ਮੌਲੀ ਗਾਂਗੁਲੀ

imported>Simranjeet Sidhu (+) ਦੁਆਰਾ ਕੀਤਾ ਗਿਆ 14:10, 11 ਫ਼ਰਵਰੀ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਮੌਲੀ ਗਾਂਗੁਲੀ ਇਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਹੈ, ਜਿਸ ਨੇ ਹਿੰਦੀ ਅਤੇ ਬੰਗਾਲੀ ਦੋਵਾਂ ਸਿਨੇਮਾ ਵਿਚ ਕੰਮ ਕੀਤਾ ਹੈ।[1] ਉਸਨੇ ਏਕਤਾ ਕਪੂਰ ਦੀ ਮਸ਼ਹੂਰ ਹਿੱਟ ਥ੍ਰਿਲਰ ਸੀਰੀਜ਼ 'ਕਹੀਂ ਕਿਸੀ ਰੋਜ਼' ਵਿੱਚ ਸ਼ੈਨਾ ਦੀ ਭੂਮਿਕਾ ਲਈ ਪ੍ਰਸਿੱਧੀ ਹਾਸਿਲ ਕੀਤੀ ਹੈ, ਜੋ ਕਿ 2001 – 04 ਤੋਂ ਸਟਾਰ ਪਲੱਸ ਉੱਤੇ ਪ੍ਰਦਰਸ਼ਿਤ ਹੋਈ ਸੀ। ਉਸਨੇ ਸਾਕਸ਼ੀ (2004) ਵਿੱਚ ਵੀ ਕੰਮ ਕੀਤਾ ਹੈ [2] ਅਤੇ ਉਹ ਆਖ਼ਰੀ ਵਾਰ ਜ਼ੀ ਟੀਵੀ ਉੱਤੇ ਜਮਾਈ ਰਾਜਾ ਦੇ ਸੀਜ਼ਨ 3 ਵਿੱਚ ਗਲੈਮਰਸ ਪਾਇਲ ਵਾਲੀਆ ਦੇ ਰੂਪ ਵਿੱਚ ਨਜ਼ਰ ਆਈ ਸੀ।[3]

ਮੌਲੀ ਗਾਂਗੁਲੀ
Mouli ganguly1.jpg
ਮੌਲੀ ਗਾਂਗੁਲੀ
ਜਨਮ15 ਦਸੰਬਰ 1982
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਪੇਸ਼ਾਅਦਾਕਾਰਾ, ਮਾਡਲ
ਸਾਥੀਫਰਮਾ:Marriage

ਮੁੱਢਲਾ ਜੀਵਨ

ਗਾਂਗੁਲੀ ਦਾ ਜਨਮ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਹੋਇਆ ਸੀ ਅਤੇ ਉਸਨੇ ਕਲਕੱਤਾ ਯੂਨੀਵਰਸਿਟੀ ਤੋਂ ਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ।[4][5]

ਕਰੀਅਰ

ਉਸਨੇ ਮਾਡਲਿੰਗ ਦੀ ਸ਼ੁਰੂਆਤ ਕੀਤੀ ਅਤੇ ਕਈ ਟੀਵੀ ਅਤੇ ਪ੍ਰਿੰਟ ਵਿਗਿਆਪਨਾਂ ਵਿੱਚ ਕੰਮ ਕੀਤਾ।[4] ਉਸਨੇ ਪੀਅਰਜ਼, ਰਿਨ, ਪੋਂਡ ਫੇਸ ਵਾਸ਼, ਹੋਰਲਿਕਸ, ਰਸਨਾ, ਏਰੀਅਲ, ਕਲੋਜ਼-ਅਪ, ਪੈਪਸੋਡੈਂਟ, ਏਸ਼ੀਅਨ ਪੇਂਟਸ, ਬ੍ਰਿਟਾਨੀਆ, ਮੈਗੀ, ਸੈਫੋਲਾ ਅਤੇ ਬੰਬੇ ਡਾਈਂਗ ਆਦਿ ਉਤਪਾਦਾਂ ਲਈ ਮਾਡਲਿੰਗ ਕੀਤੀ ਹੈ।

ਉਸਨੇ ਅਦਾਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ।

ਅਪ੍ਰੈਲ 2001 ਵਿੱਚ ਗਾਂਗੁਲੀ ਨੂੰ 'ਕਹੀਂ ਕਿਸੀ ਰੋਜ਼' ਵਿੱਚ ਸ਼ੀਨਾ ਦੀ ਮੁੱਖ ਭੂਮਿਕਾ ਮਿਲੀ। ਇਸ ਸ਼ੋਅ ਕਾਰਨ ਉਸ ਨੂੰ ਬਹੁਤ ਸਕਾਰਾਤਮਕ ਸਮੀਖਿਆਵਾਂ ਮਿਲੀਆਂ। ਸ਼ੋਅ ਸਤੰਬਰ 2004 ਤੱਕ ਚਲਦਾ ਰਿਹਾ। ਬਾਅਦ ਵਿਚ ਉਸਨੇ ਕੁਟੰਬ ਅਤੇ ਕੁਕੁਸਮ ਵਿਚ ਅਭਿਨੈ ਕੀਤਾ।[4] 2004 ਵਿੱਚ ਗਾਂਗੁਲੀ ਨੇ ਪ੍ਰਸਿੱਧ ਸੋਨੀ ਟੀਵੀ ਦੇ ਸੀਰੀਅਲ ਸਾਕਸ਼ੀ ਵਿੱਚ ਸਮੀਰ ਸੋਨੀ ਅਤੇ ਅਮਿਤ ਸਾਧ ਦੀ ਵਿਰੋਧੀ ਭੂਮਿਕਾ ਵਿਚ ਕੰਮ ਕੀਤਾ ਸੀ।[6]

ਉਸ ਦੇ ਟੈਲੀਵਿਜ਼ਨ ਕਰੀਅਰ ਦੀ ਸਫ਼ਲਤਾ ਨੇ ਉਸਨੂੰ ਐਸ਼ਵਰਿਆ ਰਾਏ ਅਤੇ ਅਜੇ ਦੇਵਗਨ ਨਾਲ ਰਿਤੂਪੋਰਨੋ ਘੋਸ਼ ਦੀ ਅਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ ਰੇਨਕੋਟ (2004) ਤੱਕ ਪਹੁੰਚਾਇਆ।[4] ਇਸ ਤੋਂ ਬਾਅਦ ਉਸਨੇ ਇੱਕ ਵਕਫ਼ਾ ਲਿਆ ਅਤੇ ਅਥਵਾਨ ਵਚਨ (2008) ਨਾਲ ਵਾਪਸੀ ਕੀਤੀ।[7]

2009 ਵਿੱਚ ਉਹ ਆਪਣੇ ਤਤਕਾਲੀ ਬੁਆਏਫ੍ਰੈਂਡ ਅਤੇ ਸਹਿ-ਸਟਾਰ ਮਜਹਰ ਸਯਦ ਨਾਲ ਰਿਐਲਿਟੀ ਡਾਂਸ ਸ਼ੋਅ ਨੱਚ ਬਾਲੀਏ ਵਿੱਚ ਦਿਖਾਈ ਦਿੱਤੀ।

ਉਸ ਨੇ 2012 ਵਿਚ ਸੋਨੀ ਟੀਵੀ 'ਤੇ ਪ੍ਰਸਾਰਿਤ ਸੀਰੀਅਲ ਕਆ ਹੂਆ ਤੇਰਾ ਵਾਦਾ ਵਿਚ ਦੁਸ਼ਮਣ ਦੀ ਭੂਮਿਕਾ ਨਿਭਾਈ ਸੀ, ਜਿਸ ਵਿਚ ਉਹ ਸਮਝਦਾਰ ਕਾਰੋਬਾਰੀ ਔਰਤ ਹੈ, ਜੋ ਇਕ ਵਿਆਹੁਤਾ ਆਦਮੀ ਨਾਲ ਰੋਮਾਂਸ ਨੂੰ ਪੇਸ਼ ਕਰਦੀ ਹੈ।[8] 2016 ਵਿੱਚ ਉਹ ਜ਼ੀ ਟੀਵੀ ਦੇ ਪ੍ਰਸਿੱਧ 'ਜਮਾਈ ਰਾਜਾ' ਦੇ ਸੀਜ਼ਨ 3 ਵਿੱਚ ਨਜ਼ਰ ਆਈ।[9]

ਨਿੱਜੀ ਜ਼ਿੰਦਗੀ

ਮੌਲੀ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਕਹੀਂ ਕਿਸੀ ਰੋਜ਼ ਦੇ ਸਹਿ-ਅਦਾਕਾਰ ਮਜ਼ਹਰ ਸਯਦ ਨਾਲ 2010 ਵਿੱਚ ਵਿਆਹ ਕੀਤਾ ਅਤੇ ਇੱਕ ਨਿੱਜੀ ਸਮਾਰੋਹ ਵਿੱਚ ਨੇੜਲੇ ਦੋਸਤਾਂ ਅਤੇ ਪਰਿਵਾਰ ਨਾਲ ਸ਼ਿਰਕਤ ਕੀਤੀ।[10][11][12]

ਫ਼ਿਲਮੋਗ੍ਰਾਫੀ

ਫ਼ਿਲਮਾਂ

ਸਾਲ ਸਿਰਲੇਖ ਭੂਮਿਕਾ ਡਾਇਰੈਕਟਰ ਨੋਟ
2004 ਰੇਨਕੋਟ ਸ਼ੈਨਾ ਰਿਤੁਪਰਨੋ ਘੋਸ਼
2007 68 ਪੇਜਸ ਮਾਨਸੀ ਸ਼੍ਰੀਧਰ ਰੰਗਾਇਣ
2010 ਇਟ'ਸ ਮੈਨ'ਜ਼ ਵਰਲਡ ਸਿਧਾਰਥ ਸੇਨ ਗੁਪਤਾ
2011 ਚਲੋ ਪਲਟੈ ਮਾਲਿਨੀ ਹਰਨਾਥ ਚੱਕਰਵਰਤੀ ਬੰਗਾਲੀ ਫ਼ਿਲਮ
2019 ਕਿਸੇਬਾਜ਼ ਅਨੰਤ ਜੈਤਪਾਲ [13]

ਟੈਲੀਵਿਜ਼ਨ

ਸਾਲ ਨਾਮ ਭੂਮਿਕਾ ਨੋਟ
1996 ਬਖਸ਼ੋ ਰਹੱਸ਼ਯ ਹੋਟਲ ਰਿਸ਼ੈਪਸ਼ਨਿਸਟ
2000 ਥ੍ਰਿਲਰ ਏਟ 10 ਸ਼ੰਮੀ ਨਾਰੰਗ (ਐਪੀਸੋਡ 56 - ਐਪੀਸੋਡ 60)
2000 ਮਿਲਨ
2001 ਕਰਮ ਮਾਨਸੀ
2001-2004 ਕਹੀਂ ਕਿਸੀ ਰੋਜ਼ ਸ਼ੈਨਾ ਸਿਕੰਦ / ਦੇਵਿਕਾ / ਮਾਨਸੀ
2002 ਸੀ.ਆਈ.ਡੀ. ਡਾ. ਅਮ੍ਰਿਤਾ ਐਪੀਸੋਡ 229 ਅਤੇ 230 (16,23 ਅਗਸਤ 2002)
2002 ਕ੍ਰਿਸ਼ਨ ਅਰਜੁਨ ਸਮ੍ਰਿਤੀ / ਮਾਲਿਨੀ; ਐਪੀਸੋਡ 16 ਅਤੇ 17 (14, 21 ਅਕਤੂਬਰ 2002)
2003 ਕੁਟੁੰਬ ਸ਼ਵੇਤਾ ਚਟੋਪਾਧਿਆਏ
2004 ਸਾਕਸ਼ੀ ਸਾਕਸ਼ੀ ਸਿੰਘ
2004 ਸਾਹਿਬ ਬੀਵੀ ਗੁਲਾਮ ਜਬਾ
2005 ਕਕੁਸਮ ਵਿਧੀ ਚੋਪੜਾ / ਵਿਧੀ ਤ੍ਰਿਸ਼ੂਲ ਕਪੂਰ
2005-2006 ਸਰਕਾਰਰ: ਰਿਸ਼ਤੋਂ ਕੀ ਅਣਕਹੀ ਕਹਾਨੀ ਕ੍ਰਿਤਿਕਾ
2006 ਰੇਸ਼ਮ ਡਾਂਖ ਦਿਵਿਆ
2008-2009 ਅਥਵਾਨ ਵਚਨ ਮਨਾਲੀ
2008-2009 ਨੱਚ ਬੱਲੀਏ ਮੁਕਾਬਲੇਬਾਜ਼
2010 ਲਾਗੀ ਤੁਝਸੇ ਲਗਨ ਸੁਬਲਕਸ਼ਮੀ
2010 ਮਨੋ ਯਾ ਨਾ ਮਾਨੋ 2 ਕਾਮਿਨੀ ਐਪੀਸੋਡ 10 (19 ਸਤੰਬਰ 2010)
2012 ਅਸਮਾਨ ਸੇ ਅਗੇ ਰੋਸ਼ੀਨੀ
2012 ਅਦਾਲਤ ਮੌਲੀ
2012-2013 ਕਿਆ ਹੂਆ ਤੇਰਾ ਵਾਦਾ ਅਨੁਸ਼ਕਾ ਸਰਕਾਰ / ਅਮ੍ਰਿਤਾ ਸ਼ੌਰਿਆ ਮਿੱਤਰ / ਅਨੁਸ਼ਕਾ ਬਲਬੀਰ ਭੱਲਾ
2013 ਏਕ ਥੀ ਨਾਇਕਾ ਤਨੁਸ਼੍ਰੀ ਧੀਰਜ ਦਾਸਗੁਪਤਾ
2015 ਸੂਰਯਪੁੱਤਰ ਕਰਨ ਰਾਧਾ
2016-2017 ਜਮਾਈ ਰਾਜਾ ਪਾਇਲ ਵਾਲੀਆ
2019 ਸ਼ਕਤੀ - ਅਸਤਿਤਵ ਕੇ ਅਹਿਸਾਸ ਕੀ ਸ਼ਰੂਤੀ ਨਿਸ਼ਾਂਤ ਭੱਲਾ

ਹਵਾਲੇ

ਬਾਹਰੀ ਲਿੰਕ