ਨੰਦ ਲਾਲ ਨੂਰਪੁਰੀ

ਨੰਦ ਲਾਲ ਨੂਰਪੁਰੀ (1906-1966) ਇੱਕ ਪੰਜਾਬੀ ਕਵੀ, ਲੇਖਕ ਅਤੇ ਗੀਤਕਾਰ ਸੀ[1]। ਉਸ ਦਾ ਜਨਮ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ ਅਤੇ ਬ੍ਰਿਟਿਸ਼ ਭਾਰਤ ਵਿੱਚ ਹੋਇਆ| ਉਨ੍ਹਾਂ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ।[2] ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿਤ੍ਰਾ ਦੇਵੀ ਨਾਲ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਜਲੰਧਰ ਆ ਵਸੇ।

ਨੰਦ ਲਾਲ ਨੂਰਪੁਰੀ
ਤਸਵੀਰ:Nand Lal Noorpuri.jpg
ਆਮ ਜਾਣਕਾਰੀ
ਜਨਮ 1906

ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ, ਬ੍ਰਿਟਿਸ਼ ਭਾਰਤ

ਮੌਤ 13 ਮਈ 1966

ਜਲੰਧਰ

ਪੇਸ਼ਾ ਅਧਿਆਪਕ, ਕਵੀ, ਗੀਤਕਾਰ
ਫਾਟਕ  ਫਾਟਕ ਆਈਕਨ   ਸਾਹਿੱਤ

ਪੇਸ਼ਾ

1940 ਵਿੱਚ, ਉਸਨੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਅਤੇ ਵਾਪਸ ਪੰਜਾਬ ਆ ਗਿਆ ਅਤੇ ਪੰਜਾਬੀ ਫ਼ਿਲਮ ਮੰਗਤੀ ਲਈ ਗੀਤ ਲਿਖੇ। ਜਿਸ ਨੇ ਉਸਨੂੰ ਪੰਜਾਬ ਵਿੱਚ ਪਛਾਣ ਦਵਾਈ ਪਰ ਦੇਸ਼ ਦੀ ਵੰਡ ਨੇ ਉਸ ਲਈ ਸਭ ਕੁਝ ਬਦਲ ਦਿੱਤਾ।

ਰਚਨਾਵਾਂ

ਨੂਰਪੁਰੀ ਦੇ ਗੀਤਾਂ ਵਿਚਲਾ ਨੌਜਵਾਨ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ਤੇ ਬਹੁਤ ਬਲਵਾਨ ਹੈ ।[3] ਉਸ ਦੇ ਅਮਰ ਗੀਤਾਂ ਨੂੰ ਗਾ ਕੇ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ ਨੇ ਆਪਣੀ ਅਮਰਤਾ ਨੂੰ ਯਕੀਨੀ ਬਣਾਇਆ-

  1. ਦਾਤੇ ਦੀਆਂ ਬੇਪਰਵਾਹੀਆਂ ਤੋਂ ਓਏ ਬੇਪਰਵਾਹਾ ਡਰਿਆ ਕਰ
  2. ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
  3. ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ…
  4. ਚੰਨ ਵੇ ਕਿ ਸ਼ੌਂਕਣ ਮੇਲੇ ਦੀ[4]
  5. ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ
  6. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ [5]
  7. ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
  8. ਵੰਗਾਂ[6]

ਇਨਾਮ-ਸਨਮਾਨ ਲੈਣ ਲਈ ਤਰਲੇ ਨਹੀਂ

ਨੰਦ ਲਾਲ ਨੂਰਪੁਰੀ ਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ ‘ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਤਰਲੇ ਨਹੀਂ ਮਾਰੇ। ਉਸ ਦੀ ਸਮੁੱਚੀ ਰਚਨਾ ਉਸ ਦੇ ਦਿਹਾਂਤ ਤੋਂ ਕਈ ਸਾਲ ਮਗਰੋਂ ‘ਪੰਜਾਬ ਬੋਲਿਆ’ ਦੇ ਨਾਂ ਹੇਠ ਕਿਤਾਬੀ ਰੂਪ ਵਿੱਚ ਸਾਹਮਣੇ ਆਈ । ਪਰ ਉਸਦੀ ਸ਼ਬਦ ਸ਼ਕਤੀ ਲੋਕ ਮਨਾਂ ਨੂੰ ਅਜੇ ਤੱਕ ਵਿੰਨ੍ਹ ਰਹੀ ਹੈ।

ਆਖਰੀ ਸਮਾਂ

ਸੱਠਾਂ ਸਾਲਾਂ ਦੀ ਉਮਰ 'ਚ ਉਸ ਸਮਾਜਿਕ-ਆਰਥਿਕ ਵਿਵਸਥਾ ਅਤੇ ਰਾਜ ਪ੍ਰਬੰਧ ਦੀ ਕਰੂਕਤਾ ਤੋਂ ਸਤਿਆ ਨਿਰਾਸ਼ ਹੋਏ ਅੰਤ ਘੋਰ ਗਰੀਬੀ ਦੀ ਹਾਲਤ ਵਿੱਚ 13 ਮਈ 1966 ਨੂੰ ਖੁਦਕੁਸ਼ੀ ਕਰ ਲਈ।[7]

ਨੰਦ ਲਾਲ ਨੂਰਪੁਰੀ ਸੁਸਾਇਟੀ

ਨੰਦ ਲਾਲ ਨੂਰਪੁਰੀ ਸੁਸਾਇਟੀ ਕੁਝ ਸਾਲ ਪਹਿਲਾ ਕੁਝ ਵਿਦਵਾਨਾਂ, ਕਵੀਆਂ ਨੇ ਰਲ ਕੇ ਬਣਾਈ ਜਿਸਦਾ ਮਕਸਦ ਸਵ: ਨੰਦ ਲਾਲ ਨੂਰਪੁਰੀ ਦੇ ਵਿਚਾਰਾਂ ਨੂੰ ਪ੍ਰਫੁੱਲਤ ਕਰਨਾ ਹੈ ਅਤੇ ਹਰ ਸਾਲ ਕਿਸੇ ਇੱਕ ਕਲਾਕਾਰ ਨੂੰ ਪੁਰਸਕਾਰ ਵੀ ਦਿੰਦੀ ਹੈ।

ਹਵਾਲੇ

ਫਰਮਾ:ਪੰਜਾਬੀ ਲੇਖਕ