ਗੁਰਮੇਲ ਸਿੰਘ ਢਿੱਲੋਂ

ਫਰਮਾ:Infobox musical artist

ਗੁਰਮੇਲ ਸਿੰਘ ਢਿੱਲੋਂ ਇੱਕ ਪੰਜਾਬੀ ਗੀਤਕਾਰ ਸਨ।[1] ਇਹਨਾਂ ਨੇ ਜ਼ਿਆਦਾਤਰ, ਉਸ ਵਾਲ਼ੇ ਦੇ ਚਲਨ ਮੁਤਾਬਕ, ਦੋਗਾਣੇ ਹੀ ਲਿਖੇ। ਇਹਨਾਂ ਦੇ ਲਿਖੇ ਗੀਤ ਉੱਘੇ ਪੰਜਾਬੀ ਗਾਇਕਾਂ ਨੇ ਗਾਏ ਜਿਹਨਾਂ ਵਿੱਚ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੇ ਨਾਮ ਖ਼ਾਸ ਜ਼ਿਕਰਯੋਗ ਹਨ।

ਮੁੱਢਲੀ ਜ਼ਿੰਦਗੀ

ਗੁਰਮੇਲ ਸਿੰਘ ਬਠਿੰਡੇ ਜ਼ਿਲੇ ਦੇ ਪਿੰਡ ਭੁੱਖਿਆਂਵਾਲੀ (ਹੁਣ ਭਗਵਾਨਗੜ੍ਹ) ਦੇ ਰਹਿਣ ਵਾਲ਼ੇ ਸਨ ਅਤੇ ਪੇਸ਼ੇ ਵਜੋਂ ਇੱਕ ਬੈਂਕ ਮੁਲਾਜ਼ਮ ਸਨ। ਇਹਨਾਂ ਦਾ ਪਰਵਾਰ, ਪਤਨੀ ਅਤੇ ਬੇਟੀ, ਅੱਜ ਭਗਵਾਨਗੜ੍ਹ ਵਿੱਚ ਰਹਿ ਰਿਹਾ ਹੈ। ਇਹਨਾਂ ਵਾਲ਼ੀ ਨੌਕਰੀ ਹੁਣ ਇਹਨਾਂ ਦੀ ਧੀ ਨੂੰ ਮਿਲ ਗਈ ਹੈ।

ਗੀਤਕਾਰੀ

ਢਿੱਲੋਂ ਨੇ ਜ਼ਿਆਦਾਤਰ ਦੋਗਾਣੇ ਲਿਖੇ ਹਨ। ਇਹਨਾਂ ਦੇ ਗੀਤਾਂ ਦੇ ਵਿਸ਼ੇ ਮਾਲਵੇ ਦੇ ਪੇਂਡੂ ਸੱਭਿਆਚਾਰ, ਪਿਆਰ-ਮੁਹੱਬਤ, ਨਸ਼ੇ ਆਦਿ ਰਹੇ ਹਨ। ਗੀਤਾਂ ਵਿੱਚ ਇਹਨਾਂ ਨੇ ਆਪਣੇ ਨਾਲ਼ੋ ਜ਼ਿਆਦਾ ਆਪਣੇ ਪਿੰਡ ਦਾ ਨਾਂ ਵਰਤਿਆ ਹੈ: ਜੇ ਇਉਂ ਤੁਰ ਗਏ ਤਾਂ ਮਾਪਿਆਂ ਦਾ.. ਜੱਗ ਜਿਉਣਾ ਦੁੱਭਰ ਕਰਦੂਗਾ, ਕੋਈ ਭੁੱਖਿਆਂਵਾਲ਼ੀ ਵਾਲ਼ੇ ਵਰਗਾ.. ਜੋੜ ਸਟੋਰੀ ਧਰਦੂਗਾ। ਇਹਨਾਂ ਦੇ ਕੁਝ ਗੀਤ ਜੋ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੇ ਗਾਏ:

  1. ਦੋ ਆਰ ਦੀਆਂ ਦੋ ਪਾਰ ਦੀਆਂ[1]
  2. ਆਖ਼ਰੀ ਤਰੀਕ ਮੇਰੇ ਯਾਰ ਦੀ
  3. ਮਿਲੂੰ ਪਹਿਰ ਦੇ ਤੜਕੇ ਵੇ
  4. ਸੁਣ ਕੇ ਲਲਕਾਰਾ ਤੇਰਾ
  5. ਆਈ ਲੁਕਦੀ ਲੁਕਾਉਂਦੀ
  6. ਹੋ ਗਈ ਡੱਬੀ ਮੇਰੀ ਖ਼ਾਲੀ
  7. ਅੱਜ ਤੋਂ ਨਹੀਂ ਪੀਣੀ ਦਾਰੂ

ਦੋ ਆਰ ਦੀਆਂ ਦੋ ਪਾਰ ਦੀਆਂ ਵਿੱਚੋਂ ਨਮੂਨਾ:
ਫਰਮਾ:Cquote

ਇਹ ਵੀ ਵੇਖੋ

ਹਵਾਲੇ

  1. 1.0 1.1 "GURMAIL SINGH DHILLON". Retrieved November 5, 2014.