More actions
ਹਰਜਿੰਦਰ ਸਿੰਘ ਦਿਲਗੀਰ ਇੱਕ ਸਿੱਖ ਵਿਦਵਾਨ ਸਿੱਖ ਹੈ। ਉਹ ਇੱਕੋ-ਇਕ ਇਤਿਹਾਸਕਾਰ ਹੈ ਜਿਸ ਨੇ ਸਿੱਖਾਂ ਦਾ ਇਤਿਹਾਸ 10 ਜਿਲਦਾਂ ਵਿੱਚ (ਅੰਗਰੇਜ਼ੀ ਵਿਚ, 3716 ਸਫ਼ੇ)[1] ਅਤੇ 5 ਜਿਲਦਾਂ ਵਿੱਚ (ਪੰਜਾਬੀ ਵਿਚ) ਲਿਖਿਆ ਹੈ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ (3747 ਸਫ਼ੇ) ਵੀ ਕੀਤਾ ਹੈ।[2] ਇਹ ਇੱਕੋ-ਇਕ ਅਨੁਵਾਦ ਹੈ, ਜਿਸ ਵਿੱਚ ਕੁਝ ਵਿਆਖਿਆ ਵੀ ਕੀਤੀ ਹੋਈ ਹੈ। ਹਰਜਿੰਦਰ ਸਿੰਘ ਦਿਲਗੀਰ ਚਾਰ ਜਿਲਦਾਂ ਵਿੱਚ ਨਵਾਂ ਮਹਾਨ ਕੋਸ਼ (ਦਿਲਗੀਰ ਕੋਸ਼) ਤਿਆਰ ਕਰ ਰਿਹਾ ਹੈ। ਇਸ ਦੀ ਪਹਿਲੀ ਜਿਲਦ (583 ਸਫ਼ੇ) 2018 ਵਿੱਚ ਛਪੀ ਸੀ ਤੇ ਦੂਜੀ (678 ਸਫ਼ੇ) ਫ਼ਰਵਰੀ 2020 ਵਿੱਚ ਛਪੀ ਸੀ; ਤੀਜੀ (640 ਸਫ਼ੇ) ਮਾਰਚ 2021 ਵਿਚ ਛਪੀ ਸੀ (ਤਿੰਨ ਜਿਲਦਾਂ ਦੇ 1900 ਸਫ਼ੇ)। ਚੌਥੀ ਤੇ ਆਖ਼ਰੀ ਮਾਰਚ 2022 ਵਿਚ ਛਪਣ ਦੀ ਆਸ ਹੈ (ਕੁਲ ਸਫ਼ੇ 25-26 ਸੌ ਹੋ ਜਾਣਗੇ)।। ਇਹ ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਕੋਸ਼ ਤੋਂ ਦੋ-ਤਿੰਨ ਗੁਣਾ ਹੋ ਜਾਣ ਦੀ ਆਸ ਹੈ।
ਜੀਵਨ
ਹਰਜਿੰਦਰ ਸਿਘ ਦਿਲਗੀਰ ਦਾ ਜਨਮ 22 ਅਕਤੂਬਰ ਦੇ ਦਿਨ ਜਲੰਧਰ ਵਿੱਚ ਗੁਰਬਖਸ਼ ਸਿੰਘ ਅਤੇ ਮਾਤਾ ਜਗਤਾਰ ਕੌਰ ਦੇ ਘਰ ਹੋਇਆ ਸੀ।[3] ਇਸ ਪਰਿਵਾਰ ਦਾ ਪਿਛਕੜ ਜੈਸਲਮੇਰ ਰਿਆਸਤ ਦਾ ਹੈ। ਇਨ੍ਹਾਂ ਦਾ ਪਰਿਵਾਰ 12ਵੀਂ ਸਦੀ ਤਕ ਜੈਸਲਮੇਰ ਤੇ ਰਾਜ ਕਰਦਾ ਰਿਹਾ ਸੀ। ਮੁਸਲਮਾਨ ਹਮਲਾਵਰਾਂ ਨੇ ਇਨ੍ਹਾਂ ਤੋਂ ਹਕੂਮਤ ਖੋਹ ਲਈ ਤੇ ਇਹ ਪੰਜਾਬ ਦੇ ਮਾਲਵਾ ਇਲਾਕੇ ਵਿੱਚ (ਬਾਹੀਆ ਦੇ ਇਲਾਕੇ) ਆ ਵਸੇ। ਇਨ੍ਹਾਂ ਦਾ ਜਦੀ ਪਿੰਡ ਮਹਿਰਾਜ ਬਣ ਗਿਆ। ਫਿਰ ਜਦ ਅੰਗਰੇਜ਼ਾਂ ਨੇ ਪੱਛਮੀ ਪੰਜਾਬ ਵਿੱਚ ਨਹਿਰਾਂ ਕੱਢੀਆਂ ਤਾਂ ਇਨ੍ਹਾਂ ਦੇ ਵੱਡੇ ਵਡੇਰੇ ਸਾਹੀਵਾਲ ਚਲੇ ਗਏ। ਇਨ੍ਹਾਂ ਦੇ ਪਰਵਾਰ ਦਾ ਭਾਵੇਂ ਮੁੱਖ ਧੰਦਾ ਖੇਤੀਬਾੜੀ ਸੀ ਪਰ ਇਨ੍ਹਾਂ ਵਿਚੋਂ ਬਹੁਤ ਸਾਰੇ ਪੁਰਸ਼ ਅੰਗਰੇਜ਼ੀ ਫ਼ੌਜ ਵਿੱਚ ਵੀ ਭਰਤੀ ਹੋ ਗਏ। 1947 ਤੋਂ ਮਗਰੋਂ ਇਨ੍ਹਾਂ ਨੂੰ ਫਿਰ ਸ਼ਰਣਾਰਥੀ ਬਣਨਾ ਪਿਆ ਤੇ ਇਹ ਪਹਿਲਾਂ ਜਲਾਲਾਬਾਦ (ਪੱਛਮੀ), ਫਿਰ ਗੰਗਾਨਗਰ (ਰਾਜਿਸਥਾਨ), ਫਿਰ ਜਲੰਧਰ ਤੇ ਮੁੜ ਜਲਾਲਾਬਾਦ ਆ ਟਿਕੇ।
ਡਾ. ਦਿਲਗੀਰ ਨੇ ਆਪਣਾ ਕਿੱਤਾ ਅਧਿਆਪਣ ਚੁਣਿਆ। ਉਹ ਨਰੂੜ ਪਾਂਛਟ, ਨਕੋਦਰ, ਬੰਗਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅਧਿਆਪਨ ਵੀ ਕਰਦਾ ਰਿਹਾ ਹੈ। 1983 ਵਿੱਚ ਉਹ ਬਰਤਾਨੀਆ ਆ ਗਿਆ ਅਤੇ ਇੱਥੇ ਉਹ ਸਾਊਥਾਲ ਵਿੱਚ ਪੰਜਾਬ ਟਾਈਮਜ਼ ਅਖ਼ਬਾਰ ਦਾ ਐਡੀਟਰ ਬਣ ਗਿਆ। ਉਸ ਨੇ ਕੁਝ ਚਿਰ ਸਿਟੀ ਕਾਲਜ ਬਰਮਿੰਘਮ ਵਿੱਚ ਅਧਿਆਪਣ ਕਾਰਜ ਵੀ ਕੀਤਾ। 2001 ਵਿੱਚ ਉਹ ਸਿੱਖ ਟਾਈਮਜ਼ ਬਰਮਿੰਘਮ ਦਾ ਸੰਪਾਦਕ ਬਣ ਗਿਆ। ਭਾਵੇਂ ਉਹ ਨਾਰਵੇ ਦਾ ਸ਼ਹਿਰੀ ਹੈ ਪਰ ਉਹ ਇੰਗਲੈਂਡ ਵਿੱਚ ਨਿਵਾਸ ਰਖਦਾ ਹੈ।
ਹਰਜਿੰਦਰ ਸਿੰਘ ਦਿਲਗੀਰ ਅੱਜ ਸਭ ਤੋਂ ਵਧ ਪੜ੍ਹਿਆ ਜਾਣ ਵਾਲਾ ਸਿੱਖ ਲੇਖਕ ਹੈ। ਸਿੱਖ ਧਰਮ ਦੇ ਪ੍ਰਚਾਰਕਾਂ ਤੇ ਮਿਸ਼ਨਰੀਆਂ ਵਿਚੋਂ ਉਸ ਦੀ ਪੁਸਤਕ ਸਿੱਖ ਤਵਾਰੀਖ਼ ਨੂੰ ਬਹੁਤ ਸਾਰੇ ਕਥਾਕਾਰ ਉਸ ਦੀਆਂ ਪੁਸਤਕਾਂ ਨੂੰ ਆਪਣੀ ਕਥਾ ਦਾ ਅਧਾਰ ਬਣਾਉਂਦੇ ਹਨ।
ਕਿਤਾਬਾਂ
ਡਾ. ਦਿਲਗੀਰ ਨੇ ਲਗਭਗ 60 ਪੁਸਤਕਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚੋਂ ਮੁੱਖ ਇਹ ਹਨ:
ਪੰਜਾਬੀ ਪੁਸਤਕਾਂ
- ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ
- ਸਿੱਖ ਤਵਾਰੀਖ਼ ਵਿੱਚ ਅਕਾਲ ਤਖ਼ਤ ਸਾਹਿਬ ਦਾ ਰੋਲ
- ਖਾਲਿਸਤਾਨ ਦੀ ਤਵਾਰੀਖ਼
- ਸਿੱਖ ਹਾਈਜੈਕਰ
- ਸਿੱਖ ਮਸਲੇ
- ਅਕਾਲੀ ਲਹਿਰ ਦਾ ਕਲਾਮ
- ਸਿੱਖ ਕੌਣ ਹਨ?
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ?
- 1955 ਦਾ ਪੰਜਾਬੀ ਸੂਬਾ ਮੋਰਚਾ
- ਅਨੰਦਪੁਰ ਸਾਹਿਬ ਦਾ ਇਤਿਹਾਸ
- ਅਨੰਦਪੁਰ ਸਾਹਿਬ (ਲਾਈਟ ਐਂਡ ਸਾਊਡ)
- ਕੀਰਤਪੁਰ ਦਾ ਇਤਿਹਾਸ
- ਗੁਰਦੁਆਰਾ ਆਲਮਗੀਰ ਦਾ ਇਤਿਹਾਸ
- ਮਹਾਨ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ
- ਸਿੱਖ ਤਵਾਰੀਖ਼ ਦੇ ਘੱਲੂਘਾਰੇ
- ਮੱਖਣ ਸ਼ਾਹ ਲੁਬਾਣਾ
- ਲੋਹਗੜ੍ਹ ਕਿਲ੍ਹਾ
- ਸਿੱਖ ਤਵਾਰੀਖ਼ (5 ਜਿਲਦਾਂ):
- ਨਾਨਕ ਰਾਜ ਚਲਾਇਆ
- ਸਿੱਖਾਂ ਦੇ ਬੋਲ ਬਾਲੇ
- ਸਿੱਖ ਕੌਮ ਦੀ ਦੂਜੀ ਜੱਦੋਜਹਿਦ
- ਕੁਰਬਾਨੀਆਂ ਤੇ ਗ਼ਦਾੀਆਂ ਦਾ ਦੌਰ
- ਸਿੱਖ ਜੁਝਾਰਵਾਦ ਦਾ ਦੌਰ
- ਨਾਨਕਸ਼ਾਹੀ ਕੈਲੰਡਰ
- 100 ਸਿੱਖ ਬੀਬੀਆਂ
- ਭਾਈ ਮਨੀ ਸਿੰਘ ਤੇ ਉਨ੍ਹਾਂ ਦਾ ਪਰਵਾਰ
- ਦਮਦਮੀ ਟਕਸਾਲ ਤੇ ਹੋਰ ਲੇਖ
- ਜੁਝਾਰੂ ਕਲਾਮ
- ਦਿਲਗੀਰੀਆਂ (ਕਾਵਿ ਸੰਗ੍ਰਹਿ)
- ਨਿਤਨੇਮ (ਟੀਕਾ)
- ਜਪੁਜੀ ਸਾਹਿਬ (ਟੀਕਾ)
- ਗੁਰੂ ਦੇ ਸ਼ੇਰ
- ਸਿੱਖ ਫ਼ਿਲਾਸਫ਼ੀ ਤੇ ਹੋਰ ਲੇਖ
- ਸਿੱਖ ਫ਼ਲਾਸਫ਼ੀ ਦੀ ਡਿਕਸ਼ਨਰੀ
- ਮਾਤਾ ਗੁਜਰੀ ਚਾਰ ਸਾਹਿਬਜ਼ਾਦੇ 40 ਮੁਕਤੇ
- ਸਿੱਖ ਇਤਿਹਾਸ ਵਿੱਚ ਅਜ ਦਾ ਦਿਨ (2 ਜਿਲਦਾਂ)
ਅੰਗਰੇਜ਼ੀ ਪੁਸਤਕਾਂ
- Sikh Reference Book (Sikh Encyclopedia)
- Akal Takht Sahib (Concept & Role)
- Who Are the Sikhs (English, French, Spanish, Norwegian)
- Sikh Culture
- Dictionary of Sikh Philosophy
- Sikh History in 10 Volumes:
- The Sikh Gurus
- Banda Singh Bahadur
- War and Peace
- Rising Out of Ashes
- Betrayal of the Sikhs
- Struggle for Survival
- Massacre of the Sikhs
- Genocide of the Sikhs
- Hijacking of Sikh Panth
- Sikh History in Pictures
- Spiritual Manifesto of the Sikhs: Guru Granth Sahib
- Ravidas Bani
- Nitnaym (English translation)
- Sukhmani Sahib (English translation)
- Encyclopedia of Jalandhar
- Anandpur Sahib
ਨੋਟ:ਉਸ ਦੀ ਕਿਤਾਬ 'ਸਿੱਖ ਕੌਣ ਹਨ' ਪੰਜਾਬੀ ਦੇ ਨਾਲ-ਨਾਲ ਹਿੰਦੀ, ਅੰਗਰੇਜ਼ੀ, ਫ਼ਰੈਂਚ, ਸਪੈਨਿਸ਼ ਤੇ ਨਾਰਵੀਜੀਅਨ ਵਿੱਚ ਵੀ ਛਪੀ ਹੋਈ ਹੈ।
ਹਿੰਦੀ ਪੁਸਤਕਾਂ
- ਐਮਰਜੰਸੀ ਕੇ ਅਤਿਆਚਾਰ
- ਅਨੰਦਪੁਰ ਸ਼ਾਹਿਬ
- ਸਿੱਖ ਸਭਿਆਚਾਰ
- ਸਿੱਖ ਕੌਣ ਹੈ?
ਉਰਦੂ
- ਸਿੱਖ ਸਭਿਆਚਾਰ
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ http://jsks.biz/sikh-history-set-of-10-volumes-dr-harjinder-singh-dilgeer
- ↑ http://jsks.biz/Guru-Granth-Sahib?filter_name=dilgeer&limit=50
- ↑ Grewal, J. S.; Indu Banga (1997). Five Punjabi Centuries. Manohar. p. 240. ISBN 978-81-7304-175-4.