Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਫ਼ਿਰੋਜ਼ਸ਼ਾਹ ਦੀ ਲੜਾਈ

ਭਾਰਤਪੀਡੀਆ ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:35, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox Military Conflict

ਫ਼ਿਰੋਜ਼ਸ਼ਾਹ ਦੀ ਲੜਾਈ

ਫ਼ਿਰੋਜ਼ਸ਼ਾਹ ਦੀ ਲੜਾਈ 21 ਅਤੇ 22 ਦਸੰਬਰ 1845 ਨੂੰ ਈਸਟ ਇੰਡੀਆ ਕੰਪਨੀ ਅਤੇ ਸਿੱਖਾਂ ਵਿਚਕਾਰ ਪੰਜਾਬ ਦੇ ਪਿੰਡ ਫਿਰੋਜ਼ਸ਼ਾਹ ਵਿੱਚ ਲੜੀ ਗਈ। ਬ੍ਰਿਟਿਸ਼ ਫ਼ੌਜ ਦੀ ਅਗਵਾਈ ਸਰ ਹਿਊ ਗਫ਼ ਅਤੇ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਨੇ ਅਤੇ ਸਿੱਖਾਂ ਦੀ ਅਗਵਾਈ ਲਾਲ ਸਿੰਘ ਨੇ ਕੀਤੀ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਪਰ ਇਹ ਲੜਾਈ ਬ੍ਰਿਟਿਸ਼ ਫ਼ੌਜ ਦੇ ਇਤਿਹਾਸ ਵਿੱਚ ਸਭ ਤੋਂ ਔਖੀ ਲੜਾਈ ਸੀ।

ਪਿੱਠਭੂਮੀ

{{#if:

|
{{{title}}}

}}

"ਰਾਤ ਦੇ ਹਨ੍ਹੇਰੇ ਅਤੇ ਸਿੱਖ ਫੌਜਾਂ ਦੇ ਸਿਰੜ ਨੇ ਅੰਗਰੇਜ਼ੀ ਫੌਜਾਂ ਵਿੱਚ ਭਗਦੜ ਮਚਾ ਦਿੱਤੀ ਸੀ। ਸਾਰੀਆਂ ਰਜਮੈਂਟਾਂ ਦੇ ਫੌਜੀ ਅਤੇ ਉਨ੍ਹਾਂ ਦੇ ਹਥਿਆਰ ਆਪਸ ਵਿੱਚ ਰਲਗਡ ਹੋ ਗਏ ਸਨ। ਜਰਨੈਲਾਂ ਅਤੇ ਕਰਨੈਲਾਂ ਨੂੰ ਇਸ ਗੱਲ ਦਾ ਕੋਈ ਥਹੁ-ਪਤਾ ਨਹੀਂ ਸੀ ਲੱਗ ਰਿਹਾ ਕਿ ਉਨ੍ਹਾਂ ਅਧੀਨ ਰਜਮੈਂਟਾਂ ਨਾਲ ਕੀ ਭਾਣਾ ਵਰਤ ਗਿਆ ਸੀ। ਉਹ ਦਹਿਸ਼ਤ-ਭਰੀ ਨਾ ਭੁੱਲਣ ਵਾਲੀ ਰਾਤ ਸੀ। ਉਸ ਸਮੇਂ ਇੰਜ ਜਾਪਦਾ ਸੀ ਜਿਵੇਂ ਹਿੰਦੁਸਤਾਨ ਦੀ ਧਰਤੀ ਅੰਗਰੇਜ਼ਾਂ ਹੱਥੋਂ ਖੁਸਦੀ ਨਜ਼ਰ ਆ ਰਹੀ ਹੋਵੇ। ਸਾਡੇ ਕੋਲ ਰੱਖਿਆ ਲਈ ਹੋਰ ਕੋਈ ਫੌਜ ਨਹੀਂ ਸੀ। ਅੰਗਰੇਜ਼ ਫੌਜੀ ਲੱਕੜਾਂ ਦੀ ਅੱਗ ਬਾਲ ਕੇ ਹੱਥ-ਪੈਰ ਸੇਕਣ ਦੀ ਕੋਸ਼ਿਸ਼ ਕਰ ਰਹੇ ਸਨ। ਸਿੱਖ ਫੌਜੀਆਂ ਨੇ ਉਸੀ ਸਮੇਂ ਆਪਣੀਆਂ ਤੋਪਾਂ ਦੇ ਮੂੰਹ ਉਧਰ ਵੱਲ ਨੂੰ ਮੋੜ ਕੇ ਅੱਗ ਦੀ ਰੋਸ਼ਨੀ ਵਿੱਚ ਨਜ਼ਰ ਆਉਂਦੇ ਅੰਗਰੇਜ਼ਾਂ ਉੱਤੇ ਗੋਲਾ-ਬਾਰੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਅੰਗਰੇਜ਼ ਸਾਰੀ ਰਾਤ ਆਪਣੀਆਂ ਜਾਨਾਂ ਬਚਾਉਣ ਦੇ ਆਹਰ ਵਿੱਚ ਲੱਗੇ ਰਹੇ।"

{{#if:

|
}}
{{#if:— ਜੋਸਫ ਡੇਵੀ ਕਨਿੰਘਮ|

{{#if:|{{#if:— ਜੋਸਫ ਡੇਵੀ ਕਨਿੰਘਮ|, }}}}— ਜੋਸਫ ਡੇਵੀ ਕਨਿੰਘਮ}}

{{#if:

|
{{{title}}}

}}

"ਜੇ ਅਜੇ ਵੀ ਅਸੀਂ ਇਸ ਨੂੰ ਆਪਣੀ ਜਿੱਤ ਮੰਨਦੇ ਹਾਂ ਤਾਂ ਫਿਰ ਹਾਰ ਕਿਸ ਨੂੰ ਆਖਦੇ ਹਨ।"

{{#if:

|
}}
{{#if:— ਅੰਗਰੇਜ਼ ਅਫਸਰ ਪਾਈਲੀਅਸ|

{{#if:|{{#if:— ਅੰਗਰੇਜ਼ ਅਫਸਰ ਪਾਈਲੀਅਸ|, }}}}— ਅੰਗਰੇਜ਼ ਅਫਸਰ ਪਾਈਲੀਅਸ}}

{{#if:

|
{{{title}}}

}}

"ਕੱਲ੍ਹ ਦੀ ਲੜਾਈ ਵਿੱਚ ਸਾਡਾ ਹਮਲਾ ਬਿਲਕੁਲ ਫੇਲ੍ਹ ਸਾਬਤ ਹੋਇਆ ਹੈ।’’ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਜੇ ਅੱਜ ਦਾ ਸਾਡਾ ਹਮਲਾ ਵੀ ਫੇਲ੍ਹ ਸਾਬਤ ਹੁੰਦਾ ਹੈ ਤਾਂ ਸਮਝੋ ਸਭ ਕੁਝ ਖਤਮ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਅਸੀਂ ਜ਼ਖਮੀਆਂ ਅਤੇ ਬਾਕੀ ਫੌਜ ਨੂੰ ਬਚਾਉਣ ਲਈ ਬਿਨਾਂ ਸ਼ਰਤ ਹਥਿਆਰ ਸੁੱਟਣ ਲਈ ਤਿਆਰ ਹਾਂ।"

{{#if:

|
}}
{{#if:— ਸਰ ਰਾਬਰਟ ਕਸਟ|

{{#if:|{{#if:— ਸਰ ਰਾਬਰਟ ਕਸਟ|, }}}}— ਸਰ ਰਾਬਰਟ ਕਸਟ}}

{{#if:

|
{{{title}}}

}}

"ਸੱਚੀ ਗੱਲ ਤਾਂ ਇਹ ਹੈ ਕਿ ਸਿੱਖ ਫੌਜਾਂ ਨੇ ਅੰਗਰੇਜ਼ਾਂ ਦਾ ਮੂੰਹ ਭੰਨ ਕੇ ਰੱਖ ਦਿੱਤਾ ਸੀ। ਬ੍ਰਿਟਿਸ਼ ਸਾਮਰਾਜ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਅੰਗਰੇਜ਼ਾਂ ਨੇ ਮੈਦਾਨੇ ਜੰਗ ਵਿੱਚ ਆਪਣੇ ਦੁਸ਼ਮਣ ਦੇ ਸਾਹਮਣੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੀ ਤਿਆਰੀ ਕੀਤੀ ਹੋਵੇ।"

{{#if:

|
}}
{{#if:— ਜੋਸਫ ਡੇਵੀ ਕਨਿੰਘਮ|

{{#if:|{{#if:— ਜੋਸਫ ਡੇਵੀ ਕਨਿੰਘਮ|, }}}}— ਜੋਸਫ ਡੇਵੀ ਕਨਿੰਘਮ}}

ਪਹਿਲੀ ਐਂਗਲੋ ਸਿੱਖ ਜੰਗ ਉਦੋਂ ਸ਼ੁਰੂ ਹੋਈ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਸਲਤਨਤ ਵਿੱਚ ਅਰਾਜਕਤਾ ਫੈਲ ਗਈ। ਅੰਗਰੇਜ਼ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਸਿੱਖ ਫ਼ੌਜ ਨੂੰ ਇਸ ਦੇ ਲੀਡਰਾਂ ਦੁਆਰਾ ਹਮਲੇ ਲਈ ਉਕਸਾਇਆ ਗਿਆ ਅਤੇ ਉਹਨਾਂ ਨੂੰ ਸਤਲੁਜ ਪਾਰ, ਅੰਗਰੇਜ਼ਾਂ ਦੇ ਖੇਤਰ ਵਿੱਚ, ਲੜਾਈ ਲਈ ਭੇਜਿਆ ਗਿਆ। ਮੁਦਕੀ ਦੀ ਲੜਾਈ 18 ਦਸੰਬਰ 1845 ਨੂੰ ਹੋਈ ਸੀ। ਉਸ ਤੋਂ ਬਾਅਦ ਦੋ ਦਿਨਾਂ ਤੱਕ ਕੋਈ ਲੜਾਈ ਨਹੀਂ ਹੋਈ ਸੀ। ਇਨ੍ਹਾਂ ਦੋ ਦਿਨਾਂ ਵਿੱਚ ਖਾਲਸਾ ਫੌਜਾਂ ਨੇ ਫਿਰੋਜ਼ਸ਼ਾਹ ਦੇ ਸਥਾਨ ’ਤੇ ਆਪਣੇ ਤੋਪਖਾਨੇ ਨੂੰ ਵਧੀਆ ਤਰੀਕੇ ਨਾਲ ਬੀੜ ਦਿੱਤਾ ਹੈ। ਤੋਪਾਂ ਦੇ ਆਲੇ-ਦੁਆਲੇ ਰੇਤ ਦੇ ਉੱਚੇ-ਉੱਚੇ ਢੇਰ ਲਗਾ ਦਿੱਤੇ ਗਏ ਸਨ ਤਾਂ ਜੋ ਡਿਫੈਂਸ ਪੁਜ਼ੀਸ਼ਨ ਵਧੀਆਂ ਤਰੀਕੇ ਦੀ ਬਣ ਸਕੇ ਅਤੇ ਦੁਸ਼ਮਣ ਦੀਆਂ ਤੋਪਾਂ ਦਾ ਕੋਈ ਅਸਰ ਵੀ ਨਾ ਹੋ ਸਕੇ। ਅਸਲ ਵਿੱਚ ਫਿਰੋਜ਼ਸ਼ਾਹ ਦੀ ਲੜਾਈ ਵਿੱਚ ਦੋਹਾਂ ਪਾਸਿਆਂ ਤੋਂ ਤੋਪਖਾਨੇ ਦੀ ਜ਼ਬਰਦਸਤ ਵਰਤੋਂ ਕੀਤੀ ਗਈ ਸੀ। ਲੜਾਈ ਦੀ ਤਿਆਰੀ ਵਿੱਚ ਖਾਲਸਾ ਫੌਜਾਂ ਦੇ ਕਮਾਂਡਰਾਂ ਲਾਲ ਸਿੰਘ ਅਤੇ ਤੇਜ ਸਿੰਘ ਨੇ ਆਪਣੀ ਫੌਜ ਨੂੰ ਕੋਈ ਸਲਾਹ-ਮਸ਼ਵਰਾ ਨਹੀਂ ਦਿੱਤਾ ਸੀ। ਪਰ ਇਨ੍ਹਾਂ ਗੱਦਾਰ ਜਰਨੈਲਾਂ ਵੱਲੋਂ ਖਾਲਸਾ ਫੌਜ ਵੱਲੋਂ ਆਪਣੇ ਆਪ ਹੀ ਕੀਤੀ ਗਈ ਤਿਆਰੀ ਦੀਆਂ ਰਿਪੋਰਟਾਂ ਅੰਗਰੇਜ਼ੀ ਖੇਮੇ ਵਿੱਚ ਪਹੁੰਚਾਉਂਦੇ ਰਹੇ ਸਨ।

ਫਿਰੋਜ਼ਸ਼ਾਹ ਦੀ ਲੜਾਈ ਵਿੱਚ ਮਰੇ ਅੰਗਰੇਜ਼ੀ ਫੌਜਾਂ ਦਾ ਕਮਾਂਡਰ-ਇਨ-ਚੀਫ ਲਾਰਡ ਗਫ ਸੀ। ਉਸ ਸਮੇਂ ਹਿੰਦੁਸਤਾਨ ਦਾ ਗਵਰਨਰ ਜਨਰਲ ਲਾਰਡ ਹਾਰਡਿੰਗ ਵੀ ਮੈਦਾਨ ਜੰਗ ਵਿੱਚ ਮੌਜੂਦ ਸੀ। ਭਾਵੇਂ ਮੁਦਕੀ ਦੀ ਲੜਾਈ ਵਿੱਚ ਜ਼ਬਰਦਸਤ ਨੁਕਸਾਨ ਹੋਣ ਕਾਰਨ ਅੰਗਰੇਜ਼ ਅਜੇ ਹੋਰ ਲੜਾਈ ਲਈ ਤਿਆਰ ਨਹੀਂ ਸਨ। ਪਰ ਖਾਲਸਾ ਫੌਜਾਂ ਦੇ ਗੱਦਾਰ ਕਮਾਂਡਰਾਂ ਪਾਸੋਂ ਪ੍ਰਾਪਤ ਖੁਫੀਆ ਰਿਪੋਰਟਾਂ ਦੇ ਆਧਾਰ ’ਤੇ ਗਵਰਨਰ ਜਨਰਲ ਅਤੇ ਕਮਾਂਡਰ-ਇਨ-ਚੀਫ ਜਿੱਤ ਲਈ ਲੋੜੋਂ ਵੱਧ ਆਸ਼ਾਵਾਦੀ ਨਜ਼ਰ ਆ ਰਹੇ ਸਨ। ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਲੜਾਈ ਵਿੱਚ ਬਗੈਰ ਕਿਸੇ ਨੁਕਸਾਨ ਉਠਾਏ, ਉਹ ਬੜੀ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲੈਣਗੇ। ਫਿਰੋਜ਼ਸ਼ਾਹ ਦੀ ਲੜਾਈ 21 ਦਸੰਬਰ 1845 ਨੂੰ ਸ਼ਾਮ ਵੇਲੇ ਸ਼ੁਰੂ ਹੋ ਗਈ ਸੀ। ਖਾਲਸਾ ਫੌਜਾਂ ਦੀ ਤਿਆਰੀ ਬਾਰੇ ਗੱਦਾਰ ਕਮਾਂਡਰਾਂ ਪਾਸੋਂ ਪ੍ਰਾਪਤ ਸੂਚਨਾ ਦੇ ਆਧਾਰ ’ਤੇ ਅੰਗਰੇਜ਼ਾਂ ਨੇ ਆਪਣੀਆਂ ਫੌਜਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਖਾਲਸਾ ਫੌਜਾਂ ਉਪਰ ਖੱਬਿਓਂ, ਸੱਜਿਓਂ ਅਤੇ ਮੂਹਰਲੇ ਪਾਸਿਆਂ ਤੋਂ ਜ਼ਬਰਦਸਤ ਹਮਲਾ ਸ਼ੁਰੂ ਕਰ ਦਿੱਤਾ। ਅੰਗਰੇਜ਼ੀ ਤੋਪਖਾਨੇ ਨੇ ਗੋਲਾਬਾਰੀ ਵੀ ਸ਼ੁਰੂ ਕਰ ਦਿੱਤੀ ਸੀ। ਜਵਾਬੀ ਹਮਲੇ ਵਿੱਚ ਖਾਲਸਾ ਤੋਪਖਾਨੇ ਨੇ ਵੀ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ ਸੀ। ਨਤੀਜੇ ਵਜੋਂ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਅੰਗਰੇਜ਼ੀ ਤੋਪਖਾਨੇ ਪੂਰੀ ਤਰ੍ਹਾਂ ਤਬਾਹ ਹੋ ਗਿਆ। ਖਾਲਸਾ ਤੋਪਖਾਨੇ ਦੇ ਗੋਲੇ ਠੀਕ ਨਿਸ਼ਾਨੇ ’ਤੇ ਬੈਠਦੇ ਸਨ। ਗੋਲਿਆਂ ਦੀ ਰਫਤਾਰ ਵੀ ਬਹੁਤ ਤੇਜ਼ ਹੁੰਦੀ ਸੀ। ਸਰ ਜਾਹਨ ਲਿਟਰ ਦੀ ਫੌਜੀ ਡਵੀਜ਼ਨ ਜੋ ਜੇਤੂ ਅੰਦਾਜ਼ ਵਿੱਚ ਅੱਗੇ ਵਧ ਰਹੀ ਸੀ, ਖਾਲਸਾ ਤੋਪਾਂ ਨੇ ਉਨ੍ਹਾਂ ਦਾ ਤੂੰਬਾ-ਤੂੰਬਾ ਉਡਾ ਕੇ ਰੱਖ ਦਿੱਤਾ ਸੀ। ਜੋ ਬਚ ਗਏ, ਉਨ੍ਹਾਂ ਨੇ ਵਾਪਸ ਭੱਜ ਕੇ ਅੰਗਰੇਜ਼ੀ ਖੇਮੇ ਵਿੱਚ ਪਹੁੰਚ ਕੇ ਰੱਬ ਦਾ ਸ਼ੁਕਰ ਕੀਤਾ। ਖਾਲਸਾ ਫੌਜਾਂ ਨੇ ਸਰ ਹੈਨਰੀ ਸਮਿੱਥ ਦੀ ਫੌਜੀ ਡਵੀਜ਼ਨ ਦਾ ਵੀ ਬੁਰਾ ਹਸ਼ਰ ਕੀਤਾ। ਉਨ੍ਹਾਂ ਵਿੱਚੋਂ ਜੋ ਬਚ ਗਏ ਸਨ, ਉਨ੍ਹਾਂ ਨੂੰ ਵੀ ਵਾਪਸ ਭੱਜਣ ਲਈ ਮਜਬੂਰ ਹੋਣਾ ਪਿਆ ਸੀ। ਸਰ ਗਿਲਬਰਟ ਦੀ ਫੌਜੀ ਡਵੀਜ਼ਨ ਨੇ ਆਪਣੀ ਪੁਜ਼ੀਸ਼ਨ ਕਾਫੀ ਮਜ਼ਬੂਤ ਬਣਾ ਲਈ ਸੀ ਪਰ ਉਨ੍ਹਾਂ ਵੱਲੋਂ ਪ੍ਰਾਪਤ ਜੇਤੂ ਸਥਿਤੀ ਵੀ ਜ਼ਿਆਦਾ ਦੇਰ ਤੱਕ ਨਾ ਟਿਕ ਸਕੀ। ਖਾਲਸਾ ਫੌਜਾਂ ਨੇ ਉਨ੍ਹਾਂ ਦੇ ਪੈਰ ਵੀ ਉਖਾੜ ਦਿੱਤੇ। ਗਿਲਬਰਟ ਦੀ ਇਸ ਫੌਜੀ ਡਵੀਜ਼ਨ ਨੂੰ ਵੀ ਵਾਪਸ ਭੱਜਣ ਲਈ ਮਜਬੂਰ ਹੋਣਾ ਪਿਆ। ਦਿਨ ਛੋਟੇ ਹੋਣ ਕਾਰਨ ਨ੍ਹੇਰਾ ਜਲਦੀ ਹੋ ਗਿਆ। ਅੰਗਰੇਜ਼ੀ ਫੌਜਾਂ ਵਿੱਚ ਐਨੀ ਜ਼ਿਆਦਾ ਦਹਿਸ਼ਤ ਫੈਲ ਗਈ ਸੀ ਕਿ ਉਹ ਮੁੜ ਕੇ ਹਮਲਾ ਕਰਨ ਦੀ ਹਿੰਮਤ ਵੀ ਨਾ ਕਰ ਸਕੇ। ਫਿਰੋਜ਼ਸ਼ਾਹ ਦੇ ਮੈਦਾਨ ਵਿੱਚ ਅੰਗਰੇਜ਼ ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ ਸਨ। ਉਨ੍ਹਾਂ ਦੇ ਕਈ ਹਜ਼ਾਰ ਫੌਜੀ ਜ਼ਖਮੀ ਹਾਲਤ ਵਿੱਚ ਤੜਪ ਰਹੇ ਸਨ। ਅੰਗਰੇਜ਼ਾਂ ਦਾ ਜਾਨੀ ਨੁਕਸਾਨ ਇੰਨਾ ਜ਼ਿਆਦਾ ਹੋਇਆ ਸੀ ਕਿ ਗਵਰਨਰ ਜਨਰਲ ਦੇ ਨਿੱਜੀ ਸਕਿਓਰਿਟੀ ਗਾਰਡ ਅਤੇ ਹੋਰ ਸਟਾਫ ਵੀ ਮਾਰੇ ਜਾ ਚੁੱਕੇ ਸਨ।

ਲਾਰਡ ਹਾਰਡਿੰਗ ਨੂੰ ਅਗਲੇ ਦਿਨ ਸਵੇਰੇ ਭਿਆਨਕ ਅਤੇ ਤਬਾਹੀ ਭਰੀ ਹਾਰ ਸਪਸ਼ਟ ਨਜ਼ਰ ਆ ਰਹੀ ਸੀ। 22 ਦਸੰਬਰ 1845 ਦੀ ਸਵੇਰ ਨੂੰ ਗੱਦਾਰ ਲਾਲ ਸਿੰਘ ਅੰਗਰੇਜ਼ਾਂ ਵਿਰੁੱਧ ਲੜਾਈ ਛੇੜਨਾ ਨਹੀਂ ਸੀ ਚਾਹੁੰਦਾ। ਉਹ ਗਿਣੀ-ਮਿਥੀ ਸਾਜ਼ਿਸ਼ ਅਨੁਸਾਰ ਖਾਲਸਾ ਫੌਜ ਨੂੰ ਵਰਗਲਾ ਕੇ ਅਤੇ ਆਪਣੇ ਨਾਲ ਲੈ ਕੇ ਮੈਦਾਨ ਵਿੱਚੋਂ ਇੱਕ ਪਾਸੇ ਹੋ ਗਿਆ। ਇਸ ਤਰ੍ਹਾਂ ਅੰਗਰੇਜ਼ਾਂ ਨੂੰ ਲੜਾਈ ਲਈ ਤਿਆਰੀ ਕਰਨ ਦਾ ਪੂਰਾ-ਪੂਰਾ ਅਵਸਰ ਪ੍ਰਾਪਤ ਹੋ ਗਿਆ। ਇਸ ਤੋਂ ਕੁਝ ਸਮੇਂ ਬਾਅਦ ਗੱਦਾਰ ਤੇਜ ਸਿੰਘ ਖਾਲਸਾ ਫੌਜ ਦਾ ਦੂਜਾ ਹਿੱਸਾ ਲੈ ਕੇ ਮੈਦਾਨ ਵਿੱਚ ਪਹੁੰਚ ਗਿਆ। ਖਾਲਸਾ ਫੌਜ ਦੇ ਤਾਜ਼ਾ ਦਮ ਹਿੱਸੇ ਨੂੰ ਵੇਖ ਕੇ ਅੰਗਰੇਜ਼ ਘਬਰਾ ਗਏ। ਪਿਛਲੇ ਦਿਨ ਦੇ ਹਾਰੇ-ਟੁੱਟੇ ਅੰਗਰੇਜ਼ ਫੌਜੀਆਂ ਨੂੰ ਆਪਣੀ ਹਾਰ ਅਤੇ ਮੌਤ ਦੋਵੇਂ ਹੀ ਸਿਰ ਉਪਰ ਮੰਡਰਾਉਂਦੀਆਂ ਸਪਸ਼ਟ ਨਜ਼ਰ ਆ ਰਹੀਆਂ ਸਨ। ਚੜ੍ਹਦੀ ਕਲਾ ਅਤੇ ਉਤਸ਼ਾਹ ਨਾਲ ਭਰਪੂਰ ਖਾਲਸਾ ਫੌਜ ਤੇਜਾ ਸਿੰਘ ’ਤੇ ਜ਼ੋਰ ਪਾ ਰਹੀ ਸੀ ਕਿ ਲੜਾਈ ਛੇਤੀ ਤੋਂ ਛੇਤੀ ਛੇੜ ਦਿੱਤੀ ਜਾਵੇ। ਤੇਜ ਸਿੰਘ ਨੂੰ ਇਸ ਗੱਲ ਦਾ ਭਲੀ ਪ੍ਰਕਾਰ ਪਤਾ ਸੀ ਕਿ ਇਸ ਸਮੇਂ ਅੰਗਰੇਜ਼ ਫੌਜ ਪੂਰੀ ਤਰ੍ਹਾਂ ਮਰੋੜੀ ਪਈ ਹੈ ਅਤੇ ਉਨ੍ਹਾਂ ਦੀਆਂ ਤੋਪਾਂ ਲਗਪਗ ਨਾਕਾਮ ਹੋ ਗਈਆਂ ਹਨ। ਤੇਜ ਸਿੰਘ ਦਾ ਮੰਤਵ ਅੰਗਰੇਜ਼ਾਂ ਨੂੰ ਹਰਾਉਣਾ ਬਿਲਕੁਲ ਨਹੀਂ ਸੀ। ਉਹ ਗੱਦਾਰ ਤਾਂ ਖਾਲਸਾ ਫੌਜਾਂ ਨੂੰ ਹਰਾਉਣਾ ਅਤੇ ਸੰਪੂਰਨ ਰੂਪ ਵਿੱਚ ਤਬਾਹ ਕਰਾਉਣਾ ਚਾਹੁੰਦਾ ਸੀ। ਇਸ ਕਾਰਨ ਤੇਜ ਸਿੰਘ ਕੋਈ ਨਾ ਕੋਈ ਬਹਾਨੇ ਬਣਾ ਕੇ ਸਮਾਂ ਬਿਤਾਉਣ ਲੱਗ ਪਿਆ ਅਤੇ ਲੜਾਈ ਦੀ ਸ਼ੁਰੂਆਤ ਨਾ ਕੀਤੀ। ਕਈ ਘੰਟੇ ਬੀਤ ਗਏ। ਲੜਾਈ ਸ਼ੁਰੂ ਹੁੰਦੇ ਸਿੱਖਾਂ ਦੇ ਤੋਪਖਾਨੇ ਨੇ ਫਿਰ ਤਬਾਹੀ ਮਚਾ ਦਿੱਤੀ। ਖਾਲਸਾ ਫੌਜ ਨੇ ਅੰਗਰੇਜ਼ਾਂ ਦੇ ਪੈਰ ਉਖਾੜ ਦਿੱਤੇ। ਅੰਗਰੇਜ਼ਾਂ ਦੇ ਸਾਰੇ ਹਮਲੇ ਨਾਕਾਮ ਸਿੱਧ ਹੋਏ। ਖਾਲਸਾ ਸਿੱਖ ਦਾ ਪਲੜਾ ਸਪਸ਼ਟ ਭਾਰੀ ਨਜ਼ਰ ਆ ਰਿਹਾ ਸੀ। ਅੰਗਰੇਜ਼ੀ ਫੌਜ ਦੀ ਦੁਰਦਸ਼ਾ ਵੇਖ ਕੇ ਗੱਦਾਰ ਤੇਜ ਸਿੰਘ ਘਬਰਾ ਗਿਆ ਅਤੇ ਖਾਲਸਾ ਫੌਜ ਨੂੰ ਗਲਤ ਦਿਸ਼ਾ-ਨਿਰਦੇਸ਼ ਦੇ ਕੇ ਆਪ ਚੁੱਪ-ਚੁਪੀਤੇ ਮੈਦਾਨ ਵਿੱਚੋਂ ਖਿਸਕ ਕੇ ਅੰਗਰੇਜ਼ੀ ਖੇਮੇ ਵਿੱਚ ਜਾ ਬੈਠਾ। ਸਿੱਟੇ ਵਜੋਂ ਖਾਲਸਾ ਫੌਜ ਨੂੰ ਪਿੱਛੇ ਹਟਣਾ ਪੈ ਗਿਆ। ਫਰੀਦਕੋਟ ਦਾ ਮਹਾਰਾਜਾ ਪਹਾੜਾ ਸਿੰਘ, ਜੋ ਲੜਾਈ ਦੌਰਾਨ ਅੰਗਰੇਜ਼ਾਂ ਨਾਲ ਰਲਿਆ ਹੋਇਆ ਸੀ, ਨੇ ਗਵਰਨਰ ਜਨਰਲ ਨੂੰ ਜਾ ਦੱਸਿਆ ਕਿ ਖਾਲਸਾ ਫੌਜਾਂ ਮੈਦਾਨ ਵਿੱਚੋਂ ਪਿੱਛੇ ਹਟ ਗਈਆਂ ਹਨ ਅਤੇ ਹੋ ਸਕਦਾ ਹੈ ਕਿ ਹੁਣ ਹੋਰ ਲੜਾਈ ਵੀ ਨਾ ਕਰ ਸਕਣ। ਇਸ ਤਰ੍ਹਾਂ ਗੱਦਾਰਾਂ ਦੀ ਜੁੰਡਲੀ ਦੀਆਂ ਦੇਸ਼ ਧਰੋਹੀ ਚਾਲਾਂ ਸਦਕਾ ਅੰਗਰੇਜ਼ ਜੋ ਇੱਕ ਯਕੀਨੀ ਹਾਰ ਦੇ ਕੰਢੇ ’ਤੇ ਖੜੋਤੇ ਸਨ ਅਤੇ ਘਬਰਾਏ ਹੋਏ ਸਨ, ਨੂੰ ਜਿੱਤ ਨਸੀਬ ਹੋ ਗਈ।

ਲੜਾਈ ਉਪਰੰਤ ਸਿੱਖਾਂ ਦੀਆਂ ਜੋ ਤੋਪਾਂ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਈਆਂ ਸਨ, ਉਨ੍ਹਾਂ ਉੱਪਰ ਕਿਸੇ ਬਾਰੂਦ ਦਾ ਨਿਸ਼ਾਨ ਤੱਕ ਨਹੀਂ ਪਿਆ ਸੀ। ਜਦਕਿ ਅੰਗਰੇਜ਼ੀ ਤੋਪਾਂ ਲਗਪਗ ਸਾਰੀਆਂ ਹੀ ਨਕਾਰਾ ਹੋ ਗਈਆਂ ਸਨ। ਆਪਣੇ ਟਿਕਾਣੇ ਤੋਂ ਉਖੜੀਆਂ ਪਈਆਂ ਸਨ। ਅੰਗਰੇਜ਼ ਫੌਜੀਆਂ ਨੂੰ ਭਾਰੀ ਸ਼ਿਕਾਇਤ ਸੀ ਕਿ ਤੋਪਾਂ ਬਹੁਤ ਘਟੀਆ ਕਿਸਮ ਦੀਆਂ ਹਨ। ਸਿੱਖਾਂ ਦੀਆਂ ਤੋਪਾਂ ਬਹੁਤ ਵਧੀਆ ਕਿਸਮ ਦੀਆਂ ਹੋਣ ਕਾਰਨ ਵਧੇਰੇ ਮਾਰੂ ਸ਼ਕਤੀ ਰੱਖਦੀਆਂ ਸਨ। ਸਿੱਖ ਤੋਪਚੀਆਂ ਦੇ ਨਿਸ਼ਾਨੇ ਵੀ ਠੀਕ ਨਿਸ਼ਾਨੇ ’ਤੇ ਪੈਂਦੇ ਸਨ ਅਤੇ ਤਬਾਹੀ ਮਚਾ ਦਿੰਦੇ ਸਨ। ਸਿੱਖਾਂ ਦੀਆਂ ਤੋਪਾਂ ਦੇ ਮੂੰਹ ਉੱਤੇ ਗੋਲਦਾਰ ਦੋ-ਦੋ, ਤਿੰਨ-ਤਿੰਨ ਫੁੱਟ ਉੱਚੇ ਕਿਨਾਰੇ ਬਣੇ ਹੋਏ ਸਨ, ਜੋ ਸਿੱਖ ਤੋਪਚੀਆਂ ਦੀ ਸੁਰੱਖਿਆ ਲਈ ਮਜ਼ਬੂਤ ਕੰਧ ਦਾ ਕੰਮ ਕਰਦੇ ਸਨ। ਅੰਗਰੇਜ਼ ਅਫਸਰ ਵਿਲੀਅਮ ਐਡਵਰਡਜ਼ ਆਪਣੇ ਰੋਜ਼ਨਾਮਚੇ ਵਿੱਚ ਲਿਖਦਾ ਹੈ, ‘‘ਲਾਰਡ ਹਾਰਡਿੰਗ ਨੇ ਮੈਨੂੰ ਦੱਸਿਆ ਸੀ ਕਿ ਸਿੱਖ ਤੋਪਖਾਨੇ ਦੀ ਮਾਰੂ ਸਮਰੱਥਾ ਬੜੀ ਭਿਆਨਕ ਸੀ। ਸਿੱਖਾਂ ਦੀਆਂ ਤੋਪਾਂ ਕਿਸੇ ਵੀ ਵਧੀਆ ਤੋਂ ਵਧੀਆ ਯੂਰਪੀ ਤੋਪਾਂ ਦੀ ਮਾਰੂ ਸਮਰੱਥਾ ਨਾਲੋਂ ਤਿੰਨ ਗੁਣਾਂ ਵੱਧ ਸੀ। ਸਿੱਖ ਫੌਜੀਆਂ ਦੀ ਦਲੇਰੀ, ਯੋਗਤਾ ਅਤੇ ਸਿਰੜ ਦਾ ਸਿੱਕਾ ਤਾਂ ਸਾਰੇ ਅੰਗਰੇਜ਼ ਫੌਜੀ ਅਤੇ ਉੱਚ ਅਫਸਰ ਵੀ ਮੰਨਣ ਲੱਗ ਪਏ ਸਨ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
{{#switch:{{#switch: | none = | = [[Image:{{#switch: commons | commons = Commons-logo.svg | meta|metawiki|m = Wikimedia Community Logo.svg | wikibooks|wbk|wb|b = Wikibooks-logo-en-noslogan.svg | wikiquote|quote|wqt|q = Wikiquote-logo-en.svg | wikipedia|wp|w = Wikipedia-logo-en.png | wikisource|source|ws|s = Wikisource-logo.svg | wiktionary|wkt|wdy|d = Wiktionary-logo.svg | wikinews|news|wnw|n = Wikinews-logo.svg | wikispecies|species = Wikispecies-logo.svg | wikiversity|wvy|v = Wikiversity-logo.svg | mediawiki|mw = Mediawiki.png | #default = Wikimedia-logo.svg }}|40x40px|link=|alt= ]] | #default = }} ||none=ਫਰਮਾ:Td |#default= }}

{{#if:

|

}}

{{#if: |

}}