ਜੀਵਨ ਸਿੰਘ
ਜੀਵਨ ਸਿੰਘ ਐਮਏ ਵਜੋਂ ਮਸ਼ਹੂਰ ਜੀਵਨ ਸਿੰਘ (9 ਜੂਨ 1914 - 6 ਮਈ 1994) ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਦੇ ਮੋਢੀ ਪ੍ਰਕਾਸ਼ਕਾਂ ਵਿੱਚੋਂ ਇੱਕ ਸੀ।[1]
ਜ਼ਿੰਦਗੀ
ਜੀਵਨ ਸਿੰਘ ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਦੇ ਜ਼ਿਲ੍ਹਾ ਸਰਗੋਧਾ ਦੇ ਇੱਕ ਪਿੰਡ ਮਰਦਵਾਲ ਤੋਂ ਸੀ। ਉਸ ਦਾ ਜਨਮ 9 ਜੂਨ 1914 ਨੂੰ ਹੋਇਆ ਅਤੇ ਉਹ ਸੂਨ ਸਕੇਸਰ ਵਾਦੀ ਵਿੱਚ ਵੱਡਾ ਹੋਇਆ। ਉਸ ਦਾ ਦਾਦਾ ਭਾਈ ਚਤਰ ਸਿੰਘ ਫ਼ੌਜੀ ਤੇ ਦੁਕਾਨਦਾਰ ਅਤੇ ਪਿਤਾ ਮੁਣਸ਼ੀ ਮਹਾਂ ਸਿੰਘ ਅਧਿਆਪਕ ਸੀ। ਉਸ ਨੇ 1940 ਚ ਅੰਗਰੇਜ਼ੀ ਦੀ ਐੱਮ ਐੱਮ ਏ ਕੀਤੀ ਅਤੇ ਲਾਹੌਰ (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ ਵਿੱਚ) ਲਹੌਰ ਬੁੱਕ ਸ਼ਾਪ ਜਾਂ ਲਾਹੌਰ ਬੁੱਕਸ ਦੀ ਸਥਾਪਨਾ ਕੀਤੀ ਸੀ। 1947 ਵਿੱਚ ਦੇਸ਼ ਦੀ ਵੰਡ ਵੇਲੇ ਪਹਿਲਾਂ ਉਹ ਫ਼ਰੀਦਕੋਟ ਆ ਵਸੇ। ਇੱਕ ਸਾਲ ਉਥੋਂ ਹੀ ਪ੍ਰਕਾਸ਼ਨ ਕਾਰਜ ਕੀਤਾ। ਅਗਲੇ ਸਾਲ ਲੁਧਿਆਣੇ ਆ ਕੇ ਘੰਟਾ ਘਰ ਚੌਕ ਦੀ ਨੁਕਰੇ ਲਾਹੌਰ ਬੁੱਕ ਸ਼ਾਪ ਦੀ ਸਥਾਪਨਾ ਕਰ ਲਈ।
ਰਚਨਾਵਾਂ[2]
- ਘੋੜਾ ਤੇ ਬਾਜ
 - ਜੀਵਨ ਮਾਰਗ
 - ਤਖਤ ਯਾ ਤਖਤਾ
 - ਬਹੁ ਰੰਗ ਤਮਾਸ਼ੇ: ਸਵੈ ਜੀਵਨੀ
 - ਰਲ ਕੇ ਵਾਹੀਏ ਤੇ ਰੱਜ ਕੇ ਖਾਈਏ
 - ਸ੍ਰੀ ਪੰਜੇ ਸਾਹਿਬ ਦੀ ਉਸਤਤ
 - ਸਾਹਿਤ ਸਮਾਚਾਰ (ਸੰਪਾਦਨ)
 - ਸਾਹਿਤ ਸਮਾਚਾਰ ਦਾ ਨਾਵਲਕਾਰ ਨਾਨਕ ਸਿੰਘ ਅੰਕ (ਸੰਪਾਦਨ)