ਭਾਸ਼ਾ ਵਿਭਾਗ ਪੰਜਾਬ
ਫਰਮਾ:Infobox government agency ਭਾਸ਼ਾ ਵਿਭਾਗ ਪੰਜਾਬ ਪੰਜਾਬ ਸਰਕਾਰ ਦਾ ਇੱਕ ਅਦਾਰਾ ਹੈ ਜੋ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਹੋਂਦ ਵਿੱਚ ਲਿਆਂਦਾ ਹੈ। ਇਸ ਦਾ ਦਫ਼ਤਰ ਪਟਿਆਲਾ ਵਿਖੇ ਸਥਿਤ ਹੈ। ਭਾਸ਼ਾ ਵਿਭਾਗ ਪੰਜਾਬ ਦੇ ਵਿਦਵਾਨਾ ਵਿੱਚ ਡਾ. ਗੁਰਮੁਖ ਸਿੰਘ ਦਾ ਨਾਮ ਵੀ ਆਉਂਦਾ ਹੈ।
ਇਤਿਹਾਸ
ਪੰਜਾਬੀ ਭਾਸ਼ਾ ਦੀ ਦਫ਼ਤਰੀ ਵਰਤੋਂ ਲਈ ਪਟਿਆਲਾ ਰਿਆਸਤ ਵਿੱਚ 1 ਜਨਵਰੀ, 1948 ਨੂੰ ਪੰਜਾਬੀ ਸੈਕਸ਼ਨ ਦੀ ਸਥਾਪਨਾ ਕੀਤੀ ਗਈ। ਇਸ ਦਾ ਦਫ਼ਤਰ ਸੈਫ਼ਾਬਾਦੀ ਗੇਟ ਦੇ ਮੁਹੱਲਾ ਮੀਰ ਕੁੰਦਲਾ, ਕੋਠੀ ਅਬਦੁਲ ਰਹੀਮ ਖ਼ਾਂ ਵਿਖੇ ਬਣਿਆ।[1] ਇਹ ਸੈਕਸ਼ਨ, ਸਿੱਖਿਆ ਵਿਭਾਗ ਦਾ ਇੱਕ ਅੰਗ ਸੀ। ਇਸ ਵਿੱਚ ਦੋ ਗਜ਼ਟਿਡ ਅਫ਼ਸਰ, ਤਿੰਨ ਖੋਜ ਸਹਾਇਕ, ਚਾਰ ਅਸਿਸਟੈਂਟ, ਇੱਕ ਕੈਸ਼ੀਅਰ, ਇੱਕ ਜੂਨੀਅਰ ਕਲਰਕ ਤੇ ਦੋ ਸੇਵਾਦਾਰਾਂ ਦੀਆਂ, ਕੁੱਲ 13 ਆਸਾਮੀਆਂ ਸਨ। ਸਰਦਾਰ ਰਣਜੀਤ ਸਿੰਘ ਗਿੱਲ ਸੈਕਸ਼ਨ ਦੇ ਇੰਚਾਰਜ ਤੇ ਗਿਆਨੀ ਲਾਲ ਸਿੰਘ ਸਹਾਇਕ ਅਫ਼ਸਰ ਨਿਯੁਕਤ ਕੀਤੇ ਗਏ। ਇਹ ਸੈਕਸ਼ਨ ਪਹਿਲਾਂ 'ਮਹਿਕਮਾ ਪੰਜਾਬੀ' ਤੇ ਮੁੜ ਭਾਸ਼ਾ ਵਿਭਾਗ ਬਣਿਆ।[1]
ਹਵਾਲੇ
- ↑ 1.0 1.1 "ਭਾਸ਼ਾ ਵਿਭਾਗ, ਪੰਜਾਬ- ਪਿਛੋਕੜ ਤੇ ਇੱਕ ਝਾਤ:…". ਭਾਸ਼ਾ ਵਿਭਾਗ ਪੰਜਾਬ. Text "http://www.pblanguages.gov.in/history.html" ignored (help);