More actions
ਅਜਕਲ ਗੁਰਬਾਣੀ ਨੂੰ ਅਰਥਾਂ ਸਹਿਤ ਪਰਦੇ ਉੱਤੇ ਦੇਖਣ ਦੇ ਕਈ ਸਾਫ਼ਟਵੇਅਰ ਮਿਲ ਜਾਂਦੇ ਹਨ।ੲਹ ਪਰਦਾ ਯਾ ਸਕਰੀਨ ਪਾਸਟਿਕ ਦੀ ਇੱਕ ਪਰਤ ਹੋ ਸਕਦਾ ਹੈ ਜਿਸ ਉੱਤੇ ਨਿਰੂਪਕ ਰਾਹੀਂ ਗੁਰਬਾਣੀ ਦਾ ਪ੍ਰਤੀਰੂਪ ਸਾਫ਼ਟਵੇਅਰ ਦੀ ਮਦਦ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ।ਇਹ ਸਾਫ਼ਵੇਅਰ ਕਈ ਸਾਈਟਾਂ ਤੌਂ ਮੁਫ਼ਤ ਹੀ ਡਾਊਨਲੋਡ ਕੀਤੇ ਜਾ ਸਕਦੇ ਹਨ।ਉਦਾਹਰਨ ਵਜੌਂ ਕੁਝ ਸਾਈਟਾਂ ਨਿਮਨਲਿਖਿਤ ਹਨ:- ਸਿਖੀ ਟੂ ਦਾ ਮੈਕਸ ਸਾਈਟ ਈਸ਼ਰ ਮਾਈਕਰੋਮੀਡੀਆ ਦੀ ਡਾਊਨਲੋਡ ਕਰਣ ਦੀ ਸਾਈਟ
ਤਸਵੀਰ:Large screens 2.jpg
right
ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਇਨ੍ਹਾਂ ਸਾਫ਼ਟਵੇਅਰਾਂ ਦੀ ਮਦਦ ਨਾਲ ਗੁਰਬਾਣੀ ਗਾਇਣ ਦੇ ਨਾਲ ਨਾਲ ਗੁਰਬਾਣੀ ਦੇ ਤੁਕ ਅਰਥ ਇੱਕ ਇੱਕ ਤੁਕ ਦੇ ਉੱਚਾਰਣ ਦੇ ਨਾਲ ਨਾਲ ਪਰਦਿਆਂ ਤੇ ਨਿਰੂਪਤ ਕਰ ਕੇ ਦਿਖਾਏ ਜਾਂਦੇ ਹਨ।ਕੁਝ ਪਰਦੇ ਐਲ ਈ ਡੀ ਯਾ ਐਲ ਸੀ ਡੀ ਪਰਦੇ ਹਨ। ਨਿਰੂਪਣ ਕਮਰੇ ਤੌਂ ਕੇਬਲਾਂ ਦੀ ਮਦਦ ਨਾਲ ਪ੍ਰਤੀਰੂਪ ਨੂੰ ਪਰਦੇ ਤਕ ਪੁਚਾਇਆ ਜਾਂਦਾ ਹੈ।ਹਾਲ ਵਿੱਚ ਹੀ ਪ੍ਰਕਰਮਾ ਦੇ ਕੋਨੇ ਵਿੱਚ ਇੱਕ ਵੱਡੀ ਐਲ ਈ ਡੀ ਸਕਰੀਨ ਲਗਾਈ ਗਈ ਹੈ।