More actions
ਖੱਦਰ ਜਾਂ ਖਾਦੀ (ਹਿੰਦੀ: खादी/खद्दर) ਭਾਰਤ ਦੇ ਵਿੱਚ ਹੱਥਾਂ ਨਾਲ ਬੁਣੇ ਕੱਪੜਿਆਂ ਨੂੰ ਕਿਹਾ ਜਾਂਦਾ ਹੈ। ਹੁਣ ਇਹ ਭਾਰਤ ਤੋਂ ਬਿਨਾ ਪਾਕਿਸਤਾਨ, ਬੰਗਲਾਦੇਸ਼ ਵਿੱਚ ਪਹਿਨਿਆ ਜਾਂਦਾ ਹੈ। ਖਾਦੀ ਪਹਿਰਾਵਾ ਸੂਤੀ, ਰੇਸ਼ਮੀ ਜਾਂ ਉੱਨ ਦਾ ਹੋ ਸਕਦਾ ਹੈ। ਇਸਨੂੰ ਬੁਣਨ ਲਈ ਬਣਾਇਆ ਜਾਂਦਾ ਸੂਤ ਚਰਖ਼ੇ ਦੀ ਮਦਦ ਨਾਲ ਬਣਾਇਆ ਜਾਂਦਾ ਹੈ।
ਖੱਦਰ ਦੇ ਕੱਪੜਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਰੀਰ ਨੂੰ ਗਰਮੀ ਵਿੱਚ ਠੰਡਾ ਅਤੇ ਸਰਦੀਆਂ ਵਿੱਚ ਗਰਮ ਰੱਖਦਾ ਹੈ।
ਭਾਰਤ ਦੀ ਆਜ਼ਾਦੀ ਅੰਦੋਲਨ ਵਿੱਚ ਖੱਦਰ ਦਾ ਬਹੁਤ ਮਹੱਤਵ ਰਿਹਾ। ਮਹਾਤਮਾ ਗਾਂਧੀ ਨੇ 1920 ਦੇ ਦਹਾਕੇ ਵਿੱਚ ਪਿੰਡਾ ਨੂੰ ਆਤਮਨਿਰਭਰ ਬਣਾਉਣ ਲਈ ਖੱਦਰ/ਖਾਦੀ ਦਾ ਪ੍ਰਚਾਰ-ਪ੍ਰਸਾਰ ਜੋਰਾਂ 'ਤੇ ਸ਼ੁਰੂ ਕੀਤਾ
ਇਨ੍ਹਾਂ ਨੂੰ ਵੀ ਦੇਖੋ
- खादी विकास एवं ग्रामोद्योग आयोग
- स्वदेशी