ਅਨੰਦ ਸਾਹਿਬ

ਭਾਰਤਪੀਡੀਆ ਤੋਂ

ਅਨੰਦੁ ਸਿੱਖਾਂ ਦੇ ਤੀਜੇ ਗੁਰੂ ਅਮਰ ਦਾਸ ਦੁਆਰਾ ਰਾਗ ਰਾਮਕਲੀ ਵਿੱਚ ਲਿਖੀ ਕਾਵਿ-ਰਚਨਾ ਹੈ। ਇਹ ਬਾਣੀ ਗੁਰੂ ਗਰੰਥ ਸਾਹਿਬ, ਦੇ ਅੰਗ 917 ਤੋਂ 922 ਤੱਕ ਦਰਜ਼ ਹੈ।[1] ਸ਼ਬਦ 'ਅਨੰਦੁ' ਸਰਬੋਤਮ ਕਿਸਮ ਦੇ ਰਸਮਈ ਸੁਹਜਾਤਮਕ ਅਨੰਦ ਦੀ ਸਥਿਤੀ ਲਈ ਆਇਆ ਹੈ। ਇਹ ਕਿਹਾ ਜਾਂਦਾ ਹੈ ਕਿ ਅਗਰ ਰਸੀਆ ਵਿਅਕਤੀ ਲਿਵਲੀਨ ਹੋਕੇ ਇਸ ਪਵਿਤਰ ਬਾਣੀ ਦਾ ਨਿੱਤਨੇਮ ਪਾਠ ਕਰਦਾ ਹੈ, ਉਸ ਦੇ ਜੀਵਨ ਵਿੱਚ ਪੂਰੀ ਤਰ੍ਹਾਂ ਸੁੱਖਮਈ ਅਵਸਥਾ ਬਣੀ ਰਹਿੰਦੀ ਹੈ। ਇਸ ਬਾਣੀ ਵਿੱਚ ਪ੍ਰਾਪਤੀ ਵਿੱਚ ਮਗਨ ਅਧਿਆਤਮਕ ਰਸੀਏ ਦਾ ਚਿੱਤਰ ਹੈ," ਜਿਸ ਨੂੰ ਗਿਆਨ, ਤਰਕ ਜਾਂ ਮਨੋਵਿਗਿਆਨ ਦੀ ਪਰਿਭਾਸ਼ਿਕ ਸ਼ਬਦਾਵਲੀ ਵਿੱਚ ਬਿਆਨ ਕਰਨ ਦੀ ਥਾਂ ਗੁਰੂ ਕਵੀ ਨੇ 'ਇਰੌਟੀਕੋ ਮਿਸਟੀਕਲ ਟੈਕਨੀਕ' ਦੀ ਸਹਾਇਤਾ ਨਾਲ ਸਰੋਦੀ ਰੰਗ ਵਿੱਚ ਪੇਸ਼ ਕੀਤਾ ਹੈ।"[2]

ਬਾਣੀ

ਥੱਲੇ ਛੋਟਾ ਅਨੰਦ ਸਾਹਿਬ ਲਿਖਿਆ ਹੈ, ਇਸ ਵਿੱਚ ਅਨੰਦ ਸਾਹਿਬ ਦੀਆਂ 40 ਪੌੜੀਆਂ ਵਿੱਚੋਂ ਪਹਿਲੀਆਂ 5 ਅਤੇ ਆਖਰੀ ਪੌੜੀ ਸ਼ਾਮਿਲ ਹੁੰਦੀ ਹੈ।

<poem> ਰਾਮਕਲੀ ਮਹਲਾ 3 ਅਨੰਦੁ ੴ ਸਤਿਗੁਰ ਪ੍ਰਸਾਦਿ ॥

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ॥ ਸ਼ਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥ ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥1॥

ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥ ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥ ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥ ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥ ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥2॥

ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥ ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥ ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥ ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸ਼ਬਦ ਘਨੇਰੇ ॥ ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥3॥

ਸਾਚਾ ਨਾਮੁ ਮੇਰਾ ਆਧਾਰੋ ॥ ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥ ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥ ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥ ਕਹੈ ਨਾਨਕੁ ਸੁਣਹੁ ਸੰਤਹੁ ਸ਼ਬਦਿ ਧਰਹੁ ਪਿਆਰੋ ॥ ਸਾਚਾ ਨਾਮੁ ਮੇਰਾ ਆਧਾਰੋ ॥4॥

ਵਾਜੇ ਪੰਚ ਸ਼ਬਦ ਤਿਤੁ ਘਰਿ ਸਭਾਗੈ ॥ ਘਰਿ ਸਭਾਗੈ ਸ਼ਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥ ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥ ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥ ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥5॥

ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥ ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥ ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥ ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥40॥1॥ </poem>

ਬਾਹਰੀ ਸਰੋਤ

ਅਨੰਦ ਸਾਹਿਬ ਆਨਲਾਇਨ ਪੜ੍ਹੋ


ਹਵਾਲੇ

  1. http://www.srigranth.org/servlet/gurbani.gurbani?Action=KeertanPage&K=917&L=2&Lang=0&I=4590
  2. ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ-480
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ ਫਰਮਾ:ਗੁਰਬਾਣੀ