ਧੌਲਾ
| ਧੌਲਾ | |
|---|---|
| ਪਿੰਡ | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Punjab" does not exist.ਪੰਜਾਬ, ਭਾਰਤ ਚ ਸਥਿਤੀ  | |
  | |
| ਦੇਸ਼ | |
| ਰਾਜ | ਪੰਜਾਬ | 
| ਜ਼ਿਲ੍ਹਾ | ਬਰਨਾਲਾ | 
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ (ਗੁਰਮੁਖੀ) | 
| • Regional | ਪੰਜਾਬੀ | 
| ਟਾਈਮ ਜ਼ੋਨ | IST (UTC+5:30) | 
| ਵੈੱਬਸਾਈਟ | barnala | 
ਧੌਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੀ ਤਹਿਸੀਲ ਦਾ ਇੱਕ ਪਿੰਡ ਹੈ ਜੋ ਬਰਨਾਲਾ ਮਾਨਸਾ ਸੜਕ ਤੇ ਬਰਨਾਲਾ ਤੋਂ 11 ਕਿਲੋਮੀਟਰ ਅਤੇ ਤਹਿਸੀਲ ਤਪਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੰਜਾਬੀ ਦੇ ਉਘੇ ਨਾਵਲਕਾਰ ਰਾਮ ਸਰੂਪ ਅਣਖੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਕਵੀ ਨਿਹੰਗ ਸੰਪੂਰਨ ਸਿੰਘ ਧੌਲਾ, ਮੁੜ ਵਸਾਊ ਮਹਿਕਮੇ ਦੇ ਸਾਬਕਾ ਮੰਤਰੀ ਸੰਪੂਰਨ ਸਿੰਘ ਧੌਲਾ, ਕਿੱਸਾਕਾਰ ਪੰਡਤ ਮਨੀ ਰਾਮ ਅਤੇ ਲੇਖਕ ਕੌਰ ਚੰਦ ਰਾਹੀ ਇਸੇ ਪਿੰਡ ਦੇ ਜੰਮਪਲ ਸਨ। ਪਿੰਡ ਦੀਆਂ ਹੋਰ ਸਖਸ਼ੀਅਤਾਂ ਵਿੱਚ ਪੱਤਰਕਾਰ ਗੁਰਸੇਵਕ ਸਿੰਘ ਧੌਲਾ, ਜਗਰਾਜ ਸਿੰਘ ਧੌਲਾ, ਪੰਡਤ ਬ੍ਰਿਜ ਲਾਲ ਕਵੀਸਰ, ਪੱਤਰਕਾਰ ਬੇਅੰਤ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਵੀ ਇਸ ਪਿੰਡ ਦੇ ਜੰਮਪਲ ਅਤੇ ਵਸਨੀਕ ਹਨ।
ਪਿਛੋਕੜ
ਇਹ ਪਿੰਡ 850 ਸਾਲ ਪੁਰਾਣਾ ਪਿੰਡ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਮੁਗਲ ਰਾਜ ਸਮੇਂ ਇੱਕ ਵਿਅਕਤੀ ਫੇਰੂ ਧਾਰੀਵਾਲ ਨੇ ਇੱਕ ਸੰਤ ਦੇ ਕਹਿਣ ਤੇ ਇਹ ਪਿੰਡ ਵਸਾਇਆ। ਜਿਸ ਕਰ ਕੇ ਧਾਲੀਵਾਲ ਗੋਤ ਦੇ ਲੋਕਾਂ ਦੀ ਵਧੇਰੇ ਗਿਣਤੀ ਇਸ ਪਿੰਡ ਵਿੱਚ ਵਸੀ ਹੋਈ ਹੈ। ਇਸ ਪਿੰਡ ਵਿੱਚ ਕਿਲ੍ਹਾ ਹੁੰਦਾ ਸੀ। ਅੱਜ ਵੀ ਪਿੰਡ ਵਿੱਚ ਇਸ ਕਿਲ੍ਹੇ ਦਾ ਕੁੱਝ ਕੁ ਹਿੱਸਾ ਪਿੰਡ ਵਾਸੀਆਂ ਵੱਲੋ ਸਾਂਭ ਕਿ ਰੱਖਿਆ ਹੋਇਆ ਹੈ। ਜਿਸ ਤੇ ਪਹਿਲਾਂ ਭੱਟੀਆਂ ਤੇ ਬਾਅਦ ਵਿੱਚ ਨਾਭੇ ਦੇ ਰਾਜਿਆਂ ਦਾ ਕਬਜ਼ਾ ਰਿਹਾ।
ਇਤਿਹਾਸਕ ਸਥਾਨ
ਇਸ ਪਿੰਡ ਵਿੱਚ ਦੋ ਇਤਿਹਾਸਿਕ ਗੁਰਦੁਆਰੇ ਹਨ। ਗੁਰਦੁਆਰਾ ਸੋਹੀਆਣਾ ਸਾਹਿਬ ਪਿੰਡ ਧੌਲਾ ਅਤੇ ਗੁਰਦੁਆਰਾ ਅੜੀਸਰ ਸਾਹਿਬ ਜੋ ਕਿ ਪਿੰਡ ਧੌਲਾ ਅਤੇ ਹੰਡਿਆਇਆ ਦਾ ਸਾਂਝਾ ਗੁਰਦੁਆਰਾ ਹੈ। ਇਨ੍ਹਾਂ ਦੋਨਾਂ ਗੁਰਦੁਆਰਾ ਦਾ ਜੋ ਇਤਿਹਾਸ ਹੈ ਉਹ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਨਾਲ ਸਬੰਧਿਤ ਹੈ। ਗੁਰੂ ਤੇਗ਼ ਬਹਾਦੁਰ ਜੀ ਜਦੋਂ ਹੰਡਿਆਇਆ ਤੋਂ ਧੌਲਾ ਪਿੰਡ ਵੱਲ ਚੱਲੇ ਤਾਂ ਧੌਲਾ ਪਿੰਡ ਦੀ ਜੂਹ ਤੇ ਜਾ ਕੇ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਗਿਆ। ਇਥੇ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਅੜੀਸਰ ਸਸੋਬਤ ਹੈ। ਧੌਲੇ ਦੀ ਜੂਹ ਤੋਂ ਵਾਪਿਸ ਹੋ ਕਿ ਸੋਹੀਆਣਾ ਗੁਰੂਘਰ ਗਏ। ਉਥੇ ਗੁਰੂ ਤੇਗ਼ ਬਹਾਦੁਰ ਜੀ ਕੁੱਝ ਕੁ ਦਿਨ ਰਹੇ। ਗੁਰੂ ਤੇਗ ਬਹਾਦੁਰ ਜੀ ਨੇ ਜਿਸ ਕਰੀਰ ਨਾਲ ਆਪਣਾ ਘੋੜਾ ਬੰਨਿਆ ਸੀ। ਉਹ ਕਰੀਰ ਅੱਜ ਵੀ ਗੁਰਦੁਆਰੇ ਵਿੱਚ ਖੜ੍ਹਾ ਹੈ।
ਹਵਾਲੇ[1]
- ↑ ਸਿੰਘ, ਡਾ. ਕਿਰਪਾਲ; ਕੌਰ, ਡਾ. ਹਰਿੰਦਰ. ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 430. ISBN 978-81-302-0271-6.
 
ਫਰਮਾ:ਬਰਨਾਲਾ ਜ਼ਿਲ੍ਹਾ ਮਹਾਨ ਕੋਸ਼, ਭਾਈ ਕਾਹਨ ਸਿੰਘ ਨਾਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ