Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਨੈਸ਼ਨਲ ਹਾਈਵੇ 1 (ਭਾਰਤ)

ਭਾਰਤਪੀਡੀਆ ਤੋਂ
imported>Satdeepbot (clean up using AWB) ਦੁਆਰਾ ਕੀਤਾ ਗਿਆ 18:50, 16 ਨਵੰਬਰ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਨੀਲੇ ਰੰਗ ਦਰਸਾਉਂਦਾ ਹੈ ਨੈਸ਼ਨਲ ਹਾਈਵੇ 1 (ਭਾਰਤ)

ਨੈਸ਼ਨਲ ਹਾਈਵੇ 1 (ਭਾਰਤ) or NH 1 ਭਾਰਤ ਦੀ ਰਾਜਧਾਨੀ ਦਿੱਲੀ ਨੂੰ ਅਟਾਰੀ ਪੰਜਾਬ ਜੋ ਕਿ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਸਥਿਤ ਹੈ ਨੂੰ ਜੋੜਦੀ ਹੈ ਇਸ ਦੀ ਲੰਬਾਈ 456 ਕਿਲੋਮੀਟਰ ਹੈ। ਇਹ ਸੜਕ ਗ੍ਰੈਡ ਟਰੰਕ ਰੋਡ ਜਾਂ ਸ਼ੇਰਸ਼ਾਹ ਮਾਰਗ ਦਾ ਹਿਸਾ ਹੈ ਜੋ ਲਹੋਰ ਤੋਂ ਬੰਗਾਲ ਨੂੰ ਜਾਂਦੀ ਹੈ। ਇਹ ਭਾਰਤ ਦੇ ਸਭ ਤੋਂ ਲੰਮੀ ਨੈਸ਼ਨਲ ਹਾਈਵੇ ਸੀ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇਸ ਦੇ ਦੋ ਭਾਗ ਕਰ ਦਿਤੇ ਹਨ।

  1. NH 1 ਜੋ ਦਿੱਲੀ ਦੇ ਉੱਤਰ ਵੱਲ ਹੈ ਅਤੇ
  2. NH 2 ਜੋ ਦਿੱਲੀ ਦੇ ਦੱਖਣ ਵੱਲ ਹੈ।

ਸੜਕ ਵਾਰੇ

NH 1 ਸੜਕ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ, ਰਾਜਪੁਰਾ, ਅੰਬਾਲਾ, ਕੁਰਕਸ਼ੇਤਰ, ਸੋਨੀਪਤ ਅਤੇ ਦਿੱਲੀ ਨੂੰ ਜੋੜਦੀ ਹੈ। ਇਸ ਦੀ ਲੰਬਾਈ 456 ਕਿਲੋਮੀਟਰ ਜੋ ਅੰਮ੍ਰਿਤਸਰ ਤੋਂ ਜਲੰਧਰ ਤੱਕ ਇਹ ਸੜਕ 4-ਲਾਈਨ ਹੈ ਅਤੇ ਇਸ ਤੋਂ ਅੱਗੇ 6-ਲਾਈਨ ਹੈ ਅਤੇ ਦਿੱਲੀ ਤੱਕ 8-ਲਾਈਨ ਹੁੰਦੀ ਹੋਈ ਦਿੱਲੀ ਦੀ ਰਿੰਗ ਰੋਡ ਵਿੱਚ ਲੀਨ ਹੋ ਜਾਂਦੀ ਹੈ।

ਪੰਜਾਬ ਦੀ NH 1

NH 1 ਜੋ ਬਾਹਗਾ ਬਾਰਡਰ ਤੋਂ ਸ਼ੁਰੂ ਹੋ ਕਿ 30 ਕਿਲੋਮੀਟਰ ਦੀ ਦੁਰੀ ਤਹਿ ਕਰਦੀ ਹੋਈ ਪਵਿਤਰ ਨਗਰੀ ਅੰਮ੍ਰਿਤਸਰ ਵਿੱਚ ਦਾਖਲ ਹੁੰਦੀ ਹੈ ਇਸ ਤੋਂ ਅੱਗੇ ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ ਅਤੇ ਪਟਿਆਲੇ ਜਿਲ੍ਹੇ ਵਿਚੋਂ ਲੰਘਦੀ ਹੋਈ 277 ਕਿਲੋਮੀਟਰ ਦੀ ਦੁਰੀ ਤਹਿ ਕਰਦੀ ਹੋਈ ਗੁਆਢੀ ਰਾਜ ਹਰਿਆਣਾ ਵਿੱਚ ਦਾਖਲ ਹੁੰਦੀ ਹੈ।

ਹਰਿਆਣਾ ਦੀ NH 1

NH 1 ਹਰਿਆਣਾ ਵਿੱਚ ਅੰਬਾਲੇ ਜਿਲ੍ਹੇ ਵਿੱਚ ਦਾਖਲਾ ਹੋ ਕਿ ਕੁਰਕਸ਼ੇਤਰ, ਕਰਨਾਲ, ਪਾਨੀਪਤ ਅਤੇ ਸੋਨੀਪਤ ਜਿਲ੍ਹਿਆਂ ਵਿਚੋਂ ਹੁੰਦੀ ਹੋਈ 184 ਕਿਲੋਮੀਟਰ ਦਾ ਰਸਤਾ ਤਹਿ ਕਰਦੀ ਹੋਈ ਦਿੱਲੀ ਦੀ ਹੱਦ ਵਿੱਚ ਦਾਖਲ ਹੁੰਦੀ ਹੈ ਸੋਨੀਪਤ ਸ਼ਹਿਰ ਇਸ ਸੜਕ ਤੇ ਨਹੀਂ ਪੈਂਦਾ ਅਤੇ ਕੁਰਕਸ਼ੇਤਰ ਇਸ ਸੜਕ ਤੋਂ ਥੋੜੀ ਕੰਨੀ ਤੇ ਰਹਿ ਜਾਂਦਾ ਹੈ।

ਦਿੱਲੀ ਦੀ NH 1

NH 1 ਦੀ ਦਿੱਲੀ ਵਿੱਚ ਅਖੀਰ ਪਹੁੰਚ ਕੇ ਆਪਣਾ ਸਥਾਨ ਖਤਮ ਕਰਦੀ ਹੈ। ਇਹ ਹਰਿਆਣੇ ਵਿਚੋ ਦਾਖਲ ਹੋ ਕਿ ਸਿੰਧੂ ਬਾਰਡਰ ਰਾਹੀ ਉੱਤਰੀ ਜਿਲ੍ਹੇ ਰਾਹੀ ਦਾਖਲ ਹੋ ਕੇ ਸਾਰੀ ਉਤਰੀ ਦਿੱਲੀ ਨੂੰ ਲੰਘਦੀ ਹੋਈ ਕਸ਼ਮੀਰੀ ਗੇਟ ਤੱਕ ਜਾਂਦੀ ਹੋਈ ਇਹ ਸੜਕ ਰਿੰਗ ਰੋਵ ਵਿੱਚ ਲੀਨ ਹੋ ਕਿ ਨੈਸ਼ਨਲ ਹਾਈਵੇ 2(ਭਾਰਤ) ਜਾਂ NH 2 ਵਿੱਚ ਲੀਨ ਹੋ ਜਾਂਦੀ ਹੈ।

NH 1 ਦੀ ਸਹਾਇਕ

NH 1 ਸੜਕ 4 ਵੱਖ ਵੱਖ ਸੜਕਾਂ 1A, 1B, 1C ਅਤੇ 1D ਨੂੰ ਸਾਰੇ ਭਾਰਤ ਨਾਲ ਜੋੜਦੀ ਹੈ। 1A ਤੋਂ ਬਿਨਾਂ ਤਿਨੋਂ ਹੀ ਸੜਕਾਂ ਜੰਮੂ ਅਤੇ ਕਸ਼ਮੀਰ ਵਿਚੋਂ ਆਉਂਦੀਆ ਹਨ ਅਤੇ ਸਾਰੇ ਹਿਮਾਲਿਆ ਨੂੰ ਸਾਰੇ ਭਾਰਤ ਨਾਲ ਜੋੜਦੀਆਂ ਹਨ।