ਪਿਆਸਾ (1957 ਫ਼ਿਲਮ)
ਪਿਆਸਾ ਗੁਰੂ ਦੱਤ ਦੀ ਨਿਰਦੇਸ਼ਤ 1957 ਦੀ ਭਾਰਤੀ ਫਿਲਮ ਹੈ। ਇਸ ਦਾ ਨਿਰਮਾਤਾ ਵੀ ਉਹੀ ਹੈ ਅਤੇ ਮੁੱਖ ਅਦਾਕਾਰ ਵੀ। ਫਿਲਮ ਵਿੱਚ ਵਿਜੇ ਨਾਮਕ ਸੰਘਰਸ਼ ਕਰ ਰਹੇ ਕਵੀ ਦੀ ਕਹਾਣੀ ਹੈ ਜੋ ਆਜ਼ਾਦ ਭਾਰਤ ਵਿੱਚ ਆਪਣੇ ਕਾਰਜ ਨੂੰ ਪ੍ਰਕਾਸ਼ਿਤ ਕਰਨਾ ਚਾਹੁੰਦਾ ਹੈ। ਫਿਲਮ ਦਾ ਸੰਗੀਤ ਐਸ ਡੀ ਬਰਮਨ ਨੇ ਦਿੱਤਾ ਹੈ।
| ਪਿਆਸਾ | |
|---|---|
| ਤਸਵੀਰ:Pyaasa 1957 film poster.jpg ਪਿਆਸਾ ਦਾ ਪੋਸਟਰ  | |
| ਨਿਰਦੇਸ਼ਕ | ਗੁਰੂ ਦੱਤ | 
| ਨਿਰਮਾਤਾ | ਗੁਰੂ ਦੱਤ | 
| ਲੇਖਕ | ਅਬਰਾਰ ਅਲਵੀ | 
| ਸਿਤਾਰੇ | ਮਾਲਾ ਸਿਨਹਾ  ਗੁਰੂ ਦੱਤ ਵਹੀਦਾ ਰਹਿਮਾਨ ਰਹਿਮਾਨ – ਜਾਨੀ ਵਾਕਰ ਕੁਮਕੁਮ ਲੀਲਾ ਮਿਸ਼ਰਾ ਮਹਿਮੂਦ  | 
| ਸੰਗੀਤਕਾਰ | ਸਚਿਨ ਦੇਵ ਬਰਮਨ | 
| ਸਿਨੇਮਾਕਾਰ | ਵੀ ਕੇ ਮੂਰਤੀ | 
| ਸੰਪਾਦਕ | ਵਾਈ ਜੀ ਚਵਾਨ | 
| ਰਿਲੀਜ਼ ਮਿਤੀ(ਆਂ) | ਫਰਮਾ:Film date | 
| ਮਿਆਦ | 146 ਮਿੰਟ | 
| ਦੇਸ਼ | ਭਾਰਤ | 
| ਭਾਸ਼ਾ | ਹਿੰਦੀ | 
| ਬਜਟ | 20 ਲੱਖ | 
ਪਟਕਥਾ
ਵਿਜੇ (ਗੁਰੂ ਦੱਤ) ਇੱਕ ਅਸਫਲ ਕਵੀ ਹੈ ਜੋ ਜਿਸਦੇ ਕਾਰਜ ਨੂੰ ਪ੍ਰਕਾਸ਼ਕ ਅਤੇ ਉਸ ਦੇ ਭਰਾ (ਜੋ ਉਸ ਦੀਆਂ ਕਵਿਤਾਵਾਂ ਨੂੰ ਰੱਦੀ ਵਿੱਚ ਵੇਚਦੇ ਹਨ) ਗੰਭੀਰਤਾ ਨਾਲ ਨਹੀਂ ਲੈਂਦੇ। ਉਹ ਨਿਕੰਮਾ ਹੋਣ ਦੇ ਤਾਅਨੇ ਨਾ ਸੁਣ ਸਕਣ ਦੇ ਕਾਰਨ ਘਰ ਤੋਂ ਬਾਹਰ ਰਹਿੰਦਾ ਹੈ ਅਤੇ ਗਲੀ ਗਲੀ ਮਾਰਿਆ ਮਾਰਿਆ ਫਿਰਦਾ ਹੈ। ਉਸਨੂੰ ਗੁਲਾਬੋ (ਵਹੀਦਾ ਰਹਿਮਾਨ) ਨਾਮਕ ਇੱਕ ਚੰਗੇ ਦਿਲ ਦੀ ਵੇਸ਼ਵਾ ਮਿਲਦੀ ਹੈ ਜੋ ਉਸ ਦੀਆਂ ਕਵਿਤਾਵਾਂ ਤੋਂ ਮੁਤਾਸਰ ਹੈ ਅਤੇ ਉਸ ਨਾਲ ਪ੍ਰੇਮ ਕਰਨ ਲੱਗ ਜਾਂਦੀ ਹੈ। ਉਸ ਦੀ ਮੁਲਾਕਾਤ ਉਸ ਦੀ ਕਾਲਜ ਦੀ ਪੂਰਵ ਪ੍ਰੇਮਿਕਾ ਮੀਨਾ (ਮਾਲਾ ਸਿਨਹਾ) ਨਾਲ ਹੁੰਦੀ ਹੈ ਅਤੇ ਉਸਨੂੰ ਪਤਾ ਚੱਲਦਾ ਹੈ ਕਿ ਉਸਨੇ ਵਿੱਤੀ ਸੁਰੱਖਿਆ ਲਈ ਇੱਕ ਵੱਡੇ ਪ੍ਰਕਾਸ਼ਕ ਮਿਸਟਰ ਘੋਸ਼ (ਰਹਿਮਾਨ) ਦੇ ਨਾਲ ਵਿਆਹ ਕਰਵਾ ਲਿਆ ਹੈ। ਘੋਸ਼ ਉਸਨੂੰ ਉਸ ਦੇ ਅਤੇ ਆਪਣੀ ਪਤਨੀ ਮੀਨਾ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਨੌਕਰੀ ਉੱਤੇ ਰੱਖ ਲੈਂਦਾ ਹੈ।
ਮੁੱਖ ਕਲਾਕਾਰ
- ਮਾਲਾ ਸਿਨਹਾ – ਮੀਨਾ
 - ਗੁਰੂ ਦੱਤ – ਵਿਜੇ
 - ਵਹੀਦਾ ਰਹਮਾਨ – ਗੁਲਾਬੋ
 - ਰਹਿਮਾਨ – ਮਿਸਟਰ ਘੋਸ਼
 - ਜਾਨੀ ਵਾਕਰ - ਅਬਦਲ ਸੱਤਾਰ
 - ਕੁਮਕੁਮ – ਜੁਹੀ
 - ਲੀਲਾ ਮਿਸ਼ਰਾ – ਵਿਜੇ ਦੀ ਮਾਂ
 - ਸ਼ਿਆਮ ਕਪੂਰ – ਸ਼ਿਆਮ
 - ਮਹਿਮੂਦ – ਵਿਜੇ ਦਾ ਭਾਈ
 - ਟੁਨ ਟੁਨ – ਪੁਸ਼ਪਲਤਾ
 - ਮੋਨੀ ਚੈਟਰਜੀ – ਚੈਟਰਜੀ