More actions
ਫਰਮਾ:Infobox book ਲੋਹਾ ਕੁੱਟ ਬਲਵੰਤ ਗਾਰਗੀ ਦਾ ਲਿਖਿਆ ਅਤੇ 1944 ਵਿੱਚ ਛਪਿਆ ਪੰਜਾਬੀ ਦਾ ਪੂਰਾ ਨਾਟਕ ਹੈ। ਬਲਵੰਤ ਗਾਰਗੀ ਨੇ ਆਪਣਾ ਇਹ ਪਹਿਲਾ[1] ਨਾਟਕ ਪ੍ਰੀਤ ਨਗਰ ਵਿੱਚ ਬੈਠ ਕੇ ਲਿਖਿਆ ਅਤੇ ਉਥੇ ਹੀ ਤਾਲਾਬ ਵਿੱਚ ਬਣਾਏ ਓਪਨ ਏਅਰ ਥੀਏਟਰ ਵਿੱਚ ਖੇਡਿਆ। ਇਸ ਨਵਯੁਗ ਪਬਲਿਸ਼ਰਜ਼ ਨੇ ਪ੍ਰਕਾਸ਼ਿਤ ਕੀਤਾ ਹੈ।
ਗੋਂਦ/ਪਲਾਟ
ਕਾਕੂ ਲੁਹਾਰ ਆਪਣੇ ਕੰਮ ਤੱਕ ਕੰਮ ਹੀ ਰੱਖਦਾ ਹੈ, ਜਿਸ ਕਰਕੇ ਉਹ ਆਪਣੀ ਪਤਨੀ ਸੰਤੀ ਨੂੰ ਵਕ਼ਤ ਨਹੀਂ ਦੇ ਪਾਉਂਦਾ, ਉਸ ਦੀਆਂ ਸੱਧਰਾਂ ਰੁਲ਼ਦੀਆਂ ਹਨ। ਕਾਕੂ ਲੋਹੇ ਦਾ ਕੰਮ ਕਰਦਾ ਲੋਹੇ ਦੇ ਦਿਲ ਜਿਹਾ ਹੋ ਜਾਂਦਾ ਹੈ। ਕਾਕੂ ਦੇ ਦੋ ਬੱਚੇ ਹਨ, ਇੱਕ ਧੀ ਬੈਣੋ ਤੇ ਪੁੱਤਰ ਦੀਪਾ। ਜਵਾਨ ਹੋਈ ਬੈਣੋ ਦਾ ਪਿੰਡ ਦੇ ਲੜਕੇ ਸਰਵਣ ਨਾਲ਼ ਪ੍ਰੇਮ ਹੈ, ਉਹ ਘਰੇਲੂ ਹਾਲਾਤਾਂ ਕਰਕੇ ਉਹ ਇੱਕ ਦਿਨ ਉਸ ਨਾਲ਼ ਘਰੋਂ ਦੌੜ ਜਾਂਦੀ ਹੈ, ਜਿਸ ਤੋਂ ਪ੍ਰੇਰਣਾ ਲੈ ਕੇ ਸੰਤੀ ਵੀ ਆਪਣੇ ਵਿਆਹ ਤੋਂ ਪਹਿਲਾਂ ਦੇ ਪ੍ਰੇਮੀ ਨਾਲ਼ ਦੌੜ ਜਾਂਦੀ ਹੈ। ਜੋ ਅਕਸਰ ਉਹਨਾਂ ਦੇ ਘਰ ਖੇਤੀ ਦੇ ਔਜ਼ਾਰ ਠੀਕ ਕਰਨ ਦੇ ਬਹਾਨੇ ਆਉਂਦਾ ਰਹਿੰਦਾ ਸੀ। ਅੰਤ 'ਤੇ ਕਾਕੂ ਖ਼ੁਦ ਦੀ ਸ੍ਵੈ-ਪੜਚੋਲ ਕਰਦਾ ਹੈ।
ਨਾਟਕ ਦੇ ਪਾਤਰ
ਨਾਟਕ ਦੇ ਹੇਠ ਲਿਖੇ ਪਾਤਰ ਹਨ, ਜਿਵੇਂ-
ਮਰਦ ਪਾਤਰ
- ਕਾਕੂ ਲੋਹਾਰ।
- ਦੀਪਾ (ਕਾਕੂ ਲੋਹਾਰ ਦਾ ਪੁੱਤਰ)।
- ਸਰਵਣ (ਪਿੰਡ ਦਾ ਇੱਕ ਨੌਜਵਾਨ, ਬੈਣੋ ਦਾ ਪ੍ਰੇਮੀ)।
ਇਸਤਰੀ ਪਾਤਰ
- ਸੰਤੀ (ਕਾਕੂ ਲੋਹਾਰ ਦੀ ਪਤਨੀ)।
- ਬੈਣੋ (ਕਾਕੂ ਲੋਹਾਰ ਦੀ ਬੇਟੀ)।
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "ਕਿੱਥੇ ਕੁ ਪੁੱਜਾ ਹੈ ਸਾਡਾ ਪੰਜਾਬੀ ਰੰਗਮੰਚ?". ਰੋਜ਼ਾਨਾ ਅਜੀਤ. ਮਾਰਚ 28, 2012. Retrieved ਨਵੰਬਰ 14, 2012. Check date values in:
|access-date=, |date=
(help)
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ