ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ

ਭਾਰਤਪੀਡੀਆ ਤੋਂ

ਫਰਮਾ:Infobox Military Conflict

ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜੋ ਸਿੱਖਾਂ ਅਤੇ ਮੁਗਲ ਫ਼ੌਜ਼, ਪਹਾੜੀ ਰਾਜਿਆਂ ਦੇ ਦਰਮਿਆਨ 1701 ਈ: ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੜੀ ਗਈ।

ਕਾਰਨ

ਖ਼ਾਲਸਾ ਰਾਜ ਦੀ ਸਥਾਪਨਾ ਦੇ ਲਗਭਗ ਦੋ ਸਾਲ ਪਿੱਛੋਂ ਹੀ ਪਹਾੜੀ ਰਾਜੇ ਘਬਰਾ ਗਏ। ਖ਼ਾਲਸਾ ਦੇ ਸਿਧਾਂਤ ਵੀ ਪਹਾੜੀ ਰਾਜਿਆਂ ਦੇ ਧਰਮ ਦੇ ਖਿਲਾਫ਼ ਸਨ। ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਅਨੰਦਪੁਰ ਛੱਡ ਦੇਣ ਜਾਂ ਉਹ ਜਿਨਾਂ ਸਮੇਂ ਇਥੇ ਰਹੇ ਉਸ ਦਾ ਬਣਦਾ ਕਿਰਾਇਆ ਦੇਣ। ਗੁਰੂ ਜੀ ਨੇ ਇਹ ਮੰਗ ਨੂੰ ਠੁਕਰਾ ਦਿੱਤਾ।

ਯੁੱਧ

ਜਿਸ ਦੇ ਸਿੱਟੇ ਵਜੋਂ 1701 ਵਿੱਚ ਭੀਮ ਚੰਦ ਅਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਇਸ ਲੜਾਈ ਵਿੱਚ ਗੁਰੂ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਿੱਖਾਂ ਨੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਦਾ ਬਹੁਤ ਨੁਕਸਾਨ ਕੀਤਾ। ਇਸ ਤੋਂ ਨਿਰਾਸ ਹੋ ਕਿ ਪਹਾੜੀ ਰਾਜਿਆਂ ਨੇ ਗੁਰੂ ਨਾਲ ਸਮਝੌਤਾ ਕਰਨਾ ਚਾਹਿਆ। ਗੁਰੂ ਜੀ ਪਹਾੜੀ ਰਾਜਿਆਂ ਨਾਲ ਲੜਨਾ ਨਹੀਂ ਸਨ ਚਾਹੁੰਦੇ ਜਿਸ ਦੇ ਸਿੱਟੇ ਵਜੋਂ ਗੁਰੂ ਜੀ ਨੇ ਸਮਝੌਤਾ ਕਰ ਲਿਆ। ਜਿਸ ਦੀ ਸ਼ਰਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਦੇ ਨੇੜੇ ਨਿਰਮੋਹ ਵਿਖੇ ਚਲੇ ਗਏ।

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ

ਹਵਾਲੇ