ਏਕ ਚਾਦਰ ਮੈਲੀ ਸੀ (ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ
| imported>Satdeepbot  | 
| (ਕੋਈ ਫ਼ਰਕ ਨਹੀਂ) | 
15:30, 15 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਏਕ ਚਾਦਰ ਮੈਲੀ ਸੀ1986 ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਸੁਖਵੰਤ ਢੱਡਾ ਨੇ ਕੀਤਾ ਹੈ, ਅਤੇ ਇਹ ਰਾਜਿੰਦਰ ਸਿੰਘ ਬੇਦੀ ਦੇ ਇਸੇ ਨਾਮ ਦੇ ਉਰਦੂ ਨਾਵਲੈੱਟ ਦਾ ਰੂਪਾਂਤਰਨ ਹੈ।[1] ਇਸ ਨਾਵਲ ਨੂੰ 1965 ਸਾਹਿਤ ਅਕੈਡਮੀ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ ਅਤੇ ਇਹ ਲੇਖਕ ਦੀ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ਇਸ ਦੇ ਮੁੱਖ ਕਲਾਕਾਰ ਹੇਮਾ ਮਾਲਿਨੀ, ਕੁਲਭੂਸ਼ਨ ਖਰਬੰਦਾ, ਰਿਸ਼ੀ ਕਪੂਰ ਅਤੇ ਪੂਨਮ ਢਿਲੋਂ ਹਨ।
ਉੜਦੀ ਝਾਤ
ਰਾਜਿੰਦਰ ਸਿੰਘ ਬੇਦੀ 1960ਵਿਆਂ ਵਿੱਚ ਖੁਦ ਇਹ ਫ਼ਿਲਮ ਬਣਾਉਣੀ ਚਾਹੁੰਦਾ ਸੀ। ਗੀਤਾ ਬਾਲੀ ਅਤੇ ਧਰਮਿੰਦਰ ਨੇ ਮੁੱਖ ਰੋਲ ਕਰਨੇ ਸਨ, ਪਰ ਗੀਤਾ ਬਾਲੀ ਦੀ ਮੌਤ ਕਾਰਨ ਪ੍ਰੋਜੈਕਟ ਠੱਪ ਹੋ ਗਿਆ।
ਰੂੜੀਵਾਦ ਦੀ ਜਕੜ ਵਿੱਚ ਵਿਚਰ ਰਹੇ ਨਿਮਨ ਮਧਵਰਗੀ ਪੰਜਾਬੀ ਪਰਵਾਰ ਦੇ ਜੀਵਨ ਦੇ ਬਾਖੂਬੀ ਚਿਤਰਣ ਸਦਕਾ ਇਸਨੂੰ ਖੂਬ ਹੁੰਗਾਰਾ ਮਿਲਿਆ। ਹੇਮਾ ਮਾਲਿਨੀ ਦੇ ਕੈਰੀਅਰ ਦੇ ਸਰਬੋਤਮ ਰੋਲ ਕਰਕੇ ਵੀ ਇਹ ਚਰਚਿਤ ਰਹੀ। ਰਿਸ਼ੀ ਕਪੂਰ ਅਤੇ ਪੂਨਮ ਢਿਲੋਂ ਦੇ ਅਦਾਕਾਰੀ ਕਮਾਲ ਵੀ ਯਾਦਗਾਰੀ ਬਣ ਗਏ।[2]