ ਮਾਨ ਸਿੰਘ ਫੂਲਕੀਆਂ ਨੇ ਜਿੱਤ ਲਿਆ | ਮਲੌਦ ਦਾ ਕਿਲ੍ਹਾ ਉੱਚੇ ਥੇਹ ਤੇ ਸਥਿਤ ਹੈ | ਇਸ ਕਰਕੇ ਦੂਰ ਤੱਕ ਵਿਖਾਈ ਦਿੰਦਾ ਹੈ | ਇਸ ਖਾਨਦਾਨ ਨੂੰ ਮਲੌਦ ਦੇ ਸਰਦਾਰ ਕਰਕੇ ਜਾਣਿਆ ਜਾਂਦਾ ਹੈ | ਇਸ ਖਾਨਦਾਨ ਵਿੱਚ ਸਰਦਾਰ ਬਦਨ ਸਿੰਘ ਹੋਏ | ਜੋ ਇਸ ਖਾਨਦਾਨ ਵਿੱਚੋਂ ਕਾਫੀ ਮਸ਼ਹੂਰ ਹੋਏ | ਇਹ ਕਸਬਾ ਆਲੇ ਦੁਆਲੇ ਨੂੰ ਫੈਲ ਰਿਹਾ ਹੈ | ਇਹ ਕਸਬਾ ਦਿਨ ਰਾਤ ਤਰੱਕੀ ਕਰ ਰਿਹਾ ਹੈ | ਮਲੌਦ ਵਿੱਚ ਇੱਕ ਸਰਕਾਰੀ ਹਾਈ ਸਕੂਲ (ਕੋ-ਵਿਦਿਅਕ), ਕੁੜੀਆਂ ਦਾ ਮਿਡਲ ਸਕੂਲ ਅਤੇ ਲੜਕਿਆਂ ਦੇ ਲਈ ਇੱਕ ਪ੍ਰਾਇਮਰੀ ਸਕੂਲ, ਇੱਕ ਪੋਸਟ ਆਫਿਸ, ਪ੍ਰਾਇਮਰੀ ਹੈਲਥ ਸੈਂਟਰ ਅਤੇ ਇੱਕ ਵੈਟਰਨਰੀ ਡਿਸਪੈਂਸਰੀ ਹੈ। ਮਲੌਦ ਲੁਧਿਆਣਾ ਜ਼ਿਲ੍ਹਾ ਦੇ ਇੱਕ ਹਿੱਸਾ ਉਦੋਂ ਬਣਿਆ ਸੀ, ਜਦ ਇਹ ਜ਼ਿਲ੍ਹਾ 1846 ਵਿੱਚ ਬ੍ਰਿਟਿਸ਼ ਦੁਆਰਾ ਮਿਲਾਏ ਇਲਾਕਿਆਂ ਵਿੱਚੋਂ ਬਣਾਇਆ ਗਿਆ ਸੀ।