ਪ੍ਰੋ. ਹਮਦਰਦਵੀਰ ਨੌਸ਼ਹਿਰਵੀ: ਰੀਵਿਜ਼ਨਾਂ ਵਿਚ ਫ਼ਰਕ

ਭਾਰਤਪੀਡੀਆ ਤੋਂ
>Satdeepbot
ਛੋ (clean up ਦੀ ਵਰਤੋਂ ਨਾਲ AWB)
 
(ਕੋਈ ਫ਼ਰਕ ਨਹੀਂ)

14:05, 16 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਫਰਮਾ:Infobox writer

ਪ੍ਰੋ. ਹਮਦਰਦਵੀਰ ਨੌਸ਼ਹਿਰਵੀ (1 ਦਸੰਬਰ 1937[1] - 2 ਜੂਨ 2020) ਇੱਕ ਪੰਜਾਬੀ ਲੇਖਕ ਸੀ। ਹਮਦਰਦਵੀਰ ਨੌਸ਼ਹਿਰਵੀ ਉਸ ਦਾ ਕਲਮੀ ਨਾਮ ਸੀ, ਅਸਲੀ ਨਾਮ ਬੂਟਾ ਸਿੰਘ ਪੰਨੂ ਸੀ।

ਹਮਦਰਦਵੀਰ ਨੌਸ਼ਹਿਰਵੀ ਦਾ ਜਨਮ 1 ਦਸੰਬਰ 1937 ਨੂੰ ਸ. ਉਤਮ ਸਿੰਘ ਪੰਨੂ ਦੇ ਘਰ ਪਿੰਡ ਨੌਸ਼ਹਿਰਾ ਪੰਨੂਆਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਸੀ। ਉਸ ਨੇ ਆਪਣੀ ਮੁਢਲੀ ਪੜ੍ਹਾਈ ਆਪਣੇ ਪਿੰਡ ਨੌਸ਼ਹਿਰਾ ਪੰਨੂਆਂ ਦੇ ਸਰਕਾਰੀ ਸਕੂਲ ਤੋਂ ਕੀਤੀ। ਅੱਠਵੀਂ ਪਾਸ ਕਰਕੇ ਉਸ ਨੇ ਅੱਠ ਕਿਲੋਮੀਟਰ ਦੀ ਦੂਰੀ ਉਤੇ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਸਰਹਾਲੀ ਵਿੱਚ ਨੌਵੀਂ 'ਚ ਦਾਖਲ ਲਿਆ। ਬਾਅਦ ਵਿੱਚ ਉਸਨੇ ਪੰਜਾਬੀ, ਇਤਿਹਾਸ ਅਤੇ ਰਾਜਨੀਤੀ ਵਿਗਿਆਨ ਐਮ ਏ ਕੀਤੀ। ਪਹਿਲਾਂ ਉਹ ਦਸ ਸਾਲ ਹਵਾਈ ਸੈਨਾ ਵਿੱਚ ਰਿਹਾ ਜਿਸ ਦੌਰਾਨ ਉਸ ਨੂੰ ਭਾਰਤ ਦੇਖਣ ਦਾ ਮੌਕਾ ਮਿਲਿਆ। ਤੇ ਫਿਰ 1966 ਤੋਂ ਕਾਲਜ ਵਿੱਚ ਲੈਕਚਰਾਰ ਲੱਗ ਗਿਆ`। ਉਸ ਨੇ ਮਾਲਵਾ ਕਾਲਜ ਬੌਂਦਲੀ, ਨੇੜੇ ਸਮਰਾਲਾ ਵਿੱਚ ਲੰਮਾ ਸਮਾਂ ਅਧਿਆਪਨ ਦਾ ਕੰਮ ਕੀਤਾ ਅਤੇ ਸਮਰਾਲੇ ਵਿੱਚ ਵੱਸ ਗਿਆ ਸੀ।

ਰਚਨਾਵਾਂ

ਕਹਾਣੀ ਸੰਗ੍ਰਹਿ

ਕਾਵਿ-ਸੰਗ੍ਰਹਿ

  • ਧਰਤੀ ਭਰੇ ਹੁੰਗਾਰਾ
  • ਤਪਦਾ ਥਲ ਨੰਗੇ ਪੈਰ
  • ਚੱਟਾਨ ਤੇ ਕਿਸ਼ਤੀ
  • ਧੁੱਪੇ ਖੜਾ ਆਦਮੀ
  • ਫੇਰ ਆਈ ਬਾਬਰਵਾਣੀ[5]
  • ਕਾਲੇ ਸਮਿਆਂ ਦੇ ਨਾਲ ਨਾਲ
  • ਵਕਤ ਨੂੰ ਆਵਾਜ਼

ਵਾਰਤਕ

  • ਆਧੁਨਿਕ ਸਾਹਿਤਕ ਅਨੁਭਵ (ਆਲੋਚਨਾ)
  • ਦੂਰ ਦੀ ਨਜ਼ਰ

ਹਵਾਲੇ