ਦੇਵ ਖਰੌੜ ਇਕ ਭਾਰਤੀ ਅਦਾਕਾਰ ਹੈ ਜੋ ਪੰਜਾਬੀ ਸਿਨਮੇ ਵਿੱਚ ਕੰਮ ਕਰਦਾ ਹੈ।

ਦੇਵ ਖਰੌੜ
ਜਨਮਦਵਿੰਦਰ ਸਿੰਘ
ਪਟਿਆਲਾ, ਪੰਜਾਬ, ਭਾਰਤ
ਪੇਸ਼ਾਅਦਾਕਾਰ

ਕੈਰੀਅਰ

ਉਸ ਨੇ ਥੀਏਟਰ ਕਲਾਕਾਰ ਦੇ ਤੌਰ ਤੇ ਆਪਣੇ ਕੈਰੀਅਰ ਸ਼ੁਰੂ ਕੀਤਾ। ਉਸ ਨੇ ਬਲਰਾਜ ਪੰਡਿਤ, ਰਾਜੇਸ਼ ਸ਼ਰਮਾ, ਸੈਮੂਅਲ ਜੌਨ ਆਦਿ ਦੁਆਰਾ ਨਿਰਦੇਸ਼ ਕੀਤੇ ਨਾਟਕਾਂ ਵਿੱਚ ਹੇਠ ਵੱਖ ਵੱਖ ਨਾਟਕ ਖੇਡੇ। ਉਸਨੇ ਪੰਜਾਬੀ ਟੈਲੀ ਸੀਰੀਅਲ ਵਿੱਚ ਵੀ ਕੰਮ ਕੀਤਾ ਹੈ। 2012 ਵਿਚ, ਉਹ ਬਲਵੰਤ ਸਿੰਘ ਰਾਜੋਆਣਾ ਤੋਂ ਪ੍ਰੇਰਿਤ ਫਿਲਮ ਸਾਡਾ ਹੱਕ ਵਿੱਚ ਇੱਕ ਭੂਮਿਕਾ ਨਿਭਾਉਣ ਲਈ ਸੁਰਖੀਆਂ ਵਿੱਚ ਰਿਹਾ ਸੀ।[1][2] ਦੇਵ ਖਰੌੜ ਸਾਲ 2015 ਦੀ ਇੱਕ ਬਲਾਕਬਸਟਰ ਫਿਲਮ ਰੁਪਿੰਦਰ ਗਾਂਧੀ - ਦਿ ਗੈਂਗਸਟਰ ..? ਦੇ ਵਿੱਚ ਮੁੱਖ ਭੂਮਿਕਾ ਵਿੱਚ ਵੀ ਨਜ਼ਰ ਆਇਆ। ਉਸਨੇ ਇਸ ਦੇ ਸੀਕਵਲ ਰੁਪਿੰਦਰ ਗਾਂਧੀ 2 - ਦਿ ਰਾਬਿਨਹੁੱਡ ਵਿੱਚ ਵੀ ਮੁੱਖ ਭੂਮਿਕਾ ਨਿਭਾਈ। ਗੈਂਗਸਟਰ ਤੋਂ ਲੇਖਕ ਅਤੇ ਪੱਤਰਕਾਰਾ ਬਣੇ ਮਿੰਟੂ ਗੁਰੂਸਰੀਆ ਦੀ ਸਵੈ-ਜੀਵਨੀ 'ਤੇ ਅਧਾਰਤ ਫਿਲਮ ਡਾਕੂਆਂ ਦਾ ਮੁੰਡਾ ਵਿੱਚ ਉਸਨੇ ਮੁੱਖ ਭੂਮਿਕਾ ਨਿਭਾਈ ਸੀ।

ਫਿਲਮਾਂ

  • ਕਬੱਡੀ ਇੱਕ ਮੌਹੱਬਤ (2010)[3][4][5]
  • ਕੀਅ ਕਲੱਬ (2012) ਹਿੰਦੀ
  • ਸਾਡਾ ਹੱਕ (2013)[6]
  • ਓ. ਜੀ. ਜੇ. (ਰਲੀਜ ਅਧੀਨ)
  • ਰੁਪਿੰਦਰ ਗਾਂਧੀ- ਦਾ ਗੈਂਗਸਟਰ
  •  ਸਾਕ- ਨਨਕਾਣਾ ਸਾਹਿਬ ਦੇ ਸ਼ਹੀਦ 
  • ਦੂੱਲਾ 
  • ਡੀ ਐਸ ਪੀ ਦੇਵ
  • ਜਖ਼ਮੀ
  • ਡਾਕੂਆ ਦਾ ਮੁੰਡਾ
  • ਕਾਕਾ ਜੀ

ਟੀ.ਵੀ. ਸੀਰੀਅਲ

  • ਅੱਗ ਦੇ ਕਲੀਰੇ 
  • ਅਲ੍ਹਨਾ (ਚੈਨਲ ਪੰਜਾਬ, 7 ਸਮੁੰਦਰ)
  • ਜੁਗਨੂੰ ਮਸਤ ਮਸਤ (ਜ਼ੀ ਪੰਜਾਬੀ)
  • ਅਸਾ ਹੁਣ ਤੁਰ ਜਾਣਾ (ਚੈਨਲ ਪੰਜਾਬ, TV Punjabi)
  • ਜੂਨ 85 (ਡੀ ਡੀ ਪੰਜਾਬੀ/ ਜਲੰਧਰ)
  • ਕੋਈ ਪੱਥਰ ਸੇ ਨਾ ਮਾਰੋ (ਡੀ.ਡੀ. ਕਸ਼ਮੀਰ)
  • ਰੂਪ ਬਸੰਤ (ਡੀ ਡੀਕਸ਼ਮੀਰ)
  • ਖਾਦਾ ਪੀਤਾ ਬਰਬਾਦ ਕੀਤਾ (ਚੈਨਲ ਪੰਜਾਬ,)

ਹਵਾਲੇ