ਗੁਰਦਵਾਰਾ ਦੀਵਾਨ ਖ਼ਾਨਾ

imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 19:33, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਗੁਰਦਵਾਰਾ ਦੀਵਾਨ ਖ਼ਾਨਾ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਵਿੱਚ ਸਥਿਤ ਹੈ, ਜੋ ਮੌਜੂਦਾ ਸਮੇਂ ਪਾਕਿਸਤਾਨ ਵਿੱਚ ਹੈ। ਇਹ ਗੁਰੂ ਰਾਮ ਦਾਸ ਦਾ ਜਨਮ ਸਥਾਨ ਹੈ।[1]

ਗੁਰੂ ਰਾਮ ਦਾਸ ਦੇ ਪੂਰਵਜ ਲਾਹੌਰ ਦੇ ਨਿਵਾਸੀ ਸਨ। ਇਸ ਦੇ ਅਹਾਤੇ ਦੇ ਅੰਦਰ ਦੀਵਾਨ ਖ਼ਾਨਾ ਗੁਰੂ ਅਰਜਨ ਦੇਵ ਜੀ ਵੀ ਸੀ। ਗੁਰੂ ਰਾਮ ਦਾਸ ਜੀ ਦੇ ਵੱਡੇ ਵਡੇਰੇ ਲਾਹੌਰ ਦੇ ਸਨ। ਜਦੋਂ ਗੁਰੂ ਰਾਮ ਦਾਸ ਜੀ ਅੰਮ੍ਰਿਤਸਰ ਜਾ ਕੇ ਵੱਸ ਗਏ ਤਾਂ ਬਾਕੀ ਪਰਿਵਾਰ ਲਾਹੌਰ ਵਿੱਚ ਹੀ ਰਹਿੰਦਾ ਸੀ। ਜਦੋਂ ਗੁਰੂ ਰਾਮ ਦਾਸ ਜੀ ਦੇ ਭਾਈ ਸਹਾਰੀ ਮਲ ਨੇ ਆਪਣੇ ਬੇਟੇ ਦਾ ਵਿਆਹ ਕੀਤਾ ਤਾਂ ਗੁਰੂ ਰਾਮ ਦਾਸ ਜੀ ਖ਼ੁਦ ਤਾਂ ਨਾ ਜਾ ਸਕੇ। ਉਹਨਾਂ ਨੇ ਬੇਟੇ ਅਰਜਨ ਦੇਵ ਜੀ ਨੂੰ ਭੇਜ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਅਸੀਂ ਬੁਲਾਵਾ ਨਾ ਭੇਜੀਏ ਵਾਪਸ ਨਹੀਂ ਆਉਣਾ। ਇਸ ਲਈ ਗੁਰੂ ਅਰਜਨ ਦੇਵ ਜੀ ਲਾਹੌਰ ਵਿੱਚ ਇਸ ਦੀਵਾਨ ਖ਼ਾਨੇ ਵਿੱਚ ਰਹਿਣ ਲੱਗ ਪਏ। ਕਾਫ਼ੀ ਅਰਸੇ ਤੱਕ ਬੁਲਾਵਾ ਨਾ ਆਇਆ।

ਹਵਾਲੇ