ਲੌਂਗ ਲਾਚੀ

imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 20:25, 17 ਸਤੰਬਰ 2020 ਦਾ ਦੁਹਰਾਅ

ਫਰਮਾ:Infobox film

ਲੌਂਗ ਲਾਚੀ ਇੱਕ ਪੰਜਾਬੀ ਭਾਸ਼ਾ ਫਿਲਮ ਹੈ, ਜਿਸ ਵਿੱਚ ਨੀਰੂ ਬਾਜਵਾਅੰਬਰਦੀਪ ਸਿੰਘ ਅਤੇ ਐਮੀ ਵਿਰਕ ਮੁੱਖ ਭੂਮਿਕਾ ਵਿੱਚ ਸਨ। ਇਹ ਫਿਲਮ 9 ਮਾਰਚ, 2018 ਨੂੰ ਰਿਲੀਜ਼ ਹੋਈ ਸੀ।[1][2][3][4] ਇਹ ਫਿਲਮ  ਅੰਬਰਦੀਪ ਸਿੰਘ ਦੁਆਰਾ ਨਿਰਦੇਸਿਤ ਕੀਤੀ ਗਈ ਸੀ ਅਤੇ ਨੀਰੂ ਬਾਜਵਾ ਇਸ ਫਿਲਮ ਦੀ ਨਿਰਮਾਤਾ ਸੀ।[5][6][7][8]

ਕਹਾਣੀ

ਹਾਲ ਹੀ ਵਿੱਚ ਵਿਆਹੇ ਹੋਏ ਪਤੀ-ਪਤਨੀ ਇੱਕ-ਦੂਜੇ ਨਾਲ ਅਜੀਬ ਖੇਡ ਖੇਡਦੇ ਹਨ। ਉਹ ਇੱਕ ਹੀ ਛੱਤ ਹੇਠ ਅਜਨਬੀਆਂ ਵਾਂਗ  ਰਹਿਣ ਦਾ ਫ਼ੈਸਲਾ ਕਰਦੇ ਹਨ ਅਤੇ ਪਤੀ ਆਪਣਾ ਪਿਆਰ ਵਾਪਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਕੀ ਉਹ ਆਪਣੇ ਯਤਨਾਂ ਵਿੱਚ ਸਫ਼ਲ ਹੁੰਦੇ ਹਨ ਜਾਂ ਕੀ ਉਹ ਹਮੇਸ਼ਾ ਲਈ ਦੂਰ ਰਹਿੰਦੇ ਹਨ? ਅੰਬਰਦੀਪ ਸਿੰਘ ਨੇ ਪਤੀ, ਮਹਿੰਗਾ ਅਤੇ ਨੀਰੂ ਬਾਜਵਾ ਨੇ ਪਤਨੀ ਲਾਚੀ  ਕਿਰਦਾਰ ਨਿਭਾਇਆ ਹੈ। ਦੋਵੇਂ ਇੱਕ-ਦੂਜੇ ਨੂੰ ਬਹੁਤ ਪਸੰਦ ਕਰਦੇ ਹਨ ਕਿਉਂਕਿ ਮਹਿੰਗਾ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਹਰੇਕ ਸਥਿਤੀ ਵਿੱਚ ਆਪਣੀ ਪਤਨੀ ਨੂੰ ਖੁਸ਼ ਰੱਖਣਾ ਚਾਹੁੰਦਾ ਹੈ। ਲਾਚੀ ਇੱਕ ਪਿਆਰ ਕਰਨ ਵਾਲੀ ਕੁੜੀ ਹੈ ਜੋ ਗਾਉਣਾ ਅਤੇ ਨੱਚਣਾ ਪਸੰਦ ਕਰਦੀ ਹੈ ਅਤੇ ਆਪਣੀ ਵਿਆਹ ਦੀ ਰਾਤ ਵੀ ਉਹ ਮਹਿਮਾਨਾਂ  ਨੂੰ ਗੀਤ ਸੁਣਾਉਂਦੀ ਹੈ।

ਸਟਾਰ ਕਾਸਟ

  • ਨੀਰੂ ਬਾਜਵਾ ... ਲਾਚੀ
  • ਅੰਬਰਦੀਪ ਸਿੰਘ ... ਮਹਿੰਗਾ
  • ਐਮੀ ਵਿਰਕ ... ਅਜੈਪਾਲ
  • ਗੁਰਪ੍ਰੀਤ ਭੰਗੂ ... ਬੇਬੇ ਤੇਜ ਕੌਰ
  • ਭੁਪਿੰਦਰ ਬੰਨੀ ... ਗਵਾਂਡਣ
  • ਨਿਰਮਲ ਰਿਸ਼ੀ ... ਅਜੈਪਾਲ ਦੀ ਦਾਦੀ
  • ਅੰਮ੍ਰਿਤ ਮਾਨ ... ਗਾਇਕ ਜਗਤਾਰ ਮਾਨ
  • ਗੁਰਿੰਦਰ ਮੱਖਣ ... ਮਹਿੰਗੇ ਦਾ ਚਾਚਾ
  • ਵੀਤ ਬਲਜੀਤ... ਗੀਤਕਾਰ ਕੌਂਕਿਆਂ ਵਾਲਾ

ਬਾਹਰੀ ਕੜੀਆਂ

ਹਵਾਲੇ