Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਭਾਰਤ ਛੱਡੋ ਅੰਦੋਲਨ

ਭਾਰਤਪੀਡੀਆ ਤੋਂ
imported>Charan Gill (ਵਾਧਾ) ਦੁਆਰਾ ਕੀਤਾ ਗਿਆ 09:44, 11 ਅਗਸਤ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਬੰਗਲੋਰ ਵਿੱਚ ਇੱਕ ਜਲੂਸ

ਭਾਰਤ ਛੱਡੋ ਅੰਦੋਲਨ ਭਾਰਤੀ ਆਜ਼ਾਦੀ ਦੀ ਲੜਾਈ ਦੇ ਦੌਰਾਨ 9 ਅਗਸਤ 1942 ਨੂੰ ਗਾਂਧੀ-ਜੀ ਦੇ ਸੱਦੇ ਤੇ ਸਮੁੱਚੇ ਦੇਸ਼ ਵਿੱਚ ਸ਼ੁਰੂ ਹੋਇਆ ਸੀ। ਇਹ ਭਾਰਤ ਨੂੰ ਤੁਰੰਤ ਆਜ਼ਾਦ ਕਰਾਉਣ ਲਈ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਇੱਕ ਸ਼ਾਂਤਮਈ ਅੰਦੋਲਨ ਸੀ।ਕਰਿਪਸ ਮਿਸ਼ਨ ਦੀ ਅਸਫਲਤਾ ਦੇ ਬਾਅਦ ਮਹਾਤਮਾ ਗਾਂਧੀ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਆਪਣਾ ਤੀਜਾ ਵੱਡਾ ਅੰਦੋਲਨ ਛੇੜਨ ਦਾ ਫੈਸਲਾ ਲਿਆ। ਅਗਸਤ 1942 ਵਿੱਚ ਸ਼ੁਰੂ ਹੋਏ ਇਸ ਅੰਦੋਲਨ ਨੂੰ ਅੰਗਰੇਜੋ ਭਾਰਤ ਛੱਡੋ ਦਾ ਨਾਮ ਦਿੱਤਾ ਗਿਆ ਸੀ। ਹਾਲਾਂਕਿ ਗਾਂਧੀ ਜੀ ਨੂੰ ਝੱਟਪੱਟ ਗਿਰਫਤਾਰ ਕਰ ਲਿਆ ਗਿਆ ਸੀ ਲੇਕਿਨ ਦੇਸ਼ ਭਰ ਦੇ ਨੌਜਵਾਨ ਕਾਰਕੁਨ ਹੜਤਾਲਾਂ ਅਤੇ ਹੋਰ ਅਨੇਕ ਤਰ੍ਹਾਂ ਦੀਆਂ ਕਾਰਵਾਈਆਂ ਦੇ ਜਰੀਏ ਅੰਦੋਲਨ ਚਲਾਂਦੇ ਰਹੇ। ਕਾਂਗਰਸ ਵਿੱਚ ਜੈਪ੍ਰਕਾਸ਼ ਨਰਾਇਣ ਵਰਗੇ ਸਮਾਜਵਾਦੀ ਮੈਂਬਰ ਭੂਮੀਗਤ ਪ੍ਰਤੀਰੋਧ ਗਤੀਵਿਧੀਆਂ ਵਿੱਚ ਸਭ ਤੋਂ ਜ਼ਿਆਦਾ ਸਰਗਰਮ ਸਨ। ਪੱਛਮ ਵਿੱਚ ਸਤਾਰਾ ਅਤੇ ਪੂਰਵ ਵਿੱਚ ਮੇਦਿਨੀਪੁਰ ਵਰਗੇ ਕਈ ਜ਼ਿਲ੍ਹਿਆਂ ਵਿੱਚ ਆਜਾਦ ਸਰਕਾਰ ਦੀ ਸਥਾਪਨਾ ਕਰ ਦਿੱਤੀ ਗਈ ਸੀ। ਅੰਗਰੇਜਾਂ ਨੇ ਅੰਦੋਲਨ ਦੇ ਪ੍ਰਤੀ ਕਾਫ਼ੀ ਸਖ਼ਤ ਰਵੱਈਆ ਅਪਣਾਇਆ ਫਿਰ ਵੀ ਇਸ ਬਗ਼ਾਵਤ ਨੂੰ ਦਬਾਣ ਵਿੱਚ ਸਰਕਾਰ ਨੂੰ ਸਾਲ ਭਰ ਤੋਂ ਜ਼ਿਆਦਾ ਸਮਾਂ ਲੱਗ ਗਿਆ। ਫਰਮਾ:ਮਹਾਤਮਾ ਗਾਂਧੀ