Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਚਿੱਟਾ ਲਹੂ

ਭਾਰਤਪੀਡੀਆ ਤੋਂ
2401:4900:5981:a6e9::621:9f6a (ਗੱਲ-ਬਾਤ) (→‎ਕਹਾਣੀ) ਦੁਆਰਾ ਕੀਤਾ ਗਿਆ 23:22, 11 ਅਪਰੈਲ 2021 ਦਾ ਦੁਹਰਾਅ

ਫਰਮਾ:Infobox book ਚਿੱਟਾ ਲਹੂ ਨਾਨਕ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ।[1] ਇਹ ਪਹਿਲੀ ਵਾਰ 1932 ਵਿੱਚ ਪ੍ਰਕਾਸ਼ਿਤ ਹੋਇਆ ਸੀ।[2] ਸੰਸਾਰ ਪੑਸਿੱਧ ਰੂਸੀ ਨਾਵਲਕਾਰ ਲਿਓ ਤਾਲਸਤਾਏ ਦੀ ਪੋਤਰੀ ਨਤਾਸ਼ਾ ਤਾਲਸਤਾਏ ਨੇ ਇਸ ਨਾਵਲ "ਚਿੱਟਾ ਲਹੂ" ਦਾ ਰੂਸੀ ਵਿੱਚ ਅਨੁਵਾਦ ਕੀਤਾ। "ਚਿੱਟਾ ਲਹੂ" ਦੇ ਮੁਖਬੰਦ ਵਿੱਚ ਨਾਨਕ ਸਿੰਘ ਲਿਖਦੇ ਹਨ, "ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।"

ਕਹਾਣੀ

ਇਹ ਇੱਕ ਕੁੜੀ ਸੁੰਦਰੀ ਦੀ ਕਹਾਣੀ ਹੈ ਜਿਸ ਦੀ ਮਾਂ ਨੂੰ ਹਾਲਤ ਨੇ ਵੇਸ਼ਵਾ ਬਣਨ ਲਈ ਮਜਬੂਰ ਕਰ ਦਿੱਤਾ ਅਤੇ ਉਸਨੂੰ ਆਪਣੀ ਧੀ ਸੁੰਦਰੀ ਨੂੰ ਛੱਡਣਾ ਪਿਆ। ਸੁੰਦਰੀ ਦੀ ਸਾਂਭ ਸੰਭਾਲ ਇੱਕ ਮਦਾਰੀ ਨੇ ਕੀਤੀ। ਅਤੇ ਫਿਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਿੰਡ ਰਹਿੰਦੀ ਆਪਣੀ ਮਾਂ ਦੇ ਨਾਲ ਰਹਿਣ ਲਈ ਸ਼ਹਿਰ ਤੋਂ ਪਰਤਿਆ ਪ੍ਰਗਤੀਸ਼ੀਲ ਵਿਚਾਰਾਂ ਨੂੰ ਪਰਣਾਇਆ ਬਚਨ ਸਿੰਘ ਸੁੰਦਰੀ ਦੇ ਜੀਵਨ ਵਿੱਚ ਵੱਡੀ ਤਬਦੀਲੀ ਲੈ ਆਉਂਦਾ ਹੈ। ਉਹ ਉਸਨੂੰ ਪੜ੍ਹਨਾ ਲਿਖਣਾ ਅਤੇ ਗੁਰਬਾਣੀ ਪਾਠ ਕਰਨਾ ਸਿਖਾਉਂਦਾ ਹੈ। ਪਿੰਡ ਦੇ ਰੂੜੀਵਾਦੀ ਲੋਕ ਸੁੰਦਰੀ ਦੇ ਇਸ ਨਿਖਾਰ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਸੁੰਦਰੀ ਨੂੰ ਮਾਰ ਮੁਕਾਉਣ ਤੱਕ ਦੀਆਂ ਸਾਜ਼ਸਾਂ ਰਚਦੇ ਹਨ। ਇਸ ਲਈ ਬਚਨ ਸਿੰਘ ਅਤੇ ਮਦਾਰੀ ਦੋਨੋਂ ਮਿਲ ਕੇ ਸੁੰਦਰੀ ਨੂੰ ਸ਼ਹਿਰ ਦੇ ਕਾਲਜ ਭੇਜਣ ਦਾ ਫੈਸਲਾ ਕਰਦੇ ਹਨ। ਕੁਝ ਲੋਕ ਮਦਾਰੀ ਦੀ ਝੁੱਗੀ ਨੂੰ ਫੂਕ ਦਿੰਦੇ ਹਨ ਤੇ ਜਦੋਂ ਉਹ ਮਰ ਰਿਹਾ ਹੈ ਤਾਂ ਬਚਨ ਸਿੰਘ ਸੁੰਦਰੀ ਦੀ ਰਾਖੀ ਦੀ ਜ਼ਿੰਮੇਦਾਰੀ ਆਪਣੇ ਸਿਰ ਲੈਣ ਦਾ ਵਾਅਦਾ ਕਰਦਾ ਹੈ। ਸੁੰਦਰੀ ਇਹ ਸਭ ਸੁਣ ਦੇਖ ਕੇ ਹਿੰਸਾ ਤੇ ਉਤਾਰੂ ਹੋਣ ਲੱਗਦੀ ਹੈ ਤਾਂ ਬਚਨ ਸਿੰਘ ਉਸਨੂੰ ਹਿੰਸਾਤਮਕ ਪ੍ਰਤੀਕਰਮ ਤੋਂ ਵਰਜਦਾ ਹੈ। ਫਿਰ ਬਚਨ ਸਿੰਘ ਅਤੇ ਸੁੰਦਰੀ ਵਿਆਹ ਕਰਵਾ ਲੈਣ ਦਾ ਫੈਸਲਾ ਕਰ ਲੈਂਦੇ ਹਨ। ਪਰ ਇਹ ਅੰਤ ਨਹੀਂ। ਜਲਦੀ ਸੁੰਦਰੀ ਨੂੰ ਆਪਣੀ ਅਸਲ ਮਾਂ ਮਿਲ ਜਾਂਦੀ ਹੈ ਤੇ ਉਹਦੀ ਕਹਾਣੀ ਸੁਣ ਕੇ ਸੁੰਦਰੀ ਅੱਗ ਬਗੂਲਾ ਹੋ ਜਾਂਦੀ ਹੈ। ਜਦੋਂ ਸੁੰਦਰੀ ਨੂੰ ਇਹ ਲੱਗਦਾ ਹੈ ਕਿ ਹੁਣ ਸਭ ਠੀਕ ਹੋ ਜਾਵੇਗਾ ਅਚਾਣਕ ਹਾਲਾਤ ਬਦਲ ਜਾਦੇਂ ਹਨ। ਕਹਾਣੀ ਦੇ ਅੰਤ ਵਿੱਚ ਕਈ ਮੋੜ ਆਉਂਦੇ ਹਨ। ਕਈ ਗੱਲਾਂ ਤੋਂ ਪਰਦਾ ਹੱਟਦਾ ਹੈ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ