ਮਸਜਿਦ-ਇ-ਹਿੰਦਾਨ
ਮਸਜਿਦ-ਇ-ਹਿੰਦਾਨ (ਫ਼ਾਰਸੀ: مسجد هندان, "ਭਾਰਤੀਆਂ ਦੀ ਮਸਜਿਦ") ਤਹਿਰਾਨ, ਇਰਾਨ ਵਿੱਚ ਇੱਕ ਸਿੱਖ ਗੁਰਦੁਆਰਾ ਹੈ।[1] ਗੁਰਦੁਆਰਾ ਤਹਿਰਾਨ ਦੇ ਬਹੁਤ ਛੋਟੇ ਜਿਹੇ ਸਿੱਖ ਭਾਈਚਾਰੇ ਦਾ ਪਵਿੱਤਰ ਸਥਾਨ ਹੈ। ਇਸਦੇ ਨਾਮ ਦੇ ਬਾਵਜੂਦ, ਇਹ ਇਮਾਰਤ ਇੱਕ ਇਸਲਾਮੀ ਮਸਜਿਦ ਨਹੀਂ ਹੈ, ਅਤੇ ਈਰਾਨ ਵਿੱਚ ਮੁਸਲਿਮ ਬਹੁਗਿਣਤੀ ਦੇ ਕਾਰਨ ਇਹ ਨਾਮ ਦਿੱਤਾ ਗਿਆ ਹੈ।
ਇਰਾਨ ਵਿੱਚ ਸਿੱਖ
1900 ਦੇ ਅਰੰਭ ਤੋਂ, ਖਾਸ ਕਰ ਪਹਿਲੇ ਵਿਸ਼ਵ ਯੁੱਧ ਦੌਰਾਨ ਸਿੱਖ ਇਰਾਨ ਨਾਲ ਜੁੜੇ ਹਨ। ਸਾਹਿਬ ਸਿੰਘ ਇੱਕ ਉਦਮੀ ਸਿੱਖ ਉਦਯੋਗਪਤੀ ਨੇ ਇੱਕ ਪ੍ਰਾਈਵੇਟ ਬੈਂਕ ਦੀ ਸਥਾਪਨਾ ਕੀਤੀ ਜਿਸ ਨੂੰ ਹਿੰਦੀ-ਇਰਾਨ ਬੈਂਕ ਕਿਹਾ ਜਾਂਦਾ ਸੀ, ਜੋ ਅਣਵੰਡੇ ਭਾਰਤ ਅਤੇ ਈਰਾਨ ਵਿੱਚ ਚੰਗਾ ਕਾਰੋਬਾਰ ਕਰਦੀ ਸੀ। ਸਾਹਿਬ ਸਿੰਘ ਦੀ ਮੌਤ ਦੇ ਬਾਅਦ, ਬੈਂਕ ਬੰਦ ਹੋ ਗਿਆ। ਬਹੁਤੇ ਸਿੱਖ ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਦੇ ਰਾਵਲਪਿੰਡੀ ਦੇ ਇਲਾਕਿਆਂ, ਖ਼ਾਸ ਤੌਰ ਤੇ ਧੂਦਿਆਲ ਪਿੰਡ ਤੋਂ ਰੁਜ਼ਗਾਰ ਦੀ ਭਾਲ ਵਿੱਚ ਉਸ ਦੇਸ਼ ਵਿੱਚ ਚਲੇ ਗਏ ਸਨ। ਬ੍ਰਿਟਿਸ਼ ਭਾਰਤੀ ਸੈਨਾ ਦੇ ਬਹੁਤ ਸਾਰੇ ਸਿੱਖ ਇਰਾਨ ਵਿੱਚ ਪ੍ਰਵੇਸ਼ ਕੀਤੇ ਸਨ। ਕੁਝ ਹੋਰਨਾਂ ਨੇ ਕੁਏਟਾ ਤੋਂ ਸੜਕ ਰਾਹੀਂ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਜ਼ੈਦੋਨ ਗਏ ਸੀ। ਉਹ ਸ਼ੁਰੂ ਵਿੱਚ ਜ਼ੈਦੋਨ ਵਿੱਚ ਵੱਸ ਗਏ ਅਤੇ ਫਿਰ ਹੌਲੀ ਹੌਲੀ ਤੇਹਰਾਨ ਚਲੇ ਗਏ। ਇਰਾਨ ਦੇ ਸਿੱਖ ਭਾਈਚਾਰੇ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਜ਼ੈਦੋਨ ਵਿੱਚ ਅਜੇ ਵੀ ਲੱਗਪੱਗ 20 ਪਰਿਵਾਰ ਰਹਿੰਦੇ ਹਨ।[2] ਉਨ੍ਹਾਂ ਦੇ ਇੱਕ ਵਾਰ ਫੈਲ ਰਹੇ ਕਾਰੋਬਾਰ ਵੱਖ-ਵੱਖ ਕਾਰਨਾਂ ਕਰਕੇ ਬਹਿੰਦੇ ਜਾ ਰਹੇ ਹਨ। ਪਹਿਲਾ ਵੱਡਾ ਕਰਨ 1979 ਦੀ ਕ੍ਰਾਂਤੀ ਸੀ ਜਿਸ ਵਿੱਚ ਈਰਾਨ ਦੇ ਸ਼ਾਹ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਸੀ। ਇਥੇ ਨਾ ਸਿਰਫ ਇਰਾਨ ਦਾ ਸਗੋਂ ਪੂਰੇ ਅਰਬ ਜਗਤ ਦਾ ਪਹਿਲਾ ਗੁਰਦੁਆਰਾ ਹੈ।
ਹਵਾਲੇ
- ↑ Prime Minister pays homage at Teheran Gurdwara. Sikh Review, June 2001
- ↑ http://www.tribuneindia.com/2001/20010422/spectrum/main1.htm